ਕੋਵੀਸ਼ੀਲਡ ਵੈਕਸੀਨ ਦੀ ਦੂਜੀ ਡੋਜ਼ ਦੀ ਸ਼ੁਰੂਆਤ

0
16

ਮਾਨਸਾ, 15 ਫਰਵਰੀ (ਸਾਰਾ ਯਹਾ /ਜੋਨੀ ਜਿੰਦਲ)  : ਕੋਵਿਡ—19 ਦੀ ਮਹਾਂਮਾਰੀ ਤੋਂ ਬਚਾਅ ਸਬੰਧੀ 16 ਜਨਵਰੀ 2021 ਨੂੰ ਸੁ਼ਰੂ ਹੋਈ ਕੋਵੀਸ਼ੀਲਡ ਵੈਕਸੀਨ ਦੀ ਅੱਜ ਦੂਜੀ ਡੋਜ਼ ਲਗਾਈ ਗਈ ਹੈ।ਡਿਪਟੀ ਕਮਿਸ਼ਨਰ ਦੇ ਦਿਸ਼ਾ—ਨਿਰਦੇਸ਼ਾਂ ਹੇਠ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਿ਼ਲ੍ਹਾ ਮਾਨਸਾ ਵਿੱਚ 16 ਜਨਵਰੀ 2021 ਨੂੰ ਜਿੰਨ੍ਹਾਂ ਵਿਅਕਤੀਆਂ ਦੇ ਕੋਵੀਸੀ਼ਲਡ ਵੈਕਸੀਨ ਲਗਾਈ ਗਈ ਸੀ ਅੱਜ ਉਨ੍ਹਾਂ ਦੇ 28 ਦਿਨਾਂ ਬਾਅਦ ਦੂਜੀ ਡੋਜ਼ ਸਿਵਲ ਹਸਪਤਾਲ ਮਾਨਸਾ ਵਿਖੇ ਲਗਾਈ ਗਈ ਹੈ, ਜਿੰਨ੍ਹਾਂ ਵਿੱਚ ਡਾਕਟਰ, ਫਾਰਮੇਸੀ ਅਫ਼ਸਰ, ਸਟਾਫ਼ ਨਰਸਾਂ ਅਤੇ ਏ.ਐਨ.ਐਮਜ਼, ਵਾਰਡ ਅਟੈਂਡਟ ਤੇ ਸਫਾ਼ਈ ਸੇਵਕਾਂ ਸ਼ਾਮਿਲ ਹਨ। ਸਿਵਲ ਸਰਜਨ ਨੇ ਦੱਸਿਆ ਕਿ ਦੂਜੀ ਡੋਜ਼ ਤੋਂ ਦੋ ਹਫ਼ਤਿਆਂ ਬਾਅਦ ਵਿਅਕਤੀ ਵਿੱਚ ਐਂਟੀ ਬੋਡੀਜ਼ ਬਣਨੀਆਂ ਸੁਰੂ ਹੋ ਜਾਣਗੀਆਂ, ਜਿਸ ਨਾਲ ਇਸ ਬਿਮਾਰੀ *ਤੇ ਕਾਬੂ ਪਾਇਆ ਜਾ ਸਕੇਗਾ।ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਹਰ ਇਕ ਵਿਅਕਤੀ ਨੂੰ ਜ਼ਰੂਰ ਲਗਾਉਣੀ ਚਾਹੀਦੀ ਹੈ, ਤਾਂ ਜੋ ਮਿਸ਼ਨ ਤੰਦਰੁਸਤ ਪੰਜਾਬ ਦਾ ਸੁਪਨਾ ਸਾਕਾਰ ਹੋ ਸਕੇ। ਡਾ.ਰਣਜੀਤ ਸਿੰਘ ਰਾਏ ਈ.ਐਨ.ਟੀ ਸੈਪਸਲਿਸਟ ਨੇ ਆਪਣੇ ਦੂਜੀ ਡੋਜ਼ ਲਗਾਉਣ ਤੋਂ ਬਾਅਦ ਦੱਸਦਿਆਂ ਕਿਹਾ ਕਿ ਕੋਵੀਸ਼ੀਲਡ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ ਇਸ ਵੈਕਸੀਨ ਨਾਲ ਵੀ ਦੂਸਰੀਆਂ ਵੈਕਸੀਨ ਦੀ ਤਰ੍ਹਾਂ ਮਾਮੂਲੀ ਬੁਖਾਰ ਜਾਂ ਬਾਂਹ ਵਿੱਚ ਥੋੜੀ ਅਕੜਨ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਕੋਈ ਸਾਇਡ ਇਫੈਕਟ ਨਹੀਂ ਹੁੰਦਾ ਹੈ।ਇਸ ਤੋਂ ਇਲਾਵਾ ਡਾ. ਪ੍ਰਵਰਿਸ਼ ਅਤੇ ਡਾ. ਸੁਬੋਧ ਗੁਪਤਾ ਨੇ ਵੀ ਅੱਜ ਕੋਵੀਸ਼ੀਲਡ ਵੈਕਸੀਨ ਦੀ ਦੂਜੀ ਡੋਜ਼ ਲਗਵਾਈ। ਇਸ ਮੌਕੇ ਗਾਇਨਾ ਕੋਲੋਜਿਸਟ ਡਾ.ਬਲਜੀਤ ਕੌਰ, ਜਿ਼ਲ੍ਹਾ ਟੀਕਾਕਰਨ ਅਫ਼ਸਰ ਡਾ. ਸੰਜੀਵ ਓਬਰਾਏ ਅਤੇ ਜਿ਼ਲ੍ਹਾ ਮਾਸ ਮੀਡੀਆ ਅਫ਼ਸਰ ਸ਼੍ਰੀ ਸੁਖਮਿੰਦਰ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here