ਚੋਣਾਂ ‘ਚ ਕਿਸਾਨ ਅੰਦੋਲਨ ਦਾ ਸੇਕ, 1708 ਸੰਵੇਦਨਸ਼ੀਲ ਤੇ 861 ਅਤਿ ਸੰਵੇਦਨਸ਼ੀਲ ਪੋਲਿੰਗ ਬੂਥ ਐਲਾਨੇ

0
31

ਚੰਡੀਗੜ੍ਹ 11,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ (Punjab) ‘ਚ 14 ਫਰਵਰੀ ਨੂੰ ਨਗਰ ਨਿਗਮ ਦੀਆਂ ਚੋਣਾਂ (Municipal Corporation Election) ਹੋਣਗੀਆਂ। ਇਸ ਲਈ ਹਰ ਪਾਰਟੀ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਇਸ ਵਾਰ ਕਿਸਾਨ ਅੰਦੋਲਨ (Farmers Protest) ਕਰਕੇ ਚੋਣਾਂ ਵਿੱਚ ਪਾਰਾ ਕੁਝ ਜ਼ਿਆਦਾ ਹੀ ਚੜ੍ਹਿਆ ਹੋਇਆ ਹੈ। ਇਸੇ ਦੌਰਾਨ ਮਾਹੌਲ ਨੂੰ ਵੇਖਦਿਆਂ ਚੋਣ ਕਮਿਸ਼ਨ ਨੇ ਚੋਣਾ ਲਈ ਸੁਰੱਖਿਆ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਹਨ।

ਇਸੇ ਦਰਮਿਆਨ ਕਮਿਸ਼ਨ ਵੱਲੋਂ ਜਾਰੀ ਸੂਚੀ ਮੁਤਾਬਕ ਸੂਬੇ ‘ਚ 1708 ਸੰਵੇਦਨਸ਼ੀਲ ਤੇ 861 ਅਤਿ ਸੰਵੇਦਨਸ਼ੀਲ ਪੋਲਿੰਗ ਬੂਥ ਐਲਾਨੇ ਗਏ ਹਨ। ਇਨ੍ਹਾਂ ਵਿੱਚੋਂ 216 ਪੋਲਿੰਗ ਬੂਥ ਮੋਹਾਲੀ ਨਗਰ ਜ਼ਿਲ੍ਹੇ ਵਿੱਚ ਸੰਵੇਦਨਸ਼ੀਲ ਹਨ, ਜਦੋਂਕਿ ਅਤਿ ਸੰਵੇਦਨਸ਼ੀਲ ਬੂਥਾਂ ਵਿੱਚ ਸਭ ਤੋਂ ਵੱਧ ਬੂਥ 111 ਮਾਨਸਾ ਜ਼ਿਲ੍ਹੇ ਵਿੱਚ ਹਨ।

ਕਮਿਸ਼ਨ ਦੀ ਸੂਚੀ ਮੁਤਾਬਕ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੇ ਮਾਮਲੇ ਵਿੱਚ ਮੁਹਾਲੀ ਜ਼ਿਲ੍ਹੇ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਵਿੱਚ 209, ਫਿਰੋਜ਼ਪੁਰ ਵਿੱਚ 152, ਸੰਗਰੂਰ ਵਿੱਚ 146, ਹੁਸ਼ਿਆਰਪੁਰ ਵਿੱਚ 123, ਜਲੰਧਰ ਵਿੱਚ 117, ਪਟਿਆਲਾ ਵਿੱਚ 88, ਬਰਨਾਲਾ ਵਿੱਚ 71, ਲੁਧਿਆਣਾ ‘ਚ 69, ਫਰੀਦਕੋਟ ਤੇ ਨਵਾਂ ਸ਼ਹਿਰ ਵਿੱਚ 65-65, ਫਤਿਹਗੜ੍ਹ ਸਾਹਿਬ ਵਿੱਚ 51, ਮੋਗਾ ਵਿੱਚ 50, ਕਪੂਰਥਲਾ ਵਿੱਚ 46, ਮੁਕਤਸਰ ਵਿੱਚ 45, ਫਾਜ਼ਿਲਕਾ ਵਿੱਚ 39, ਗੁਰਦਾਸਪੁਰ ਤੇ ਰੋਪੜ ਵਿੱਚ 35-35, ਅੰਮ੍ਰਿਤਸਰ ਵਿੱਚ 31, ਪਠਾਨਕੋਟ ਵਿੱਚ 23, ਮਾਨਸਾ ਵਿੱਚ 21 ਤੇ ਤਰਨ ਤਾਰਨ ਵਿੱਚ 11 ਪੋਲਿੰਗ ਬੂਥ ਸੰਵੇਦਨਸ਼ੀਲ ਹਨ।

ਇਨ੍ਹਾਂ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਤੋਂ ਬਾਅਦ ਅਤਿ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੇ ਮਾਮਲੇ ਵਿੱਚ ਪਟਿਆਲਾ ਵਿੱਚ 86, ਮੋਗਾ ਵਿੱਚ 78, ਬਠਿੰਡਾ ਵਿੱਚ 77, ਫਿਰੋਜ਼ਪੁਰ ਵਿੱਚ 74, ਸੰਗਰੂਰ ਵਿੱਚ 68, ਫਾਜ਼ਿਲਕਾ ਵਿੱਚ 62, ਅੰਮ੍ਰਿਤਸਰ ਜ਼ਿਲ੍ਹੇ ਵਿੱਚ 53, ਫਰੀਦਕੋਟ ਵਿੱਚ 51, ਮੁਹਾਲੀ ਵਿੱਚ 44, ਪੋਲਿੰਗ ਬੂਥ ਤਰਨ ਤਾਰਨ ਵਿੱਚ 42, ਲੁਧਿਆਣਾ ਵਿੱਚ 34, ਬਰਨਾਲਾ ਤੇ ਮੁਕਤਸਰ ਵਿੱਚ 24-24, ਗੁਰਦਾਸਪੁਰ ਵਿੱਚ 15, ਫਤਿਹਗੜ੍ਹ ਸਾਹਿਬ ਵਿੱਚ 12 ਤੇ ਜਲੰਧਰ ਵਿੱਚ ਛੇ ਸ਼ਾਮਲ ਹਨ।

ਇਸ ਦੌਰਾਨ ਪੰਜਾਬ ਚੋਣ ਕਮਿਸ਼ਨ ਨੇ ਸੰਕੇਤ ਦਿੱਤਾ ਹੈ ਕਿ ਨਗਰ ਨਿਗਮ, ਨਗਰ ਕੌਂਸਲ ਤੇ ਪੰਚਾਇਤ ਚੋਣਾਂ ਨਾਲ ਸਬੰਧਤ ਸਾਰੀ ਪ੍ਰਕਿਰਿਆ ਰਾਜ ਪੁਲਿਸ ਦੀ ਨਿਗਰਾਨੀ ਹੇਠ ਹੋਵੇਗੀ। ਦੂਜੇ ਪਾਸੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੰਜਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਬੰਧਤ ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਆਪਣੇ ਜ਼ਿਲ੍ਹਿਆਂ ਵਿੱਚ 14 ਤੋਂ 17 ਫਰਵਰੀ ਤੱਕ ਡ੍ਰਾਈ ਦਿਨ ਐਲਾਨ ਕੀਤੇ ਹਨ।

LEAVE A REPLY

Please enter your comment!
Please enter your name here