ਚੰਡੀਗੜ੍ਹ 11,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬੀ ਗਾਇਕ ਤੇ ਗੀਤਕਾਰ ਸਿੰਘਾ ਵਿਵਾਦਾਂ ਵਿੱਚ ਘਿਰੇ ਅਦਾਕਾਰ ਦੀਪ ਸਿੱਧੂ ਦੇ ਹੱਕ ਵਿੱਚ ਨਿੱਤਰੇ ਹਨ। ਲਾਲ ਕਿਲੇ ਵਾਲੇ ਹੰਗਾਮੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ‘ਚ ਸ਼ਾਮਲ ਅਦਾਕਾਰ ਦੀਪ ਸਿੱਧੂ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੀਪ ਸਿੱਧੂ ਬਾਰੇ ਗੱਲ ਕਰਨ ਲਈ ਸਿੰਘਾ ਲਾਈਵ ਹੋਇਆ।
ਸਿੰਘਾ ਨੇ ਕਿਹਾ, “ਦੀਪ ਬਾਈ ਬਹੁਤ ਚੰਗਾ ਇਨਸਾਨ ਹੈ। ਜੋ ਕੁਝ ਵੀ ਹੋਇਆ, ਉਸ ‘ਚ ਦੀਪ ਸਿੱਧੂ ਦਾ ਕੋਈ ਕਸੂਰ ਨਹੀਂ ਹੈ। ਮੈਂ ਚਾਹੁੰਦਾ ਹਾਂ ਕਿ ਸਰਕਾਰ ਵੀ ਧਿਆਨ ਦੇਵੇ, ਕੋਈ ਵੀ ਹਰਟ ਨਾ ਹੋਵੇ। ਮੈਂ 26 ਜਨਵਰੀ ਨੂੰ ਉੱਥੇ ਨਹੀਂ ਸੀ ਜਿਸ ਕਾਰਨ ਉਸ ਦਿਨ ਦੀ ਜ਼ਿਆਦਾ ਚਰਚਾ ਨਹੀਂ ਕਰਨਾ ਚਾਹੁੰਦਾ। ਦੀਪ ਸਿੱਧੂ ਇੱਕ ਪੜ੍ਹਿਆ ਲਿਖਿਆ ਤੇ ਸਮਝਦਾਰ ਇਨਸਾਨ ਹੈ। ਉਸ ਨੂੰ ਸਹੀ ਗਲਤ ਦੀ ਸਮਝ ਹੈ। ਮੈਂ ਹਮੇਸ਼ਾ ਪੰਜਾਬ ਦੇ ਨਾਲ ਹਾਂ ਪੰਜਾਬੀਅਤ ਦੇ ਨਾਲ ਹਾਂ। ਬੱਸ ਇੰਨੀ ਤਸ਼ੱਦਦ ਨਾ ਹੋਵੇ ਕਿ ਕਿਸੇ ਦੀ ਮਾਂ ਦੀਆਂ ਅੱਖੋਂ ਵਿੱਚੋਂ ਹੰਝੂ ਆ ਜਾਣ।”
ਸਿੰਘਾ ਨੇ ਆਪਣੀ ਡੈਬਿਊ ਪੰਜਾਬੀ ਫਿਲਮ ਅਦਾਕਾਰ ਦੀਪ ਸਿੱਧੂ ਨਾਲ ਕੀਤੀ ਸੀ।ਫਿਲਮ ਜ਼ੋਰਾ ਚੈਪਟਰ-2 ਵਿੱਚ ਸਿੰਘਾ ਨੈਗੇਟਿਵ ਕਿਰਦਾਰ ‘ਚ ਨਜ਼ਰ ਆਏ ਸੀ। ਆਪਣੀ ਲਾਈਵ ਵੀਡੀਓ ਦੇ ਵਿੱਚ ਸਿੰਘੇ ਨੇ ਦੀਪ ਸਿੱਧੂ ਨਾਲ ਸ਼ੂਟਿੰਗ ਦੇ ਪਲ ਵੀ ਸਾਂਝੇ ਕੀਤੇ।