ਸੁਖਬੀਰ ਬਾਦਲ ਨੇ ਉਠਾਏ ਚੋਣ ਕਮਿਸ਼ਨ ‘ਤੇ ਸਵਾਲ

0
28

ਫ਼ਿਰੋਜ਼ਪੁਰ 10,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਫਿਰੋਜ਼ਪੁਰ ਦੇ ਵੱਖ-ਵੱਖ ਵਾਰਡਾਂ ‘ਚ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਾਂਗਰਸ ਦੀ ਗੁੰਡਾਗਰਦੀ ਸਾਹਮਣੇ ਹੈ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਨੌਮੀਨੇਸ਼ਨ ਵੀ ਰਿਜੈਕਟ ਕਰਵਾਏ ਹਨ।

ਸੁਖਬੀਰ ਨੇ ਕਿਹਾ ਕਿ ਪੰਜਾਬ ‘ਚ ਚੋਣ ਕਮਿਸ਼ਨ ਨਾਂ ਦੀ ਕੋਈ ਚੀਜ਼ ਨਹੀਂ। ਚੋਣ ਕਮਿਸ਼ਨ ਕੈਪਟਨ ਦੇ ਇਸ਼ਾਰੇ ‘ਤੇ ਚੱਲਦਾ ਹੈ ਉਹ ਜਦੋਂ ਕਹਿੰਦੇ ਹਨ, ਉੱਠ ਜਾਓ ਤਾਂ ਚੋਣ ਕਮਿਸ਼ਨ ਉੱਠ ਜਾਂਦਾ ਹੈ।

ਹਰਸਿਮਰਤ ਬਾਦਲ ਦੇ ਵੱਲੋਂ ਲੋਕ ਸਭਾ ‘ਚ ਦਮਦਾਰ ਭਾਸ਼ਨ ਦੇਣ ਤੇ ਕਿਹਾ ਕਿ ਚੰਗਾ ਕੀਤਾ ਕਿ ਉਹ ਪੰਜਾਬ ਲਈ ਬੋਲੇ ਹਨ। ਸੱਚਾਈ ਬਿਆਨ ਕੀਤੀ ਹੈ। ਟੈਗਜ਼: 

LEAVE A REPLY

Please enter your comment!
Please enter your name here