ਪ੍ਰਿੰਯਕਾ ਗਾਂਧੀ ਦਾ ਦਾਅਵਾ: ਕਾਰੋਬਾਰੀਆਂ ਲਈ ਧੜਕਦਾ ਪੀਐਮ ਮੋਦੀ ਦਾ ਦਿਲ

0
14

ਸਹਾਰਨਪੁਰ 10,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਉੱਤਰ ਪ੍ਰਦੇਸ਼ ਦੇ ਸਹਾਰਨਪੁਰ ‘ਚ ਕਾਂਗਰਸ ਮਹਾਂਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਦਿਲ ਕਾਰੋਬਾਰੀਆਂ ਲਈ ਧੜਕਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਤੋਂ ਸਿਰਫ਼ ਪੈਸੇ ਵਾਲਿਆਂ ਨੂੰ ਫਾਇਦਿਆਂ ਹੋਵੇਗਾ।

ਸਹਾਰਨਪੁਰ ‘ਚ ਕਿਸਾਨ ਮਹਾਂਪੰਚਾਇਤ ‘ਚ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ, ‘ਜੋ ਤਿੰਨ ਖੇਤੀ ਕਾਨੂੰਨ ਸਰਕਾਰ ਨੇ ਬਣਾਏ ਹਨ ਉਹ ਰਾਕਸ਼ਸ ਰੂਪੀ ਕਾਨੂੰਨ ਹਨ। ਜੋ ਕਿਸਾਨਾਂ ਨੂੰ ਮਾਰਨਾ ਚਾਹੁੰਦੇ ਹਨ। ਪਹਿਲਾ ਕਾਨੂੰਨ ਬੀਜੇਪੀ ਦੀ ਅਗਵਾਈ ਵਾਲੇ ਕਾਰੋਬਾਰੀ ਮਿੱਤਰਾਂ ਲਈ ਜਮ੍ਹਾਖੋਰੀ ਦੇ ਦਰਵਾਜ਼ੇ ਖੋਲ੍ਹੇਗਾ।’

ਕਿਸਾਨ ਪੰਚਾਇਤ ‘ਚ ਪ੍ਰਿਯੰਕਾ ਗਾਂਧੀ ਨੇ ਮੋਦੀ ਸਰਕਾਰ ‘ਤੇ ਜੰਮ ਕੇ ਹਮਲਾ ਬੋਲਦਿਆਂ ਕਿਹਾ ਕਿ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਅੱਜ ਕਿਸਾਨਾਂ ਨੂੰ ਦੇਸ਼ਧ੍ਰੋਹੀ ਕਿਹਾ ਜਾ ਰਿਹਾ ਹੈ। ਪੀਐਮ ਮੋਦੀ ਪੂਰੀ ਦੁਨੀਆਂ ‘ਚ ਘੁੰਮੇ ਪਰ ਕਿਸਾਨਾਂ ਦੇ ਵਿਚ ਨਹੀਂ ਆਏ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਭ ਕੁਝ ਵੇਚਣਾ ਚਾਹੁੰਦੀ ਹੈ। ਇਸ ਨਾਲ ਸਿਰਫ਼ ਕੁਝ ਖ਼ਰਬਪਤੀਆਂ ਨੂੰ ਫਾਇਦਾ ਹੋਵੇਗਾ।

ਇਹ ਤੁਹਾਡੀ ਜ਼ਮੀਨ ਦਾ ਅੰਦੋਲਨ ਹੈ- ਪ੍ਰਿਯੰਕਾ

ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਦਿਆਂ ਪ੍ਰਿਯੰਕਾ ਨੇ ਕਿਹਾ, 56 ਇੰਚ ਦੀ ਛਾਤੀ ਦੇ ਅੰਦਰ ਇਕ ਛੋਟਾ ਜਿਹਾ ਦਿਲ ਹੈ ਜੋ ਸਿਰਫ਼ ਕੁਝ ਉਦਯੋਗਪਤੀਆਂ ਲਈ ਧੜਕਦਾ ਹੈ। 16,000 ਕਰੋੜ ਦੇ 2 ਹਵਾਈ ਜਹਾਜ਼ ਲੈ ਲਏ ਤੇ 20,000 ਕਰੋੜ ਸੰਸਦ ਦੇ ਨਵੀਨੀਕਰਨ ‘ਚ ਖਰਚ ਕਰ ਦਿੱਤਾ ਪਰ ਕਿਸਾਨਾਂ ਦਾ ਬਕਾਇਆ 15,000 ਕਰੋੜ ਅੱਜ ਤਕ ਨਹੀਂ ਦਿੱਤਾ।

ਉਨ੍ਹਾਂ ਕਿਹਾ, ‘ਜਾਗ ਜਾਓ, ਜਿੰਨ੍ਹਾਂ ਤੋਂ ਤੁਸੀਂ ਉਮੀਦ ਰੱਖ ਰਹੇ ਹੋ ਇਹ ਤੁਹਾਡੇ ਲਈ ਕੁਝ ਨਹੀਂ ਕਰੋਗੇ। ਹੁਣ ਤੁਸੀਂ ਸਮਝ ਜਾਓ। ਜੋ ਤੁਹਾਡੇ ਇਹ ਵੱਡੇ-ਵੱਡੇ ਵਾਅਦੇ ਕਰਦੇ ਹਨ, ਉਨ੍ਹਾਂ ਦੇ ਸ਼ਬਦ ਖੋਖਲੇ ਹੈ।

ਪ੍ਰਿਯੰਕਾ ਨੇ ਅਪੀਲ ਕਰਦਿਆਂ ਕਿਹਾ ਕਿ ਇਹ ਤੁਹਾਡੀ ਜ਼ਮੀਨ ਦਾ ਅੰਦੋਲਨ ਹੈ, ਤੁਸੀਂ ਪਿੱਛੇ ਨਾ ਹਟੋ। ਅਸੀਂ ਖੜੇ ਹਾਂ, ਜਦੋਂ ਤਕ ਇਹ ਬਿੱਲ ਵਾਪਸ ਨਹੀਂ ਹੁੰਦੇ ਉਦੋਂ ਤਕ ਡਟੇ ਰਹੋ। ਜਦੋਂ ਕਾਂਗਰਸ ਦੀ ਸਰਕਾਰ ਆਵੇਗੀ ਤਾਂ ਸਾਰੇ ਬਿੱਲ ਵਾਪਸ ਹੋਣਗੇ ਤੇ ਤੁਹਾਨੂੰ ਸਮਰਥਨ ਮੁੱਲ ਦਾ ਪੂਰਾ ਭਾਅ ਮਿਲੇਗਾ। ਅਸੀਂ ਤਹਾਨੂੰ ਧਰਮ ਤੇ ਜਾਤੀ ਦੇ ਨਾਂਅ ‘ਤੇ ਤੋੜਾਂਗੇ ਨਹੀਂ ਤੁਹਾਡਾ ਬਟਵਾਰਾ ਨਹੀਂ ਕਰਾਂਗੇ, ਅਸੀਂ ਤਹਾਨੂੰ ਜੋੜਾਂਗੇ।

LEAVE A REPLY

Please enter your comment!
Please enter your name here