
ਮਾਨਸਾ 08,ਫਰਵਰੀ (ਸਾਰਾ ਯਹਾ /ਬੀਰਬਲ ਧਾਲੀਵਾਲ)ਕਿਸਾਨੀ ਸੰਯੁਕਤ ਮੋਰਚੇ ਦੀ ਤਰਜ਼ ਤੇ ਪੰਜਾਬ ਦੇ ਸਮੂਹ ਬੇਰੁਜ਼ਗਾਰਾਂ (ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ,ਬੇਰੁਜ਼ਗਾਰ ਆਰਟ ਐਂਡ ਕਰਾਫਟ ਅਧਿਆਪਕ,ਬੇਰੁਜ਼ਗਾਰ ਪੀ ਟੀ ਆਈ 646 ਅਧਿਆਪਕ ਯੂਨੀਅਨ ,ਆਲ ਪੰਜਾਬ 873 ਬੇਰੁਜ਼ਗਾਰ ਡੀ ਪੀ ਈ ਅਧਿਆਪਕ ਅਤੇ ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ )ਨੇ ” ਬੇਰੁਜ਼ਗਾਰ ਸਾਂਝਾ ਮੋਰਚਾ “ਬਣਾ ਕੇ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਆਰੰਭਿਆ ਹੋਇਆ ਹੈ।ਬੇਰੁਜ਼ਗਾਰ ਸਾਂਝਾ ਮੋਰਚਾ 31 ਦਸੰਬਰ ਤੋਂ ਸੰਗਰੂਰ ਸਿੱਖਿਆ ਮੰਤਰੀ ਦੀ ਕੋਠੀ ਦੇ ਐਨ ਗੇਟ ਉੱਤੇ ਪੱਕਾ ਮੋਰਚਾ ਲਗਾ ਕੇ ਬੈਠਾ ਹੈ।ਮੋਰਚੇ ਵੱਲੋ ਲਏ ਗਏ ਫੈਸਲੇ ਅਨੁਸਾਰ ਪੰਜਾਬ ਦੇ ਸਮੂਹ ਤਹਿਸੀਲਦਾਰਾਂ ਰਾਹੀਂ ਪੰਜਾਬ ਸਰਕਾਰ ਤੱਕ ਆਪਣੀਆਂ ਮੰਗਾਂ ਪਹੁੰਚਾਉਣ ਦੀ ਲੜੀ ਤਹਿਤ ਹੀ ਸਥਾਨਕ ਨਾਇਬ ਤਹਿਸੀਲਦਾਰ ਨੂੰ ਮੋਰਚੇ ਵੱਲੋ ਮੰਗ ਪੱਤਰ ਸੌਂਪਿਆ ਗਿਆ।ਇਸ ਮੌਕੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਮੋਰਚੇ ਦੇ ਆਗੂ ਸੰਦੀਪ ਸਿੰਘ ਮੋਫ਼ਰ ਨੇ ਕਿਹਾ ਕਿ ਇੱਕ ਪਾਸੇ ਕਰੀਬ 40 ਦਿਨਾਂ ਤੋਂ ਸਿੱਖਿਆ ਮੰਤਰੀ ਦੇ ਗੇਟ ਉੱਤੇ ਬੈਠੇ ਬੇਰੁਜ਼ਗਾਰਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਦੂਜੇ ਪਾਸੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਕਿਸਾਨੀ ਹਮਦਰਦ ਹੋਣ ਦਾ ਡਰਾਮਾ ਕਰਦੇ ਹਨ ਜਦਕਿ ਖੁਦ ਸੂਬਾ ਸਰਕਾਰ ਬੇਰੁਜ਼ਗਾਰੀ ਭੱਤਾ ਅਤੇ ਘਰ ਘਰ ਰੁਜ਼ਗਾਰ ਦਾ ਵਾਅਦਾ ਕਰਕੇ ਮੁੱਕਰ ਚੁੱਕੀ ਹੈ।ਬੇਰੁਜ਼ਗਾਰ ਮੋਰਚੇ ਵੱਲੋਂ 31 ਜਨਵਰੀ ਦੇ ਵਿਸ਼ਾਲ ਇਕੱਠ ਨਾਲੋਂ ਕਿਤੇ ਵੱਡਾ ਇਕੱਠ 28 ਫਰਵਰੀ ਨੂੰ ਸੰਗਰੂਰ ਕੀਤਾ ਜਾਵੇਗਾ। ਜਿਸਦੀ ਸਫਲਤਾ ਲਈ ਵਿਧਾਨ ਸਭਾ ਹਲਕਾ ਸੰਗਰੂਰ ਸਮੇਤ ਪੂਰੇ ਪੰਜਾਬ ਵਿੱਚ ਨਾਹਰੇ ਲਿਖਣ ਅਤੇ ਅਰਥੀਆਂ ਫੂਕਣ ਦੀ ਮੁਹਿੰਮ ਜਾਰੀ ਹੈ।ਇਸ ਮੌਕੇ ਸੰਦੀਪ ਸਿੰਘ ਮੋਫ਼ਰ, ਦੀ ਅਗਵਾਈ ਵਿੱਚ ਗੁਰਦੀਪ ਸਿੰਘ ਮਾਨਸਾ, ਭੁਪਿੰਦਰ ਸਿੰਘ ਨਿਧੜਕ, ਅਮਨਦੀਪ ਨੰਗਲ, ਅਮਨਦੀਪ ਨਰਿੰਦਰਪੁਰਾ, ਹਰਿੰਦਰ ਪਾਲ ਸਿੰਘ, ਨਾਜ਼ਰ ਸਿੰਘ ਖ਼ਿਆਲਾ, ਸੇਵਕ ਸਿੰਘ ਬਹਿਣੀਵਾਲ, ਜਗਰਾਜ ਸਿੰਘ ਮਾਖਾ, ਕੁਲਦੀਪ ਸਿੰਘ ਦਲੇਲਵਾਲਾ ਸਮੂਹ ਨੰਬਰਦਾਰ ਯੂਨੀਅਨ ਮਾਨਸਾ ਹਾਜ਼ਰ ਸਨ।
