
ਮਾਨਸਾ,07,ਫਰਵਰੀ (ਸਾਰਾ ਯਹਾ /ਜਗਦੀਸ਼ ਬਾਂਸਲ)-ਸ਼ਹਿਰ ਦੇ ਵਾਰਡ ਨੰਬਰ 14 ਤੋ ਨਗਰ ਕੋਂਸਲ ਲਈ ਅਜਾਦ ਚੋਣ ਲੜ ਰਹੇ ਪ੍ਰਵੀਨ ਕੁਮਾਰ ਪੂਰਨਾਂ ਨੂੰ ਪ੍ਰਸ਼ਾਸ਼ਨ ਵੱਲੋ ਕੈਮਰਾ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਹੈ ਅਜਾਦ ਉਮੀਦਵਾਰ ਪ੍ਰਵੀਨ ਕੁਮਾਰ ਪੂਰਨਾਂ ਵੱਲੋ ਅੱਜ ਵੱਡੀ ਗਿਣਤੀ ਸਪੋਟਰਾ ਨੂੰ ਨਾਲ ਲੈ ਕੇ ਘਰ ਘਰ ਜਾ ਕੇ ਵੋਟਾ ਮੰਗੀਆ ਇਸ ਮੋਕੇ ਵਾਰਡ ਵਾਸੀਆ ਵੱਲੋ ਵੋਟ ਤੇ ਸਪੋਟ ਦੇਣ ਦੀ ਗੱਲ ਕਹੀ ਗਈ ਨਗਰ ਕੋਂਸਲ ਮਾਨਸਾ ਦੇ ਸਾਬਕਾ ਮੁਲਾਜਮ ਮੁਲਤਾਨ ਸਿੰਘ ਦੇ ਪੁੱਤਰ ਪ੍ਰਵੀਨ ਕੁਮਾਰ ਪੂਰਨਾ ਨੇ ਦੱਸਿਆ ਕਿ ਉਸਨੂੰ ਵਾਰਡ ਵਾਸੀਆ ਪਾਸੋ ਭਾਰੀ ਸਮੱਰਥਨ ਮਿਲ ਰਿਹਾ ਹੈ ਵਾਰਡ ਦੇ ਲੋਕ ਵੋਟ ਦੇਣ ਦੇ ਵਾਅਦੇ ਦੇ ਨਾਲ ਨਾਲ ਸਪੋਟ ਵੀ ਕਰ ਰਹੇ ਹਨ ਉਸਨੇ ਦੱਸਿਆ ਕਿ ਮੈਨੂੰ ਵਾਰਡ ਵਾਸੀਆ ਵੱਲੋ ਖੁੱਦ ਚੋਣ ਮੈਦਾਨ ਵਿੱਚ ਉਤਾਰਿਆ ਹੈ ਪ੍ਰਵੀਨ ਕੁਮਾਰ ਨੇ ਕਿਹਾ ਕਿ ਮੇਰੇ ਵਾਰਡ ਵਾਸੀਆ ਵੱਲੋ ਦਿੱਤੀ ਜਿੰਮੇਵਾਰੀ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਂਵਾਂਗਾ ਇਸ ਮੋਕੇ ਵਾਰਡ ਦੇ ਲੋਕ ਵੱਡੀ ਗਿਣਤੀ ਵਿੱਚ ਮੋਜੂਦ ਸਨ।
