ਨਵੀਂ ਦਿੱਲੀ 06,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦਾ ਅਹਿਮ ਕਿਰਦਾਰ ਹੁਣ ਤਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਕ ਲੱਖ ਦਾ ਇਨਾਮ ਐਲਾਨੇ ਜਾਣ ਤੋਂ ਬਾਅਦ ਵੀ ਪੁਲਿਸ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕਰਨ ‘ਚ ਨਾਕਾਾਮ ਰਹੀ ਹੈ। ਦੀਪ ਸਿੱਧੂ 26 ਜਨਵਰੀ ਤੋਂ ਬਾਅਦ ਪੁਲਿਸ ਨੂੰ ਚਕਮਾ ਦੇ ਰਿਹਾ ਹੈ।
ਏਜੰਸੀਆਂ ਨੂੰ ਭਟਕਾਉਣ ਲਈ ਦੀਪ ਸਿੱਧੂ ਦੀ ਚਾਲ
ਦੀਪ ਸਿੱਧੂ ਬਾਰੇ ਪੁਲਿਸ ਜਾਂਚ ਦੌਰਾਨ ਇਕ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਮੁਤਾਬਕ ਦੀਪ ਸਿੱਧੂ ਦੀ ਜੋ ਵੀ ਵੀਡੀਓ ਫੇਸਬੁੱਕ ‘ਤੇ ਅਪਲੋਡ ਹੁੰਦੀ ਹੈ ਉਹ ਦੀਪ ਸਿੱਧੂ ਖੁਦ ਨਹੀਂ ਕਰਦਾ ਸਗੋਂ ਉਸ ਦੀ ਮਹਿਲਾ ਮਿੱਤਰ ਕਰਦੀ ਹੈ। ਜੋ ਵਿਦੇਸ਼ ‘ਚ ਬੈਠ ਕੇ ਇਹ ਕੰਮ ਕਰਦੀ ਹੈ।
ਦੀਪ ਸਿੱਧੂ ਨੂੰ ਛੇਤੀ ਫੜਨ ਦਾ ਪੁਲਿਸ ਕਰ ਰਹੀ ਦਾਅਵਾ
ਦੀਪ ਸਿੱਧੂ ਪਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਪਰ ਪੁਲਿਸ ਦਾ ਦਾਅਵਾ ਹੈ ਕਿ ਉਹ ਜਲਦ ਹੀ ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲੈਣਗੇ।
ਕ੍ਰਾਇਮ ਬ੍ਰਾਂਚ ਦੀਆਂ ਕਈ ਟੀਮਾਂ ਕਰ ਰਹੀਆਂ ਛਾਪੇਮਾਰੀ
ਲਾਲ ਕਿਲ੍ਹੇ ‘ਤੇ ਹੰਗਾਮਾ ਕਰਨ ਮਰਗੋਂ ਦੀਪ ਸਿੱਧੂ ਫਿਲਮੀ ਅੰਦਾਜ਼ ‘ਚ ਉੱਥੋਂ ਫਰਾਰ ਹੋ ਗਿਆ। ਦੀਪ ਸਿੱਧੂ ਦੀ ਤਲਾਸ਼ ‘ਚ ਕ੍ਰਾਇਮ ਬ੍ਰਾਂਚ ਛਾਪੇਮਾਰੀ ਕਰ ਰਹੀ ਹੈ ਪਰ ਉਹ ਅਜੇ ਤਕ ਪੁਲਿਸ ਦੇ ਅੜਿੱਕੇ ਨਹੀਂ ਆਇਆ।