ਕੇਂਦਰ ਸਰਕਾਰ ਤੇ ਵਰ੍ਹੀ ਅਕਾਲੀ ਦਲ, ਹਰਸਿਮਰਤ ਬੋਲੀ ਭਾਰਤ ਸਰਕਾਰ ਨੂੰ ਹੈ ਗਲਤਫਹਿਮੀ

0
19

ਅੰਮ੍ਰਿਤਸਰ 06,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਅਕਾਲੀ ਦਲ ਨੇ ਅੱਜ ਕਾਂਗਰਸ ਦੀ ਸੂਬਾ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਤੇ ਹਮਲਾ ਬੋਲਿਆ।ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕੇਂਦਰੀ ਦੀ ਮੋਦੀ ਸਰਕਾਰ ਨੂੰ ਖੇਤੀ ਕਾਨੂੰਨਾਂ ਤੇ ਘੇਰਿਆ।ਉਨ੍ਹਾਂ ਖੇਤੀ ਮੰਤਰੀ ਨਰਿੰਦਰ ਤੋਮਰ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ, ਕਿ ਖੇਤੀ ਮੰਤਰੀ ਦਾ ਬਿਆਨ ਸਿਆਸੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਨਾਲ ਸ਼ਨੀਵਾਰ ਨੂੰ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ।ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, “ਤੋਮਰੀ ਜੀ ਜਾਣਦੇ ਹਨ ਕਿ ਇਕੱਲਾ ਪੰਜਾਬ ਦਾ ਕਿਸਾਨ ਹੀ ਅੰਦੋਲਨ ਨਹੀਂ ਕਰ ਰਿਹਾ।ਪੂਣੇ, ਦਿੱਲੀ, ਬੰਗਾਲ ਦੇ ਨਾਲ ਨਾਲ ਦੇਸ਼ ਦੇ ਕਈ ਰਾਜਾਂ ਦਾ ਕਿਸਾਨ ਵਿਰੋਧ ਕਰ ਰਿਹਾ ਹੈ।

ਬਾਦਲ ਨੇ ਕਿਹਾ, “ਦਿੱਲੀ ਦੇ ਆਸਪਾਸ ਦੇ ਲੋਕ ਵੀ ਜੋ ਉਥੇ ਪਹੁੰਚ ਸਕਦੇ ਹਨ ਉਹ ਵੀ ਵਿਰੋਧ ਕਰ ਰਹੇ ਹਨ।ਤੋਮਰ ਇੱਕ ਕਿਸਾਨ ਸੰਗਠਨ ਦੱਸ ਦੇਣ ਜੋ ਖੇਤੀ ਕਾਨੂੰਨਾਂ ਦੀ ਹਿਮਾਇਤ ਕਰ ਰਿਹਾ ਹੈ।”

ਸੰਯੁਕਤ ਰਾਸ਼ਟਰ ਵਲੋਂ ਟਵੀਟ ਕੀਤੇ ਜਾਣ ਤੇ ਸੁਖਬੀਰ ਨੇ ਕਿਹਾ, “ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਦੇਸ਼ ਦੀ ਕਿਸਾਨੀ, ਦੇਸ਼ ਦੇ ਕਿਸਾਨਾਂ ਦੀ ਆਵਾਜ਼ ਸੁਣੀ ਜਾਵੇ ਅਤੇ ਜਲਦੀ ਹੀ ਇਨ੍ਹਾਂ 3 ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇ।”

ਉਨ੍ਹਾਂ ਅੱਗੇ ਕਿਹਾ, “ਕੈਪਟਨ ਸਾਹਿਬ ਫਰਜ਼ ਬਣਦਾ ਹੈ ਕਿ ਉਹ ਦਿੱਲੀ ਜਾ ਕੇ ਬੇਕਸੂਰ ਨੌਜਵਾਨਾਂ ਨੂੰ ਬਾਹਰ ਕੱਢਣ ਅਤੇ ਉਨ੍ਹਾਂ ਖਿਲਾਫ ਕੇਸ ਬੰਦ ਕਰਨ ਤਾਂ ਜੋ 200-300 ਨੌਜਵਾਨਾਂ ਦੀਆਂ ਜ਼ਿੰਦਗੀਆਂ ਖਰਾਬ ਨਾ ਹੋਣ। 26 ਜਨਵਰੀ ਤੋਂ, ਉਨ੍ਹਾਂ ਨੌਜਵਾਨਾਂ ਨੂੰ ਬੰਦ ਕੀਤਾ ਗਿਆ ਹੈ, ਲਾਲ ਕਿਲ੍ਹੇ ਦੇ ਪੁਲਿਸ ਸਟੇਸ਼ਨ ਤੇ ਇੱਕ ਵੀ FIR ਹੋਈ ਹੈ?”

LEAVE A REPLY

Please enter your comment!
Please enter your name here