ਨਵੀਂ ਦਿੱਲੀ 05,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬੀ ਗਾਇਕ ਅੰਮ੍ਰਿਤ ਮਾਨ ਅੱਜ ਸੰਯੁਕਤ ਮੋਰਚੇ ਦੀ ਸਟੇਜ ‘ਤੇ ਪਹੁੰਚੇ। ਏਬੀਪੀ ਸਾਂਝਾ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮੌਕਾ ਹੁਣ ਸਾਰਿਆਂ ਨੂੰ ਇਕਜੁੱਟ ਹੋਣ ਦਾ ਹੈ ਤੇ ਸਾਰਿਆਂ ਨੂੰ ਖੇਤੀ ਕਾਨੂੰਨਾਂ ਖਿਲਾਫ ਇਕਜੁੱਟ ਹੋ ਕੇ ਇਸ ਸੰਘਰਸ਼ ਨੂੰ ਅੱਗੇ ਵਧਾਉਣਾ ਚਾਹੀਦਾ ਹੈ।
ਅੰਮ੍ਰਿਤ ਮਾਨ ਨੇ ਰਿਹਾਨਾ ਦੇ ਟਵੀਟ ਤੇ ਭਾਰਤੀ ਹਸਤੀਆਂ ਦੇ ਜਵਾਬ ਬਾਰੇ ਬਾਰੇ ਬੋਲਦੇ ਹੋਏ ਕਿਹਾ, ” ਇਹ ਸਭ ਕੁਝ ਦਬਾਅ ਪਵਾ ਕੇ ਕੀਤਾ ਜਾ ਰਿਹਾ ਹੈ।” ਉਨਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੇ ਸਰਕਾਰਾਂ ਦੇ ਫੈਲਾਏ ਭਰਮ ਨੂੰ ਤੋੜ ਦਿੱਤਾ ਹੈ ਪਰ ਨੌਜਵਾਨਾਂ ਨੂੰ ਅਜੇ ਵੀ ਕੋਈ ਕਦਮ ਚੁੱਕਣ ਤੋਂ ਪਹਿਲਾਂ ਆਗੂਆਂ ਦੀ ਸਲਾਹ ਲੈਣ ਦੀ ਲੋੜ ਹੈ।
ਉਧਰ, ਅਦਾਕਾਰਾ ਸੋਨੀਆ ਮਾਨ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ। ਉਸ ਨੇ ਕਿਹਾ, “ਕਿਸਾਨਾਂ ਲਈ ਕਰੀਅਰ ਦੀ ਵੀ ਪ੍ਰਵਾਹ ਨਹੀਂ।” ਸੋਸ਼ਲ ਮੀਡੀਆ ਦੀਆਂ ਅਫਵਾਹਾਂ ਦਾ ਸੋਨੀਆ ਮਾਨ ਨੇ ਜਵਾਬ ਦਿੰਦੇ ਹੋਏ ਕਿਹਾ, “ਮੇਰੇ ਪਿਤਾ ਦਾ ਮਜ਼ਾਕ ਉਡਾਇਆ ਗਿਆ। ਸੱਚ ਬੋਲਣ ਦੀ ਸੋਸ਼ਲ ਮੀਡੀਆ ‘ਤੇ ਸਜ਼ਾ ਮਿਲੀ ਪਰ ਸਟੇਜਾਂ ‘ਤੇ ਕਦੇ ਧਰਮ ਦੀ ਗੱਲ ਨਹੀਂ ਕੀਤੀ। ਅੰਦੋਲਨ ਨੂੰ ਧਰਮ ਦੇ ਨਾਂ ‘ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਾਡੀ ਲੜ੍ਹਾਈ ਖੇਤੀ ਕਾਨੂੰਨਾਂ ਖਿਲਾਫ ਹੈ।”