ਬੁਢਲਾਡਾ-05,ਫਰਵਰੀ (ਸਾਰਾ ਯਹਾ /ਅਮਨ ਮਹਿਤਾ): ਕਾਂਗਰਸ ਨੇ ਆਪਣੇ ਚਾਰ ਸਾਲਾਂ ਦੇ ਰਾਜ ਵਿੱਚ ਵਿਕਾਸ ਦੇ ਐਨੇ ਕੰਮ ਕਰ ਦਿੱਤੇ ਹਨ ਕਿ ਲੋਕ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਹੀ ਆਪਣਾ ਕੋਸਲਰ ਦੇਖਣਾ ਚਾਹੁੰਦੇ ਹਨ । ਇਹ ਵਿਚਾਰ ਵਾਰਡ ਨੰ. 15 ਤੋਂ ਕਾਂਗਰਸ ਦੀ ਉਮੀਦਵਾਰ ਗੁਰਪ੍ਰੀਤ ਕੌਰ ਚਹਿਲ ਪਤਨੀ ਤਰਜੀਤ ਸਿੰਘ ਚਹਿਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ । ਉਨਾਂ ਕਿਹਾ ਕਿ ਚੋਣਾ ਦੋਰਾਨ ਵਾਰਡ ਵਾਸੀਆਂ ਦਾ ਪੂਰਨ ਤੌਰ ਤੇ ਸਹਿਯੋਗ ਮਿਲ ਰਿਹਾ ਹੈ । ਉਨਾਂ ਕਿਹਾ ਕਿ ਵਾਰਡ 15 ਤੋਂ ਕਾਂਗਰਸ ਪਾਰਟੀ ਵੱਲੋਂ ਟਿਕਟ ਦੇ ਕੇ ਨਿਵਾਜਿਆ ਗਿਆ ਹੈ । ਉਨਾਂ ਕਿਹਾ ਕਿ ਵਾਰਡ ਨੰ. 15 ਤੋਂ ਜਿੱਤ ਕੇ ਕਾਂਗਰਸ ਦੀ ਝੋਲੀ ਵਿਚ ਸੀਟ ਪਾਉਣਗੇ । ਉਨਾਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਵਾਰਡ ਵਾਸੀ ਵਿਕਾਸ ਨੂੰ ਹੀ ਵੋਟ ਦੇ ਕੇ ਕਾਮਯਾਬ ਬਣਾਉਣਗੇ । ਇਸ ਮੌਕੇ ਰਾਜੀ ਚਹਿਲ, ਆਸ਼ੂ ਬੁਢਲਾਡੀਆ, ਤੋਤੋ ਦੋਧੀ ਅਤੇ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀ ਹਾਜਰ ਸਨ ।