ਬੁਢਲਾਡਾ ਵਿੱਖੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਔਰਤ ਨੇ ਕੀਤੀ ਆਤਹੱਤਿਆ

0
111

ਬੁਢਲਾਡਾ 02,ਫਰਵਰੀ (ਸਾਰਾ ਯਹਾ /ਅਮਨ ਮਹਿਤਾ):ਸਥਾਨਕ ਸ਼ਹਿਰ ਦੀ ਚੰਦਭਾਨ ਬਸਤੀ ਕੁਲਾਣਾ ਰੋਡ ਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਇੱਕ ਔਰਤ ਵੱਲੋਂ ਜ਼ਹਿਰੀਲੀ ਚੀਜ਼ ਪੀ ਕੇ ਆਤਮਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਪੁਲਿਸ ਸੂਤਰਾ ਅਨੁਸਾਰ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸਦੀ ਭੈਣ ਪਰਮਜੀਤ ਕੋਰ ਪਤਨੀ ਚਰਨਜੀਤ ਸਿੰਘ ਜ਼ੋ ਕਾਫੀ ਸਮੇ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ ਨੇ ਜ਼ਹਿਰੀਲੀ ਚੀਜ਼ ਪੀ ਕੇ ਆਤਮਹੱਤਿਆ ਕਰ ਲਈ। ਪੁਲਿਸ ਨੇ ਮ੍ਰਿਤਕ ਦੇ ਪਤੀ ਅਤੇ ਭਰਾ ਦੇ ਬਿਆਨ ਦੇ ਆਧਾਰ ਤੇ ਧਾਰਾ 174 ਦੀ ਕਾਰਵਾਈ ਅਧੀਨ ਲਾਸ਼ ਪੋਸਟ ਮਾਰਟਮ ਉਪਰੰਤ ਵਾਰਸਾਂ ਨੂੰ ਸੋਪ ਦਿੱਤੀ ਹੈ।

LEAVE A REPLY

Please enter your comment!
Please enter your name here