ਮਾਨਸਾ 02,ਫਰਵਰੀ (ਸਾਰਾ ਯਹਾ /ਬੀਰਬਲ ਧਾਲੀਵਾਲ )ਅੱਜ ਸ਼ਹਿਰ ਦੇ ਵੱਖ-ਵੱਖ ਵਰਾਡਾ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਨਗਰ ਕੌਂਸਲ ਦੀਆਂ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪ੍ਰੇਮ ਮਿੱਤਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ ਵਿਕਾਸ ਕਾਰਜ ਅਤੇ ਹੋਰ ਬਹੁਤ ਸਾਰੇ ਕੰਮ ਕੀਤੇ ਹਨ। ਜਿਸ ਦੇ ਬਲਬੂਤੇ ਪੰਜਾਬ ਅੰਦਰ ਹੋ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਹੂੰਝਾ ਫੇਰ ਜਿੱਤ ਕਰੇਗੀ। ਮਾਨਸਾ ਜ਼ਿਲ੍ਹੇ ਦੀਆਂ ਸਾਰੀਆਂ ਹੀ ਨਗਰ ਕੌਂਸਲਾਂ ਵਿੱਚ ਪਾਰਟੀ ਆਪਣੇ ਦਮ ਤੇ ਬਹੁਤ ਵਧੀਆ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰੇਗੀ ।ਕਿਉਂਕਿ ਪਾਰਟੀ ਨੇ ਸਾਰੇ ਹੀ ਉਮੀਦਵਾਰ ਪੜ੍ਹੇ ਲਿਖੇ ਸੂਝਵਾਨ ਅਤੇ ਬੇਦਾਗ਼ ਸ਼ਵੀ ਵਾਲੇ ਖੜ੍ਹੇ ਕੀਤੇ ਹਨ। ਜਿਨ੍ਹਾਂ ਦਾ ਲੋਕਾਂ ਵਿੱਚ ਬਹੁਤ ਜ਼ਿਆਦਾ ਪਿਆਰ ਹੈ ਅਤੇ ਲੋਕ ਖਿੜੇ ਮੱਥੇ ਇਨ੍ਹਾਂ ਉਮੀਦਵਾਰਾਂ ਨੂੰ ਪ੍ਰਵਾਨ ਕਰ ਰਹੇ ਹਨ। ਆਉਂਦੀ 17 ਫਰਵਰੀ ਨੂੰ ਜਦੋਂ ਨਤੀਜੇ ਆਉਣਗੇ ਤਾਂ ਮਾਨਸਾ ਜ਼ਿਲ੍ਹੇ ਦੀਆਂ ਸਾਰੀਆਂ ਹੀ ਨਗਰ ਕੌਂਸਲਾਂ ਵਿੱਚ ਕਾਂਗਰਸ ਪਾਰਟੀ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਆਪਣੇ ਪ੍ਰਧਾਨ ਬਣਾਵੇਗੀ ਅਤੇ ਸ਼ਹਿਰਾਂ ਵਿੱਚ ਜੰਗੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾਣਗੇ! ਰਹਿੰਦੇ ਕਾਰਜਾਂ ਨੂੰ ਵੀ ਜਲਦੀ ਹੀ ਪੂਰਾ ਕੀਤਾ ਜਾਵੇਗਾ ਇਸ ਮੌਕੇ ਕਾਗਜ਼ ਦਾਖ਼ਲ ਕਰਨ ਵਾਲੇ ਉਮੀਦਵਾਰਾਂ ਵਿਚ ਭਾਰੀ ਜੋਸ਼ ਵੇਖਿਆ ਗਿਆ ਕਿਉਂਕਿ
ਸੈਂਕਡ਼ਿਆਂ ਦੀ ਗਿਣਤੀ ਵਿੱਚ ਲੋਕ ਇਨ੍ਹਾਂ ਉਮੀਦਵਾਰਾਂ ਨੂੰ ਹੱਲਾਸ਼ੇਰੀ ਦੇ ਰਹੇ ਸਨ। ਪੂਰੇ ਜੋਸ਼ੋ ਖਰੋਸ਼ ਨਾਲ ਇਨ੍ਹਾਂ ਉਮੀਦਵਾਰਾਂ ਨੇ ਕਾਫਲਿਆਂ ਦੇ ਰੂਪ ਵਿਚ ਕਾਗਜ਼ ਦਾਖ਼ਲ ਕੀਤੇ ਅਤੇ ਕਿਹਾ ਕਿ ਉਹ ਆਪਣੇ ਵਾਰਡ ਵਾਸੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨਗੇ ਅਤੇ ਸ਼ਹਿਰ ਅੰਦਰ ਜੋ ਵੀ ਵਿਕਾਸ ਕਾਰਜ ਜਾਂ ਹੋਰ ਕੰਮ ਰਹਿੰਦੇ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਬਿਨਾਂ ਭੇਦਭਾਵ ਤੋਂ ਕੀਤਾ ਜਾਵੇਗਾ। ਅਤੇ ਵਾਰਡ ਵਾਸੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਵਾਰਡ ਨੰਬਰ 13 ਰੰਜਨਾ ਮਿੱਤਲ ਧਰਮ ਪਤਨੀ ਐਡਵੋਕੇਟ ਅਮਨ ਮਿੱਤਲ, ਵਾਰਡ ਨੰਬਰ 10 ਤੋਂ ਜਗਤ ਰਾਮ ਗਰਗ, ਅਤੇ ਵਾਰਡ ਨੰਬਰ 18 ਤੋਂ ਨੇਮ ਕੁਮਾਰ ਚੋਧਰੀ ਖੋਖਰ ਵਾਲੇ ,ਅਤੇ ਵਾਰਡ ਨੰਬਰ 20 ਤੋਂ ਵਿਸ਼ਾਲ ਗੋਲਡੀ ਜੈਨ, ਵਲੋਂ ਆਪਣੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਉਹਨਾਂ ਦੇ ਸ਼ਹਿਰ ਦੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਅਤੇ ਜ਼ਿਲ੍ਹਾ ਯੋਜਨਾ
ਬੋਰਡ ਦੇ ਚੇਅਰਮੈਨ ਅਤੇ ਸਾਬਕਾ ਐਮ ਐਲ ਏ ਸ਼੍ਰੀ ਪ੍ਰੇਮ ਮਿੱਤਲ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ,ਅਤੇ ਪਰਸਤੋਮ ਬਾਂਸਲ ਪ੍ਰਧਾਨ ਅੱਗਰਵਾਲ ਸਭਾ ਮਾਨਸਾ, ਅਤੇ ਪ੍ਰਵੀਨ ਟੋਨੀ ਸ਼ਰਮਾ ,ਸੰਜੀਵ ਪਿੰਕਾ, ਬੀਰਦਵਿੰਦਰ ਸਿੰਘ ਧਾਲੀਵਾਲ, ਅਸ਼ੋਕ ਗਰਗ ਸੀਨੀਅਰ ਵਾਈਸ ਪ੍ਰਧਾਨ ਅੱਗਰਵਾਲ ਸਭਾ ਪੰਜਾਬ, ਅਤੇ ਐਡਵੋਕੇਟ ਐਰ ਸੀ ਗੋਇਲ, ਕੰਵਲ ਸ਼ਰਮਾ, ਹੈਪੀ ਕੋਹਲੀ ,ਗਗਨ ਸੰਜੂ, ਮਨੀਸ਼ ਹੈਪੀ, ਕੇ ਕੇ ਕਾਦੂ ,ਅਤੇ ਸ਼ਹਿਰ ਦੇ ਪੰਤਵੰਤੇ ਸੱਜਣ ਹਜ਼ਾਰ ਉਮੀਦਵਾਰਾਂ ਦੇ ਕਾਗਜ਼ ਦਾਖ਼ਲ ਕਰਨ ਸਮੇਂ ਬਹੁਤ ਸਾਰੇ ਸੀਨੀਅਰ ਕਾਂਗਰਸੀ ਲੀਡਰ ਤੇ ਵਰਕਰ ਹਾਜ਼ਰ ਸਨ ।