ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਾ ਕਿਸਾਨ ਅੰਦੋਲਨ ਨੂੰ ਲੈ ਕੇ ਵੱਡਾ ਐਲਾਨ, ਇੱਕਜੁਟਤਾ ਬਣਾਏ ਰੱਖਣ ਦੀ ਕੀਤੀ ਅਪੀਲ

0
30

ਚੰਡੀਗੜ੍ਹ 30, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਸੂਬੇ ਦੀ ਰਾਜਧਾਨੀ ਚੰਡੀਗੜ੍ਹ ‘ਚ ਸ਼ਨੀਵਾਰ ਨੂੰ ਭਾਰਤੀ ਕਿਸਾਨ ਯੂਨੀਅਨ (Bharti Kisan Union) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ (Balbir Singh Rajewal) ਨੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ 26 ਨਵੰਬਰ ਤੋਂ ਕਿਸਾਨ ਖੇਤੀ ਕਾਨੂੰਨਾਂ (Farm Laws) ਦਾ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਅੰਦੋਲਨ (Farmer Protest)) ਨੇ ਹੁਣ ਜਨ ਅੰਦੋਲਨ ਦਾ ਰੂਪ ਧਾਰ ਲਿਆ ਹੈ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹਾ ਸਾਡਾ ਮਾਣ ਹੈ ਅਤੇ ਲਾਲ ਕਿਲ੍ਹੇ ਵਿਚ ਆਈ ਗੜਬੜ ਦਾ ਵੀ ਸਾਨੂੰ ਅਫਸੋਸ ਹੈ। ਹੁਣ ਅੰਦੋਲਨ ਨੂੰ ਕਾਇਮ ਰੱਖਣ ਲਈ ਕਿਸਾਨਾਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣੀ ਪਏਗੀ, ਤਾਂ ਜੋ ਅਸੀਂ ਸਰਕਾਰ ਦੀ ਅੰਦੋਲਨ ਨੂੰ ਖ਼ਤਮ ਕਰਨ ਦੀਆਂ ਯੋਜਨਾਵਾਂ ਨੂੰ ਕਾਮਯਾਬ ਨਾ ਹੋਣ ਦਈਏ।

ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰਾਂ ਅੰਦੋਲਨ ਨੂੰ ਖ਼ਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਸਰਕਾਰਾਂ ਨੇ ਧਰਨੇ ਵਾਲੀ ਥਾਂਵਾਂ ‘ਤੇ ਅੰਦੋਲਨ ਨੂੰ ਭੰਗ ਕਰਨ ਲਈ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਇਸ ਦੇ ਬਾਵਜੂਦ ਜਨ ਸੰਚਾਰ ਦੇ ਜ਼ਰੀਏ, ਕਿਸਾਨ ਆਪਣੀ ਗੱਲਾਂ ਨੂੰ ਅੱਗੇ ਪਹੁੰਚਾ ਰਹੇ ਹਨ। ਰਾਜੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਹੁਣ ਦੇਸ਼ ਦੇ 700 ਜ਼ਿਲ੍ਹਿਆਂ ਵਿੱਚ ਪਹੁੰਚ ਗਈ ਹੈ। ਦਿੱਲੀ ‘ਚ ਹਿੰਸਾ ਤੋਂ ਬਾਅਦ ਜੋ ਅੰਦੋਲਨ ਸਥਿਰ ਹੋਇਆ ਹੈ ਉਸ ‘ਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ। ਨਾਲ ਹੀ ਉਨ੍ਹਾਂ ਕਿਹਾ ਕਿ 2 ਫਰਵਰੀ ਤੱਕ ਅੰਦੋਲਨ ਮੁੜ ਆਪਣੇ ਸਿਖਰਾਂ ‘ਤੇ ਪਹੁੰਚੇਗਾ।

ਮੀਡੀਆ ਨਾਲ ਰੂ-ਬ-ਰੂ ਹੁੰਦੇ ਹੋਏ ਰਾਜੇਵਾਲ ਨੇ ਕਿਹਾ ਕਿ ਹੁਣ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਉਤਰਾਖੰਡ ਦੇ ਕਿਸਾਨਾਂ ਦਾ ਭਾਈਚਾਰਾ ਬਣਾਉਣਾ ਜ਼ਰੂਰੀ ਹੋ ਗਿਆ ਹੈ। ਕਿਸਾਨ ਭੜਕਾਏ ਜਾਣ ‘ਤੇ ਆਪਣਾ ਗੁੱਸਾ ਨਾ ਗੁਆਉਣ ਅਤੇ ਸਾਂਤ ਹੋ ਕੇ ਅੰਦੋਲਨ ਨੂੰ ਮਜ਼ਬੂਤ ਕਰਨ ‘ਚ ਸਹਿਯੋਗ ਦੇਣ।

ਇਸ ਦੇ ਨਾਲ ਹੀ ਸੁਰਖੀਆਂ ‘ਚ ਛਾਏ ਗਾਜ਼ਪੁਰ ਬਾਰਡਰ ਬਾਰੇ ਰਾਜੇਵਾਲ ਨੇ ਕਿਹਾ ਕਿ ਬੀਕੇਯੂ ਬੁਲਾਰੇ ਰਾਕੇਸ਼ ਟਿਕੈਟ ਨੇ ਅੰਦੋਲਨ ਨੂੰ ਇੱਕ ਵਾਰ ਫੇਰ ਤੋਂ ਖੜ੍ਹਾ ਕਰ ਦਿੱਤਾ ਹੈ। ਉਹ ਕਿਸਾਨਾਂ ਲਈ ਪ੍ਰੇਰਣਾ ਸੋਤਰ ਬਣ ਗਏ ਹਨ। ਨਾਲ ਹੀ ਉਨ੍ਹਾਂ ਨੇ ਐਲਾਨ ਕੀਤਾ ਕਿ ਭਾਰਤੀ ਕਿਸਾਨ ਯੂਨੀਅਨ ਜਲਦੀ ਹੀ ਉਨ੍ਹਾਂ ਦਾ ਸਨਮਾਨ ਕਰੇਗੀ।

ਮੀਡੀਆ ਵਲੋਂ ਪੁਛੇ ਇੱਕ ਸਵਾਲ ‘ਤੇ ਰਾਜੇਵਾਲ ਨੇ ਕਿਹਾ ਕਿ ਇਨਾ ਸਭ ਹੋਣ ਤੋਣ ਬਾਅਦ ਵੀ ਕਿਸਾਨ ਵਿਵਾਦ ਨੂੰ ਸੁਲਝਾਉਣ ‘ਚ ਯਕੀਨ ਰੱਖਦੇ ਹਨ, ਜੇਕਰ ਸਰਕਾਰ ਉਨ੍ਹਾਂ ਨੂੰ ਗੱਲ ਕਰਨ ਲਈ ਬੁਲਾਉਂਦੀ ਹੈ ਤਾਂ ਉਹ ਤਿਆਰ ਹਨ।

ਏਐਨਆਈ ਵਲੋਂ ਭੇਜੇ ਨੋਟਿਸ ਬਾਰੇ ਉਨ੍ਹਾਂ ਨੇ ਕਿਹਾ ਕਿ ਇਹ ਤਰ੍ਹਾਂ ਦੇ ਨੋਟਿਸ ਭੇਜ ਕੇ ਸਰਕਾਰ ਕਿਸਾਨਾਂ ਨੂੰ ਦਬਾਉਣਾ ਚਾਹੁੰਦੀ ਹੈ। ਜਿਸ ਦਾ ਜਵਾਬ ਕਿਸਾਨ ਜ਼ਰੂਰ ਦੇਣਗੇ। ਨਾਲ ਹੀ ਦੀਪ ਸਿੱਧੂ ਦੇ ਸਵਾਲ ‘ਤੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜੋ ਹੋਣਾ ਸੀ ਹੋ ਗਿਆ ਹੁਣ ਇਸ ‘ਤੇ ਗੱਲ ਕਰਨਾ ਬੇਕਾਰ ਹੈ।

LEAVE A REPLY

Please enter your comment!
Please enter your name here