ਮਾਨਸਾ, 29—01—2021 (ਸਾਰਾ ਯਹਾਂ /ਮੁੱਖ ਸੰਪਾਦਕ): ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਪ੍ਰੈਸ
ਨੋਟ ਜਾਰੀ ਕਰਦੇ ਹੋੲ ੇ ਦੱਸਿਆ ਕਿ ਮਾਨਸਾ ਪੁਲਿਸ ਨੇ ਸਮਾਜ ਵਿਰੋਧੀ ਅਤੇ ਮਾੜੇ ਅਨਸਰਾ ਵਿਰੁੱਧ ਵਿਸੇਸ਼ ਮੁਹਿੰਮ
ਚਲਾਈ ਹੋਈ ਹੈ ਅਤ ੇ ਐਮ.ਸੀ. ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋੲ ੇ ਚੱਪੇ ਚੱਪੇ ਤੇ ਸਖਤ ਸੁਰੱਖਿਆ ਪ੍ਰਬੰਧ ਮੁਕ ੰਮਲ ਕੀਤੇ
ਹੋੲ ੇ ਹਨ। ਇਸੇ ਮੁਹਿੰਮ ਤਹਿਤ ਕਾਰਵਾਈ ਕਰਦਿਆ ਥਾਣਾ ਸਦਰ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋਂ ਮੁਲਜਿਮ
ਕ੍ਰਿਸ਼ਨ ਸਿੰਘ ਉਰਫ ਗਰੇਟ ਪੁੱਤਰ ਦਰਸ਼ਨ ਸਿੰਘ ਵਾਸੀ ਬੀਰੋਕੇ ਕਲਾਂ ਨੂੰ ਕਾਬ ੂ ਕਰਨ ਵਿੱਚ ਵੱਡੀ ਸਫਲਤਾਂ ਹਾਸਲ
ਕੀਤੀ ਹੈ। ਗ੍ਰਿਫਤਾਰ ਮੁਲਜਿਮ ਪਾਸੋਂ 1 ਪਿਸਟਲ 315 ਬੋਰ ਦੇਸੀ ਸਮੇਤ 2 ਕਾਰਤੂਸ ਬਰਾਮਦ ਕਰਕੇ ਕਬਜਾ ਪੁਲਿਸ
ਵਿੱਚ ਲਏ ਗਏ ਹਨ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਥਾਣਾ ਸਦਰ
ਬੁਢਲਾਡਾ ਦੀ ਪੁਲਿਸ ਪਾਰਟੀ ਗਸ਼ਤ ਵਾ: ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਬਾਹੱਦ ਪਿੰਡ ਬੀਰੋਕੇ ਕਲਾਂ ਮੌਜੂਦ
ਸੀ ਤਾਂ ਇਤਲਾਹ ਮਿਲੀ ਕਿ ਕ੍ਰਿਸ਼ਨ ਸਿੰਘ ਉਰਫ ਗਰੇਟ ਪੁੱਤਰ ਦਰਸ਼ਨ ਸਿੰਘ ਅਤ ੇ ਬਲਵੀਰ ਸਿੰਘ ਉਰਫ ਵੀਰੂ ਪੁੱਤਰ
ਲੀਲਾ ਸਿੰਘ ਵਾਸੀਅਨ ਬੀਰੋਕੇ ਕਲਾਂ ਜੋ ਝਗੜਾਲੂ ਕਿਸਮ ਦੇ ਹਨ ਅਤ ੇ ਜਿਹਨਾਂ ਪਾਸ ਅਸਲਾ—ਐਮੋਨੀਸ਼ਨ ਵੀ ਹੈ ਅਤ ੇ ਜੋ
ਕੋਈ ਵਾਰਦਾਤ ਕਰ ਸਕਦੇ ਹਨ। ਦੋਨਾਂ ਮੁਲਜਿਮਾਂ ਦੇ ਵਿਰੁੱਧ ਮੁਕੱਦਮਾ ਨੰਬਰ 9 ਮਿਤੀ 28—01—2021 ਅ/ਧ
25/54/59 ਅਸਲਾ ਐਕਟ ਥਾਣਾ ਸਦਰ ਬੁਢਲਾਡਾ ਦਰਜ਼ ਰਜਿਸਟਰ ਕੀਤਾ ਗਿਆ।
ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋੲ ੇ ਮੌਕਾ ਪਰ ਰੇਡ ਕਰਕੇ ਇੱਕ ਮੁਲਜਿਮ ਕ੍ਰਿਸ਼ਨ
ਸਿੰਘ ਉਰਫ ਗਰੇਟ ਨੂੰ ਕਾਬੂ ਕਰਕੇ ਉਸ ਪਾਸੋਂ 1 ਪਿਸਟਲ 315 ਬੋਰ ਦੇਸੀ ਸਮੇਤ 2 ਕਾਰਤੂਸ ਬਰਾਮਦ ਕੀਤੇ, ਦੂਸਰੇ
ਮੁਲਜਿਮ ਦੀ ਗ੍ਰਿਫਤਾਰੀ ਬਾਕੀ ਹੈ, ਜਿਸਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਮੁਲਜਿਮ ਨੂੰ
ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ
ਕੀਤੀ ਜਾਵੇਗੀ ਕਿ ਨਜਾਇਜ ਅਸਲਾ ਉਹਨਾਂ ਨੇ ਕਿੱਥੋ, ਕਿਸ ਪਾਸੋਂ ਲਿਆਂਦਾ ਸੀ ਅਤ ੇ ਉਹਨਾਂ ਦਾ ਕੀ ਮਕਸਦ ਸੀ।
ਜਿਸਦੀ ਪੁੱਛਗਿੱਛ ਉਪਰੰਤ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।