ਨਵੀਂ ਦਿੱਲੀ 28, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਦਿੱਲੀ ਪੁਲਿਸ ਨੇ ਧਾਰਮਿਕ ਝੰਡਾ ਲਹਿਰਾਉਣ ਅਤੇ ਲਾਲ ਕਿਲ੍ਹੇ ‘ਤੇ ਦੰਗੇ ਕਰਨ ਦੇ ਦੋਸ਼ ਹੇਠ ਦੇਸ਼ਧ੍ਰੋਹ ਅਤੇ ਯੂਏਪੀਏ ਤਹਿਤ ਕੇਸ ਦਰਜ ਕੀਤਾ ਹੈ। ਦਿੱਲੀ ਪੁਲਿਸ ਸਪੈਸ਼ਲ ਸੈੱਲ ਇਸ ਕੇਸ ਦੀ ਜਾਂਚ ਕਰੇਗੀ।
ਰਾਸ਼ਟਰੀ ਰਾਜਧਾਨੀ ਵਿੱਚ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਹਿੰਸਾ ਹੋਈ। ਕੁਝ ਲੋਕ ਲਾਲ ਕਿਲ੍ਹੇ ਵਿੱਚ ਦਾਖਲ ਹੋਏ ਅਤੇ ਉਥੇ ਧਾਰਮਿਕ ਝੰਡਾ ਲਹਿਰਾਇਆ।
ਦਿੱਲੀ ਪੁਲਿਸ 26 ਜਨਵਰੀ ਨੂੰ ਹੋਈ ਹਿੰਸਾ ਦੇ ਸੰਬੰਧ ਵਿੱਚ ਹੁਣ ਤੱਕ 33 ਐਫਆਈਆਰ ਦਰਜ ਕਰ ਚੁੱਕੀ ਹੈ। ਹਿੰਸਾ ‘ਚ ਇਕ ਪ੍ਰਦਰਸ਼ਨਕਾਰੀ ਮਾਰਿਆ ਗਿਆ। ਪੁਲਿਸ ਨੇ 44 ਲੋਕਾਂ ਖਿਲਾਫ ‘ਲੁੱਕਆਊਟ’ ਨੋਟਿਸ ਜਾਰੀ ਕੀਤਾ ਹੈ।