ਸੀਵਰੇਜ਼ ਦੇ ਟੁੱਟੇ ਢੱਕਣ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ ਵਿਭਾਗ ਕਿਸੇ ਵੱਡੇ ਹਾਦਸੇ ਦੀ ਉਡੀਕ ‘ਚ

0
19

ਬਰੇਟਾ24, ਜਨਵਰੀ (ਸਾਰਾ ਯਹਾ /ਰੀਤਵਾਲ) ਸਥਾਨਕ ਸ਼ਹਿਰ ਅੰਦਰ ਖਰਾਬ ਚੱਲ ਰਹੇ ਸੀਵਰੇਜ਼ ਸਿਸਟਮ ਕਰਕੇ
ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦੇ ਇਲਾਵਾ ਵੱਡੀ ਗਿਣਤੀ ‘ਚ ਟੁੱਟੇ ਹੋਏ
ਢੱਕਣ ਜਿਥੇ ਆਏ ਦਿਨ ਹਾਦਸਿਆਂ ਦਾ ਕਾਰਨ ਬਣ ਰਹੇ ਹਨ , ਉਥੇ ਹੀ ਇਸ
ਸਥਿਤੀ ’ਤੇ ਵੇਲੇ ਸਿਰ ਕਾਬ¨ ਨਾ ਪਾਉਣਾ ਅਧਿਕਾਰੀਆਂ ਦੇ ਵਸੋਂ ਵਾਲੀ ਗੱਲ
ਲੱਗ ਰਹੀ ਹੈ । ਸ਼ਹਿਰ ਅੰਦਰ ਜਿਥੇ ਸੀਵਰੇਜ ਸਿਸਟਮ ਕਈ ਥਾਵਾਂ ਤੋਂ ਲੀਕ ਕਰ ਰਿਹਾ
ਹੈ ਉੱਥੇ ਹੀ ਕਈ ਥਾਵਾਂ ਤੇ ਮੈਨ-ਹੋਲਾਂ ਦੇ ਢੱਕਣ ਵੀ ਟੁੱਟੇ ਦਿਖਾਈ ਦੇ
ਰਹੇ ਹਨ । ਇਹ ਟੁੱਟੇ ਹੋਏ ਢੱਕਣ ਆਏ ਦਿਨ ਹਾਦਸਿਆਂ ਦਾ ਕਾਰਨ ਬਣਨ ਦੇ
ਨਾਲ ਨਾਲ ਹੋ ਰਹੀ ਲੀਕੇਜ਼ ਭਿਆਨਕ ਬਿਮਾਰੀਆਂ ਨੂੰ ਸੁਨੇਹਾ ਦੇ ਰਹੀ ਹੈ ਪਰ
ਇਸ ਬਾਰੇ ਵਿਭਾਗ ਵੱਲੋਂ ਸਮੇਂ ਸਿਰ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਕਰਕੇ
ਸਥਿਤੀ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ । ਦੱਸਣਯੋਗ ਹੈ ਕਿ ਸ਼ਹਿਰ ਦੇ
ਐਚ.ਡੀ.ਐਫ.ਸੀ. ਬੈਕ ਅਤੇ ਜਸ਼ ਨਰਸਿੰਗ ਹੋਮ ਨਜ਼ਦੀਕ ਪਿਛਲੇ ਇਕ ਮਹੀਨੇ ਤੋਂ
ਮੈਨ ਹੋਲ ਦੇ ਟੁੱਟੇ ਹੋਏ ਢੱਕਣ ਕਈ ਹਾਦਸਿਆਂ ਨੂੰ ਸੱਦਾ ਦੇ ਚੁੱਕੇ ਹਨ
ਅਤੇ ਇਸ ਤੋਂ ਇਲਾਵਾ ਬੈਕ ਅਤੇ ਹਸਪਤਾਲ ‘ਚ ਆਉਣ ਜਾਣ ਵਾਲੇ ਲੋਕਾਂ ਨੂੰ
ਸੀਵਰੇਜ਼ ਦੀ ਲੀਕੇਜ਼ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਆਸ ਪਾਸ ਦੇ ਦੁਕਾਨਦਾਰਾਂ ਅਤੇ ਮਹੁੱਲਾ ਵਾਸੀਆਂ ਦਾ ਕਹਿਣਾ ਹੈ ਕਿ ਰਾਤ
ਸਮੇਂ ਤਾਂ ਇਹ ਸਥਿਤੀ ਹੋਰ ਵੀ ਗੰਭੀਰ ਬਣ ਜਾਂਦੀ ਹੈ ਜਦੋਂ ਹਨੇਰਾ ਹੋਣ ਕਾਰਨ
ਵਾਹਨ ਚਾਲਕਾਂ ਨੂੰ ਹੇਠਾਂ ਧੱਸੇ ਸੀਵਰੇਜ਼ ਦੇ ਢੱਕਣ ਦਿਖਾਈ ਹੀ ਨਹੀਂ ਦਿੰਦੇ ।
ਜਦ ਇਸ ਸਬੰਧੀ ਸੀਵਰੇਜ਼ ਵਿਭਾਗ ਦੇ ਜੇ.ਈ.ਰਮਨੀਕ ਕੁਮਾਰ ਨਾਲ ਗੱਲ ਕੀਤੀ ਤਾਂ
ਉਨ੍ਹਾਂ ਵੱਲੋਂ ਹਰ ਵਾਰ ਦੀ ਤਰਾਂ੍ਹ ਇੱਕੋ ਗੱਲ ਕਹਿਕੇ ਪੱਲਾ ਛਡਵਾ ਲਿਆ ਗਿਆ
ਕਿ ਜਲਦ ਹੀ ਟੁੱਟੇ ਢੱਕਣ ਬਦਲ ਦਿੱਤੇ ਜਾਣਗੇ । ਹੁਣ ਦੇਖਣਾ ਇਹ ਹੋਵੇਗਾ ਕਿ ਇਸ
ਵਾਰ ਅਧਿਕਾਰੀ ਵੱਲੋਂ ਕਹੀ ਗੱਲ ਸੱਚ ਸਾਬਿਤ ਹੁੰਦੀ ਹੈ ਜਾ ਫਿਰ ਹਰ ਵਾਰ ਦੀ
ਤਰਾਂ੍ਹ ਸਿਰਫ ਲਾਰੇ ।

LEAVE A REPLY

Please enter your comment!
Please enter your name here