ਓ.ਟੀ.ਐਸ.ਸਕੀਮ ਤਹਿਤ ਬਾਂਡ ਧਾਰਕਾਂ ਨੂੰ 17.56 ਕਰੋੜ ਰੁਪਏ ਦੀ ਅਦਾਇਗੀ ਕੀਤੀ

0
21

ਚੰਡੀਗੜ੍ਹ, 22 ਜਨਵਰੀ  (ਸਾਰਾ ਯਹਾ/ਮੁੱਖ ਸੰਪਾਦਕ): ਅੱਜ ਇੱਥੇ ਪੀ.ਐਸ.ਆਈ.ਡੀ.ਸੀ. ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਹੋਈ, ਜਿਸ ਦੌਰਾਨ ਕਾਰਪੋਰੇਸ਼ਨ ਦੀਆਂ ਸਕੀਮਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। 
 ਇਹ ਮੀਟਿੰਗ ਬੋਰਡ ਦੇ ਚੇਅਰਮੈਨ ਸ੍ਰੀ ਕ੍ਰਿਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੀਨੀ.ਵਾਇਸ ਚੇਅਰਮੈਨ ਬ੍ਰਹਮ ਸ਼ੰਕਰ ਸ਼ਰਮਾ, ਵਾਇਸ ਚੇਅਰਮੈਨ ਵਜ਼ੀਰ ਸਿੰਘ ਲਾਲੀ, ਮੈਨੇਜਿੰਗ ਡਾਇਰੈਕਟਰ ਸਿਬਨ ਸੀ, ਡਾਇਰੈਕਟਰ ਸ਼ਵਿੰਦਰ ਉੱਪਲ, ਡਾਇਰੈਕਟਰ ਰਾਜੇਸ਼ ਘਾਰੂ, ਡਾਇਰੈਕਟਰ ਬਲਵਿੰਦਰ ਸਿੰਘ ਜੰਡੂ, ਆਸ਼ੁਨੀਤ ਕੌਰ, ਮੋਨੀਕਾ ਸਰੀਨ, ਲੇਖਾ-ਕਮ-ਲੀਗਲ ਐਡਵਾਇਜ਼ਰ ਐਸ.ਕੇ.ਆਹੁਜਾ ਅਤੇ ਰਜਨੀ ਜਿੰਦਲ ਕੰਪਨੀ ਸਕੱਤਰ ਸ਼ਾਮਲ ਹੋਏ।
ਸ੍ਰੀ ਬਾਵਾ ਨੇ ਦੱਸਿਆ ਕਿ ਪੀ.ਐਸ.ਆਈ.ਡੀ.ਸੀ. ਨੇ ਸਾਲ 2020-21 ਵਿਚ ਓ.ਟੀ.ਐਸ.ਸਕੀਮ ਤਹਿਤ ਬਾਂਡ ਧਾਰਕਾਂ ਨੂੰ 17.56 ਕਰੋੜ ਰੁਪਏ ਦੀ ਅਦਾਇਗੀ ਕੀਤੀ, ਜਿਸ ਨਾਲ ਪੀ.ਐਸ.ਆਈ.ਡੀ.ਸੀ. ਨੇ 10.67 ਕਰੋੜ ਰੁਪਏ ਦਾ ਵਿਆਜ ਬਚਾ ਲਿਆ ਗਿਆ। 
ਉਨ੍ਹਾਂ ਦੱਸਿਆ ਕਿ ਕਾਰਪੋਰੇਸ਼ਨ ਨੇ ਸਾਲ 2020-21 ਵਿਚ ਕੰਪਨੀਆਂ ਤੋਂ ਲੋਨ/ਇਕੂਟੀ ਦੀ ਰਿਕਵਰੀ ਅਤੇਪੀ.ਏ.ਸੀ.ਐਲ ਦੇ ਸ਼ੇਅਰਾਂ ਨੂੰ ਵੇਚਕੇ ਕੁੱਲ 41.95 ਕਰੋੜ ਰੁਪਏ ਦੀ ਰਕਮ ਵਸੂਲ ਕੀਤੀ।ਇਸ ਤੋਂ ਇਲਾਵਾ ਕਾਰਪੋਰੇਸ਼ਨ ਨੂੰ ਪੰਜਾਬ ਸਰਕਾਰ ਵਲੋਂ ਸਾਲ 2020-21 ਵਿਚ 17.00ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ। 

LEAVE A REPLY

Please enter your comment!
Please enter your name here