ਜੋਅ ਬਾਇਡੇਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਨੇ ਖਾਲੀ ਕੀਤਾ ਵ੍ਹਾਈਟ ਹਾਊਸ, ਹੁਣ ਇਹ ਹੋਵੇਗੀ ਸਥਾਈ ਰਿਹਾਇਸ਼

0
42

ਵਾਸ਼ਿੰਗਟਨ: ਜੋਅ ਬਾਇਡੇਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਅਮਰੀਕਾ ਦੇ ਆਊਟਗੋਇੰਗ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵ੍ਹਾਈਟ ਹਾਊਸ ਤੋਂ ਵਿਦਾਈ ਦਿੱਤੀ ਗਈ। ਟਰੰਪ ਨੇ ਬਾਇਡੇਨ  ਦੇ ਸਹੁੰ ਚੁੱਕ ਸਮਾਰੋਹ ‘ਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ।

ਵ੍ਹਾਈਟ ਹਾਊਸ ਛੱਡਣ ਵੇਲੇ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਵੀ ਮੌਜੂਦ ਸੀ। ਟਰੰਪ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਵਾਸ਼ਿੰਗਟਨ ਤੋਂ ਫਲੋਰਿਡਾ ਲਈ ਰਵਾਨਾ ਹੋਏ। ਯੂਐਸ ਮੀਡੀਆ ਰਿਪੋਰਟਾਂ ਦੇ ਅਨੁਸਾਰ, ਟਰੰਪ ਫਲੋਰਿਡਾ ਵਿੱਚ ਪਾਮ ਬੀਚ ਤੱਟ ਦੇ ਨੇੜੇ ਸਥਿਤ ਆਪਣੀ ਮਾਰ-ਏ-ਲਾਗੋ ਅਸਟੇਟ ਨੂੰ ਆਪਣੀ ਸਥਾਈ ਰਿਹਾਇਸ਼ ਬਣਾਉਣਗੇ।

ਨਿਊਯਾਰਕ ਪੋਸਟ ਦੀ ਖ਼ਬਰ ਅਨੁਸਾਰ ਟਰੰਪ ਦੇ ਆਖਰੀ ਦਿਨ ਵ੍ਹਾਈਟ ਹਾਊਸ ਤੋਂ ਨਿਕਲੇ ਟਰੱਕ ਪਾਮ ਬੀਚ ਵਿਖੇ ਉਨ੍ਹਾਂ ਦੇ ਮਾਰ-ਏ-ਲਾਗੋ ਨਿਵਾਸ ਵੱਲ ਜਾਂਦੇ ਹੋਏ ਦਿਖਾਈ ਦਿੱਤੇ। ਟਰੰਪ ਨੇ ਬੁੱਧਵਾਰ ਸਵੇਰੇ ਨਵੇਂ ਚੁਣੇ ਗਏ ਰਾਸ਼ਟਰਪਤੀ ਦੀ ਸਹੁੰ ਚੁੱਕਣ ਤੋਂ ਕੁਝ ਘੰਟੇ ਪਹਿਲਾਂ ਮਾਰ-ਏ-ਲਾਗੋ ਜਾਣ ਦੀ ਯੋਜਨਾ ਬਣਾਈ ਹੈ।

ਰਾਸ਼ਟਰਪਤੀ ਵਜੋਂ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਟਰੰਪ ਨੇ ਮਾਰ-ਏ-ਲਾਗੋ ‘ਚ ਕਾਫ਼ੀ ਸਮਾਂ ਬਿਤਾਇਆ, ਜਿਸ ਨੂੰ “ਵਿੰਟਰ ਵ੍ਹਾਈਟ ਹਾਊਸ” ਵੀ ਕਿਹਾ ਜਾਂਦਾ ਹੈ। ਸਤੰਬਰ 2019 ‘ਚ ਰਾਸ਼ਟਰਪਤੀ ਨੇ ਆਪਣੀ ਕਾਨੂੰਨੀ ਨਿਵਾਸ ਨੂੰ ਨਿਊਯਾਰਕ ਸਿਟੀ ‘ਚ ਟਰੰਪ ਟਾਵਰ ਤੋਂ ਬਦਲ ਕੇ ਮਾਰ-ਏ-ਲਾਗੋ ਕਰ ਦਿੱਤਾ।

ਲੰਬੇ ਸਮੇਂ ਤੋਂ ਨਿਊਯਾਰਕ ‘ਚ ਰਹਿਣ ਵਾਲੇ 74 ਸਾਲਾ ਟਰੰਪ ਨੇ 1985 ‘ਚ 1ਕਰੋੜ ਡਾਲਰ ‘ਚ ਘਰ ਖਰੀਦਿਆ ਅਤੇ ਇਸ ਨੂੰ ਇਕ ਨਿੱਜੀ ਕਲੱਬ ‘ਚ ਤਬਦੀਲ ਕਰ ਦਿੱਤਾ ਜੋ ਪਿਛਲੇ ਚਾਰ ਸਾਲਾਂ ਤੋਂ ਉਸ ਦਾ ਵਿੰਟਰ ਹਾਊਸ ਰਿਹਾ। 20 ਏਕੜ ਵਿੱਚ ਫੈਲੇ ਇਸ ਸਟੇਟ ਵਿੱਚ 128 ਕਮਰੇ ਹਨ। ਇਸ ਦੇ ਸਾਹਮਣੇ ਐਟਲਾਂਟਿਕ ਮਹਾਂਸਾਗਰ ਦਾ ਸ਼ਾਨਦਾਰ ਨਜ਼ਾਰਾ ਦਿਖਦਾ ਹੈ ਅਤੇ ਕਲੱਬ ਦੀ ਮੈਂਬਰੀ ਖਰੀਦਣ ਵਾਲਿਆਂ ਲਈ ਖੁੱਲ੍ਹਾ ਹੈ।

LEAVE A REPLY

Please enter your comment!
Please enter your name here