ਗਣਤੰਤਰ ਦਿਵਸ ‘ਤੇ ਕਿਸਾਨਾਂ ਦੇ ਐਕਸ਼ਨ ਤੋਂ ਘਬਰਾਈ ਸਰਕਾਰ, ਚੱਪੇ-ਚੱਪੇ ‘ਤੇ ਚਿਪਕਾਏ ਖਾਲਿਸਤਾਨੀਆਂ ਦੇ ਪੋਸਟਰ

0
83

ਨਵੀਂ ਦਿੱਲੀ 17, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਗਣਤਤਰ ਦਿਵਸ ਪਰੇਡ ਤੇ ਬਾਰਡਰ ‘ਤੇ ਬੈਠੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦੇਖਦਿਆਂ ਦਿੱਲੀ ਪੁਲਿਸ ਅਲਰਟ ‘ਤੇ ਹੈ। ਪੁਲਿਸ ਦੇ ਆਹਲਾ ਅਧਿਕਾਰੀ ਗਵਾਂਢੀ ਸੂਬਿਆਂ ਦੀ ਪੁਲਿਸ ਨਾਲ ਮੀਟਿੰਗ ਕਰ ਰਹੇ ਹਨ। ਇਸ ਤੋਂ ਇਲਾਵਾ ਇੰਟੈਂਲੀਜੈਂਸ ਇਨਪੁੱਟ ਸਾਂਝੇ ਕੀਤੇ ਜਾ ਰਹੇ ਹਨ।

ਮੀਟਿੰਗ ਤੋਂ ਬਾਅਦ ਦਿੱਲੀ ਪੁਲਿਸ ਨੇ ਸਾਰੇ ਭੀੜ ਭੜੱਕੇ ਵਾਲੇ ਇਲਾਕਿਆਂ ‘ਚ ਉਨ੍ਹਾਂ ਫਰਾਰ ਅੱਤਵਾਦੀਆਂ ਦੇ ਪੋਸਟਰ ਚਿਪਕਾ ਦਿੱਤੇ ਗਏ ਹਨ ਜਿਨ੍ਹਾਂ ਦੀ ਦਿੱਲੀ ਪੁਲਿਸ ਨੂੰ ਤਲਾਸ਼ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਅੱਤਵਾਦੀ ਸੰਗਠਨ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇ ਸਕਦੇ ਹਨ।

ਖਾਲਿਸਤਾਨੀ ਅੱਤਵਾਦੀ ਜਥੇਬੰਦੀਆਂ ਨਾਲ ਜੁੜੇ ਅੱਤਵਾਦੀਆਂ ਦੇ ਲੱਗੇ ਪੋਸਟਰ

ਦਿੱਲੀ ਦੇ ਸਾਰੇ ਭੀੜਭਾੜ ਵਾਲੇ ਇਲਾਕੇ ਰੇਲਵੇ ਸਟੇਸ਼ਨ ‘ਤੇ ਬੱਸ ਅੱਡੇ ‘ਤੇ ਜਿਹੜੇ ਅੱਤਵਾਦੀ ਸੰਗਠਨਾਂ ਦੇ ਪੋਸਟਰ ਲੱਗੇ ਹਨ। ਉਨ੍ਹਾਂ ‘ਚੋਂ ਜ਼ਿਆਦਾਤਰ ਅੱਤਵਾਦੀ ਖਾਲਿਸਤਾਨੀ ਅੱਤਵਾਦੀ ਜਥੇਬੰਦੀਆਂ ਨਾਲ ਤਾਲੁਕ ਰੱਖਦੇ ਹਨ। ਇਨ੍ਹਾਂ ਪੋਸਟਰਸ ‘ਤੇ (KZF) ਖਾਲਿਸਤਾਨ ਜ਼ਿੰਦਾਬਾਦ ਫੋਰਸ, (KCF) ਖਾਲਿਸਤਾਨ ਕਮਾਂਡੋ ਫੋਰਸ, (KLF) ਖਾਲਿਸਤਾਨ ਲਿਬਰੇਸ਼ਨ ਫੋਰਸ, BKI ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀਆਂ ਦੀਆਂ ਤਸਵੀਰਾਂ ਹਨ। ਏਨਾ ਹੀ ਨਹੀਂ ਅਲ ਕਾਇਦਾ ਤੇ ਇੰਡੀਅਨ ਮੁਜਾਹਦੀਨ ਦੇ ਅੱਤਵਾਦੀਆਂ ਦੇ ਪੋਸਟਰ ਵੀ ਦਿੱਲੀ ਪੁਲਿਸ ਨੇ ਥਾਂ-ਥਾਂ ਲਾਏ ਹਨ।

ਖਾਲਿਸਤਾਨੀ ਅੱਤਵਾਦੀ ਭੋਲੇ ਭਾਲੇ ਕਿਸਾਨਾਂ ਦੀ ਆੜ ‘ਚ ਦੇ ਸਕਦੇ ਹਨ ਅੱਤਵਾਦੀ ਵਾਰਦਾਤ ਨੂੰ ਅੰਜ਼ਾਮ

ਦਿੱਲੀ ਦੇ ਗਾਜੀਪੁਰ, ਸਿੰਘੂ ਤੇ ਟਿੱਕਰੀ ਬਾਰਡਰ ‘ਤੇ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਖੁਫੀਆ ਏਜੰਸੀ ਨੇ ਦਿੱਲੀ ਪੁਲਿਸ ਦੇ ਨਾਲ ਕਈ ਇਨਪੁੱਟ ਸਾਂਝੇ ਕੀਤੇ। ਜਿੰਨ੍ਹਾਂ ‘ਚ ਇਸ ਗੱਲ ਦਾ ਖਦਸ਼ਾ ਜਤਾਇਆ ਗਿਆ ਹੈ ਕਿ ਖਾਲਿਸਤਾਨੀ ਅੱਤਵਾਦੀ ਇਨ੍ਹਾਂ ਭੋਲੇ-ਭਾਲੇ ਕਿਸਾਨਾਂ ਦਾ ਫਾਇਦਾ ਉਠਾਕੇ ਇਨ੍ਹਾਂ ਦੇ ਵਿਚ ਮੈਂ ਬੈਠ ਕੇ ਕਿਸੇ ਵਾਰਦਾਤ ਨੂੰ ਅੰਜ਼ਾਮ ਦੇ ਸਕਦੇ ਹਨ। ਜਿਸ ਨਾਲ ਦੇਸ਼ ਦਾ ਮਾਹੌਲ ਖਰਾਬ ਕੀਤਾ ਜਾ ਸਕੇ।

ਇਨ੍ਹਾਂ ਖਦਸ਼ਿਆਂ ਦੇ ਚੱਲਦਿਆਂ ਦਿੱਲੀ ਪੁਲਿਸ ਖੁਫੀਆ ਏਜੰਸੀ ਦੇ ਨਾਲ ਲਗਾਤਾਰ ਸੰਪਰਕ ‘ਚ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਬ੍ਰਾਂਚ ਲਗਾਤਾਰ ਆਹਲਾ ਅਧਿਕਾਰੀਆਂ ਦੇ ਨਾਲ-ਨਾਲ ਇਨਪੁੱਟ ਸਾਂਝੀ ਕਰ ਰਹੀ ਹੈ। ਇਸੇ ਤਹਿਤ ਹੀ ਫਰਾਰ ਖਾਲਿਸਤਾਨੀ ਅੱਤਵਾਦੀਆਂ ਦੇ ਪੋਸਟਰ ਦਿੱਲੀ ‘ਚ ਥਾਂ-ਥਾਂ ‘ਤੇ ਲਾਏ ਗਏ ਹਨ।

LEAVE A REPLY

Please enter your comment!
Please enter your name here