ਮਾਨਸਾ, 14, ਜਨਵਰੀ (ਸਾਰਾ ਯਹਾ /ਔਲਖ) ਪੰਜਾਬ ਸਰਕਾਰ ਦੇ ਜਾਰੀ ਹੁਕਮਾਂ ਮੁਤਾਬਿਕ ਆਪ੍ਰੇਸ਼ਨਾਂ ਦੇ ਮਾਹਿਰ ਡਾਕਟਰ ਹਰਦੀਪ ਸ਼ਰਮਾ ਨੇ ਸੀਨੀਅਰ ਮੈਡੀਕਲ ਅਫਸਰ ਵਜੋ ਹੋਈ ਪਦ ਉੱਨਤੀ ਉਪਰੰਤ ਕਮਿਊਨਿਟੀ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਡਾ. ਹਰਦੀਪ ਸ਼ਰਮਾ ਨੇ ਹਸਪਤਾਲ ਸਟਾਫ ਨਾਲ ਮੀਟਿੰਗ ਕਰਦਿਆਂ, ਪੰਜਾਬ ਸਰਕਾਰ ਵੱਲੋ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਅਤੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ। ਕਾਬਲੇਗੌਰ ਹੈ ਕਿ ਅਪ੍ਰੇਸ਼ਨਾਂ ਦੇ ਮਾਹਿਰ ਡਾਕਟਰ ਹਰਦੀਪ ਸ਼ਰਮਾ ਜਿਲ੍ਹੇ ਵਿੱਚ ਸਰਜਰੀਆਂ ਕਰਕੇ ਸਟੇਟ ਪੱਧਰ ਤੇ ਸਨਮਾਨ ਹਾਸਲ ਕਰ ਚੁੱਕੇ ਹਨ।
ਇਸ ਮੌਕੇ ਹਸਪਤਾਲ ਦੇ ਕਰਮਚਾਰੀਆਂ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਖਿਆਲਾ ਹਸਪਤਾਲ ਪਰਿਵਾਰ ਨਿਯੋਜਨ ਦੇ ਕੇਸਾਂ ਵਿੱਚ ਪੰਜਾਬ ਵਿੱਚੋ ਪਹਿਲਾ ਸਥਾਨ ਹਾਸਲ ਕਰ ਚੁੱਕਾ ਹੈ। ਡਾH ਹਰਦੀਪ ਸ਼ਰਮਾ ਦੇ ਬਤੌਰ ਐਸ. ਐਮ. ਓ. ਨਿਯੁਕਤ ਹੋ ਕੇ ਆਉਣ ਨਾਲ ਖਿਆਲਾ ਕਲਾਂ ਹਸਪਤਾਲ ਨਵੀਆਂ ਰੌਣਕਾਂ ਤੇ ਬੁਲੰਦੀਆਂ ਛੋਹੇਗਾ। ਇਸ ਮੌਕੇ ਡਾ. ਬਲਜਿੰਦਰ ਕੌਰ, ਡਾ. ਮਨਪ੍ਰਿਆ ਗਾਬਾ, ਡਾ. ਹਰਮਨਦੀਪ ਸਿੰਘ, ਬਲਾਕ ਐਜੂਕੇਟਰ ਕੇਵਲ ਸਿੰਘ, ਜਸਵੀਰ ਸਿੰਘ, ਚਾਨਣ ਦੀਪ ਸਿੰਘ, ਸਰਬਜੀਤ ਸਿੰਘ, ਜਸਪਾਲ ਸਿੰਘ, ਗੁਰਪ੍ਰੀਤ ਬਾਂਸਲ, ਨਰਿੰਦਰ ਸਿੰਘ, ਲਵਜੀਤ ਮਿੱਤਲ, ਚੰਦਰਕਾਂਤ ਅਦਿ ਸਮੂਹ ਕਰਮਚਾਰੀ ਹਾਜਰ ਸਨ।