“ਆਪ” ਅਕਾਲੀਆਂ ਤੋਂ ਇੰਨਾ ਕਿਉਂ ਡਰਦੀ ਹੈ: ਬ੍ਰਹਮ ਮਹਿੰਦਰਾ

0
21

ਚੰਡੀਗੜ੍ਹ, 11,ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕੀਤੇ ਜਾ ਰਹੇ ਗਲਤ ਪ੍ਰਚਾਰ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਆਪ ਅਕਾਲੀਆਂ ਦੀ ਪਿੱਠੂ ਬਣ ਗਈ ਹੈ, ਜਿਸਨੇ ਮੁੱਖ ਮੰਤਰੀ ਤੇ ਬਿਨਾਂ ਆਧਾਰ  ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਹਨ।
ਉਨ੍ਹਾਂ ਅਕਾਲੀਆਂ ਲਈ ਆਮ ਆਦਮੀ ਪਾਰਟੀ ਦੇ ਨਵੇਂ ਉੱਭਰ ਕੇ ਆਏ ਪਿਆਰ ਤੇ ਵੀ ਹੈਰਾਨੀ ਪ੍ਰਗਟਾਈ ਹੈ।
ਇੱਥੇ ਜਾਰੀ ਇਕ ਬਿਆਨ ਚ ਮਹਿੰਦਰਾ ਨੇ ਹੈਰਾਨੀ ਪ੍ਰਗਟਾਈ ਹੈ ਕਿ ਜਿਸ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਆਪਣੇ ਡਰਪੋਕ ਹੋਣ ਦਾ ਪ੍ਰਮਾਣ ਦਿੰਦਿਆਂ, ਮਾਨਹਾਨੀ ਦੇ ਮਾਮਲੇ ਚ ਬਿਕਰਮ ਸਿੰਘ ਮਜੀਠੀਆ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗੀ ਸੀ, ਉਹੀ ਪਾਰਟੀ ਕੈਪਟਨ ਅਮਰਿੰਦਰ ਖਿਲਾਫ਼ ਇਹਨਾਂ ਦੇ ਇਸ਼ਾਰੇ ਤੇ ਚੱਲ ਰਹੀ ਹੈ।
ਮੰਤਰੀ ਨੇ ਕਿਹਾ ਕਿ ਜਦੋਂ ਤੋਂ ਕੇਜਰੀਵਾਲ ਨੇ ਮਾਨਹਾਨੀ ਦੇ ਮਾਮਲੇ ਚ ਮਜੀਠੀਆ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗ ਕੇ ਆਪਣੇ ਡਰਪੋਕ ਹੋਣ ਦਾ ਇਕ ਰਿਕਾਰਡ ਬਣਾਇਆ ਸੀ, ਉਦੋਂ ਤੋਂ ਪੰਜਾਬ ਦੀ ਆਮ ਆਦਮੀ ਪਾਰਟੀ ਲੀਡਰਸ਼ਿਪ ਆਪਣੇ ਆਗੂ ਦੇ ਡਰਪੋਕ ਹੋਣ ਦਾ ਦਾਗ ਧੋਣ ਦੀ ਕੋਸ਼ਿਸ਼ ਕਰ ਰਹੀ ਹੈ। ਲੇਕਿਨ ਇਨ੍ਹਾਂ ਲੋਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰੂਪ ਚ ਇਕ ਗਲਤ ਨਿਸ਼ਾਨਾ ਚੁਣਿਆ ਹੈ, ਕਿਉਂਕਿ ਉਨ੍ਹਾਂ ਸਾਮਾਨ ਇਨ੍ਹਾਂ ਸਾਰਿਆਂ ਤੋਂ ਉਪਰ ਹੈ। ਉਨ੍ਹਾਂ ਨੇ ਆਪ ਆਗੂਆਂ ਨੂੰ ਯਾਦ ਦਿਵਾਇਆ ਕਿ ਕੇਜਰੀਵਾਲ ਦੇ ਡਰਪੋਕ ਹੋਣ ਦੇ ਉਲਟ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕੁਰਸੀ ਨੂੰ ਵੀ ਖਤਰੇ ਚ ਪਾਉਂਦੇ ਹੋਇਆ ਵੱਡੇ ਤੇ ਹਿੰਮਤੀ ਫ਼ੈਸਲੇ ਲਏ ਹਨ।
ਉਨ੍ਹਾਂ ਕਿਹਾ ਕਿ ਕੈਪਟਨ 1965 ਦੀ ਲੜਾਈ ਚ ਪਾਕਿਸਤਾਨ ਖ਼ਿਲਾਫ਼ ਲੜਨ ਲਈ ਇਕ ਵਾਰ ਫਿਰ ਤੋਂ ਭਾਰਤੀ ਸੈਨਾ ਚ ਸ਼ਾਮਲ ਹੋਏ ਸਨ, ਆਪ੍ਰੇਸ਼ਨ ਬਲੂ ਸਟਾਰ ਦੇ ਖਿਲਾਫ ਵਿਰੋਧ ਪ੍ਰਗਟਾਉਂਦਿਆਂ ਹੋਇਆਂ ਉਨ੍ਹਾਂ ਨੇ ਪਾਰਲੀਮੈਂਟ ਤੋਂ ਅਸਤੀਫ਼ਾ ਦਿੱਤਾ ਸੀ ਅਤੇ ਪੰਜਾਬ ਦੇ ਪਾਣੀਆਂ ਦੀ ਰਾਖੀ ਖਾਤਰ ਆਪਣੇ ਮੁੱਖ ਮੰਤਰੀ ਉਹਦੇ ਨੂੰ ਵੀ ਖਤਰੇ ਚ ਪਾਉਂਦੇ ਹੋਇਆ 2004 ਚ ਇੱਕ ਵਿਸ਼ੇਸ਼ ਕਾਨੂੰਨ ਬਣਾਇਆ ਸੀ। ਉਨ੍ਹਾਂ ਨੇ ਆਪ ਆਗੂਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਆਪਣੇ ਆਗੂ ਦੀ ਕੋਈ ਇੱਕ ਵੀ ਉਦਾਹਰਨ ਦੱਸਣ।
ਮੰਤਰੀ ਨੇ ਹੈਰਾਨੀ ਪ੍ਰਗਟਾਈ ਕਿ ਕਿਉਂ ਆਪ ਆਗੂਆਂ ਨੇ ਅਕਾਲੀਆਂ ਖ਼ਿਲਾਫ਼ ਕਿਸਾਨਾਂ ਦੇ ਮੁੱਦੇ ਤੇ ਬੋਲਣਾ ਬੰਦ ਕਰ ਦਿੱਤਾ ਹੈ ਜਿਹੜੇ ਵਿਵਾਦਪੂਰਨ ਖੇਤੀ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੇ ਫੈਸਲੇ ਚ ਭਾਈਵਾਲ ਹਨ। ਉਨ੍ਹਾਂ ਨੇ ਆਪ ਆਗੂਆਂ ਨੂੰ ਸਵਾਲ ਕੀਤਾ ਕਿ ਕੀ ਉਨ੍ਹਾਂ ਦੀ ਅਕਾਲੀਆਂ ਨਾਲ ਕਿਸੇ ਤਰ੍ਹਾਂ ਦੀ ਰਜ਼ਾਮੰਦੀ ਹੋ ਗਈ ਹੈ ਜਾਂ ਫਿਰ ਆਪ ਦੇ ਆਗੂ ਹਾਲੇ ਵੀ ਮਜੀਠੀਆ ਤੋਂ ਡਰਦੇ ਹਨ।

LEAVE A REPLY

Please enter your comment!
Please enter your name here