ਮਾਨਸਾ, 5 ਜਨਵਰੀ (ਸਾਰਾ ਯਹਾ / ਮੁੱਖ ਸੰਪਾਦਕ): ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਵੱਲੋਂ ਸਿਵਲ ਹਸਪਤਾਲ ਮਾਨਸਾ ਅਤੇ ਐਮ.ਸੀ.ਐਚ (ਜੱਚਾ—ਬੱਚਾ) ਦੀਆਂ ਸਿਹਤ ਸੇਵਾਵਾਂ ਦਾ ਜਾਇਜਾ ਲਿਆ ਗਿਆ।ਇਸ ਮੌਕੇ ਸਿਵਲ ਸਰਜਨ ਵੱਲੋਂ ਸਿਵਲ ਹਸਪਤਾਲ ਦੇ ਸਟਾਫ਼ ਨਾਲ ਮੀਟਿੰਗ ਕਰਦੇ ਹੋਏ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਤਾਂ ਜੋੋ ਸਰਕਾਰ ਵੱਲੋੋਂ ਸਮੇਂ—ਸਮੇਂ *ਤੇ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਜਾਵੇ। ਸਿਵਲ ਸਰਜਨ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸਿਹਤ ਸੇਵਾਵਾਂ ਸਬੰਧੀ ਮੁਸ਼ਕਿਲ ਪੇਸ਼ ਆਉਣ *ਤੇ ਉਸਦਾ ਹੱਲ ਤੁਰੰਤ ਕਰਨ ਦੀ ਪੂਰੀ ਕੌਸਿ਼ਸ ਕੀਤੀ ਜਾਵੇ।ਇਸ ਉਪਰੰਤ ਉਨ੍ਹਾਂ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਪ੍ਰੋਗਰਾਮ ਅਫ਼ਸਰਾਂ ਨਾਲ ਮੀਟਿੰਗ ਕੀਤੀ।ਮੀਟਿੰਗ ਦੌਰਾਨ ਉਹਨਾਂ ਚੱਲ ਰਹੇ ਸਿਹਤ ਪ੍ਰੋਗਰਾਮਾਂ ਜੱਚਾ—ਬੱਚਾ ਸਿਹਤ ਸਹੂਲਤਾਂ, ਟੀਕਾਕਰਨ, ਟੀ.ਬੀ, ਲੈਪਰੋਸੀ, ਮੈਟਲ ਹੈਲਥ ਪ੍ਰੋੋਗਰਾਮ, ਕੋਵਿਡ—19 ਦੇ ਸੈਂਪਲਿੰਗ, ਕੋੋਵਿਡ—19 ਦੀ ਰੋੋਕਥਾਮ ਲਈ ਆ ਰਹੀ ਵੈਕਸੀਨ ਦੇ ਪ੍ਰਬੰਧਾਂ ਅਤੇ ਵੱਖ—ਵੱਖ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਦੀ ਪਹਿਲੇ ਤਿੰਨ ਮਹੀਨੇ ਦਰਮਿਆਨ ਰਜਿ਼ਸਟ੍ਰੇਸ਼ਨ ਅਤੇ ਐਂਟੀ—ਨੇਟਲ ਚੈਕਅਪ ਯਕੀਨੀ ਬਣਾਇਆ ਜਾਵੇ, ਤਾਂ ਜੋ ਗਰਭਵਤੀ ਔਰਤਾਂ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਹੋਰ ਲਾਭਪਾਤਰੀਆਂ ਨੂੰ ਲਿਆਕੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਜਾ ਸਕੇ। ਇਸ ਮੌਕੇ ਐਸ.ਐਮ.ਓ ਖਿਆਲਾ ਕਲਾਂ ਡਾ.ਨਵਜੋਤਪਾਲ ਸਿੰਘ ਭੁੱਲਰ, ਐਸ.ਐਮ.ਓ ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼, ਡਾ. ਸੁਖਵਿੰਦਰ ਸਿੰਘ ਦਿਓਲ, ਡੀ.ਐਸ.ਐਮ.ਓ—ਕਮ—ਸਹਾਇਕ ਸਿਵਲ ਸਰਜਨ ਡਾ. ਬਲਜੀਤ ਕੌਰ, ਇੰਚਾਰਜ ਜਿਲ੍ਹਾ ਕੋਵਿਡ—19 ਸੈਪਲਿੰਗ ਟੀਮ ਡਾ. ਰਣਜੀਤ ਸਿੰਘ, ਡਾ. ਸੁਸਾਂਕ ਸੂਦ ਨੋੋਡਲ ਅਫ਼ਸਰ ਐਨ.ਪੀ.ਸੀ.ਬੀ, ਡਾ. ਵਿਸ਼ਾਲ ਸਰਜਨ, ਡਾ. ਨੀਸ਼ੀ ਸੂਦ ਟੀ.ਬੀ ਸਪੈਸ਼ਲਿਸਟ, ਡਾ. ਨਿਸਾਂਤ ਗੋਇਲ ਜਿਲ੍ਹਾ ਲੈਪਰੋਸੀ ਅਫ਼ਸਰ, ਸ੍ਰੀ ਸੰਤੋਸ਼ ਭਾਰਤੀ ਜਿਲ੍ਹਾ ਐਪੀਡੀਮਾਲੋਜਿਸਟ, ਸ੍ਰੀ ਅਵਤਾਰ ਸਿੰਘ ਜਿਲ੍ਹਾ ਪ੍ਰੋਗਰਾਮ ਮੈਨੇਜਰ ਐਨ.ਐਚ.ਐਮ ਅਤੇ ਹੋਰ ਸਟਾਫ਼ ਹਾਜ਼ਰ ਸਨ।