ਸਰਦੂਲਗੜ੍ਹ 04 ਜਨਵਰੀ (ਸਾਰਾ ਯਹਾ /ਬਲਜੀਤ ਪਾਲ): ਪੱਤਰਕਾਰ ਅਤੇ ਸਮਾਜ ਸੇਵੀ ਬੀਰਬਲ ਧਾਲੀਵਾਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦ ਉਸ ਦੀ ਪਤਨੀ ਪਰਮਜੀਤ ਕੌਰ (40) ਦੀ ਸੰਖੇਪ ਬਿਮਾਰੀ ਤੇ ਚੱਲਦਿਆ ਮੌਤ ਹੋ ਗਈ। ਇਸ ਦੁੱਖ ਦੀ ਘੜੀ ਵਿੱਚ ਬੀਰਬਲ ਧਾਲੀ ਨਾਲ ਵੱਖ ਵੱਖ ਰਾਜਨੀਤਕ ਸਮਾਜਕ ਧਾਰਮਕ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਸਵ:ਪਰਮਜੀਤ ਕੌਰ ਦਾ ਅੰਤਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਨੰਗਲ ਕਲਾਂ ਦੀ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਸਸਕਾਰ ਮੌਕੇ ਵੱਖ-ਵੱਖ ਰਾਜਨੀਤਕ, ਸਮਾਜਿਕ, ਧਾਰਮਕ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ, ਸਮੂਹ ਪੱਤਰਕਾਰ ਭਾਈਚਾਰਾ, ਸਕੇ-ਸੰਬਧੀਆ,ਰਿਸਤੇਦਾਰਾਂ ਆਦਿ ਨੇ ਪਰਮਜੀਤ ਕੌਰ ਨੂੰਣਮ ਅੱਖਾ ਨਾਲ ਅੰਤਮ ਵਿਦਾਇਗੀ ਦਿੱਤੀ। ਇਸ ਦੁੱਖ ਦੀ ਘੜੀ ਵਿੱਚ ਪਹੂੰਚੇ ਵਿਅਕਤੀਆਂ ਨੇ ਬੀਰਬਲ ਧਾਲੀਵਾਲ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਅਤੇ ਵਿਛੜੀ ਰੂਹ ਨੂੰ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।