ਬੁਢਲਾਡਾ03 ਜਨਵਰੀ (ਸਾਰਾ ਯਹਾ /ਅਮਨ ਮਹਿਤਾ) : ਸ਼ਹਿਰ ਵਿੱਚ ਹੋਟਲਾਂ ਢਾਬਿਆਂ ਅਤੇ ਰੇਹੜੀਆਂ ਤੇ ਘਰੇਲੂ ਗੈਸ ਸਿਲੰਡਰਾਂ ਦਾ ਪ੍ਰਯੋਗ ਲਗਾਤਾਰ ਜਾਰੀ ਹੈ। ਹੈਰਾਨੀਜਨਕ ਗੱਲ ਤਾਂ ਇਹ ਹੈ ਕਿ ਘਰੇਲੂ ਗੈਸ ਸਿਲੰਡਰ ਦਾ ਪ੍ਰਯੋਗ ਮੈਰਿਜ ਪੈਲੇਸਾਂ ਵਿੱਚ ਵੀ ਧੜੱਲੇ ਨਾਲ ਕੀਤਾ ਜਾ ਰਿਹਾ ਹੈ। ਸਬੰਧਤ ਵਿਭਾਗ ਵੱਲੋਂ ਵਪਾਰਕ ਅਦਾਰਿਆਂ ਵਿੱਚ ਘਰੇਲੂ ਗੈਸ ਸਿਲੰਡਰ ਦਾ ਪ੍ਰਯੋਗ ਨਾ ਕਰਨ ਦੇ ਫੁਰਮਾਨ ਵੀ ਵਪਾਰਕ ਅਦਾਰਿਆਂ ਵੱਲੋਂ ਛਿੱਕੇ ਟੰਗ ਕੇ ਰੱਖਿਆ ਹੋਇਆ ਹੈ। ਲੋਕਾਂ ਵੱਲੋਂ ਕੀਤੇ ਜਾ ਰਹੇ ਧੜੱਲੇ ਨਾਲ ਘਰੇਲੂ ਗੈਸ ਸਿਲੰਡਰ ਦੇ ਵਪਾਰਕ ਅਦਾਰਿਆਂ ਵਿਚ ਪ੍ਰਯੋਗ ਖ਼ਿਲਾਫ਼ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਸਬੰਧਤ ਵਿਭਾਗ ਦਿੰਦੀਆਂ ਪਰ ਸ਼ਾਇਦ ਉਹ ਵੀ ਪਿਛਲੇ ਲੰਮੇ ਸਮੇਂ ਤੋਂ ਗਹਿਰੀ ਨੀਂਦ ਵਿੱਚ ਸੁੱਤਾ ਹੋਇਆ ਹੈ । ਵਿਭਾਗ ਦੀ ਅਣਦੇਖੀ ਦੇ ਕਾਰਨ ਘਰੇਲੂ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਚਰਮ ਸੀਮਾ ਤੇ ਚੱਲ ਰਹੀ ਹੈ। ਸਰਕਾਰ ਨੇ ਘਰੇਲੂ ਗੈਸ ਸਿਲੰਡਰ ਪ੍ਰਯੋਗ ਵਪਾਰਕ ਅਦਾਰੇ ਅਤੇ ਕਰਨ ਤੇ ਪ੍ਰਤੀਬੰਧ ਲਗਾਏ ਹੋਏ ਇਸ ਦੇ ਬਾਵਜੂਦ ਇਸ ਦਾ ਪ੍ਰਯੋਗ ਸ਼ਹਿਰ ਦੇ ਢਾਬਿਆਂ ਅਤੇ ਧੜੱਲੇ ਨਾਲ ਹੋ ਰਿਹਾ ਹੈ । ਇਸ ਦਾ ਇੱਕ ਕਾਰਨ ਸ਼ਾਇਦ ਇਹ ਵੀ ਹੈ ਕਿ ਘਰੇਲੂ ਗੈਸ ਸਿਲੰਡਰ ਕਮਰਸ਼ੀਅਲ ਗੈਸ ਸਿਲੰਡਰ ਤੋਂ ਸਸਤਾ ਹੁੰਦਾ ਹੈ। ਗੈਸ ਏਜੰਸੀਆਂ ਦੇ ਕਰਮਚਾਰੀਆਂ ਦੀ ਮਿਲੀਭੁਗਤ ਦੇ ਕਾਰਨ ਢਾਬਿਆਂ ਹੋਟਲਾਂ ਰੇਹੜੀਆਂ ਚਾਲਕਾਂ ਨੂੰ ਆਸਾਨੀ ਨਾਲ ਘਰੇਲੂ ਸਿਲੰਡਰ ਮਿਲ ਜਾਂਦਾ ਹੈ ਪਰ ਆਮ ਲੋਕਾਂ ਨੂੰ ਇਹ ਕਈ ਕਈ ਦਿਨ ਪ੍ਰਾਪਤ ਨਹੀਂ ਹੁੰਦਾ । ਲੋਕਾਂ ਦੀ ਮੰਗ ਹੈ ਕਿ ਵਪਾਰਕ ਅਦਾਰਿਆਂ ਵਿਚ ਘਰੇਲੂ ਗੈਸ ਸਿਲੰਡਰ ਵਰਤਣ ਵਾਲਿਆਂ ਤੇ ਕਾਰਵਾਈ ਕੀਤੀ ਜਾਵੇ ਅਤੇ ਆਮ ਘਰਾਂ ਤਕ ਸਿਲੰਡਰ ਦੀ ਪਹੁੰਚ ਜਲਦ ਯਕੀਨੀ ਬਣਾਈ ਜਾਵੇ।