ਕਾਰਪੋਰੇਟ ਘਰਾਣਿਆ ਨਾਲ ਸਾਂਝ ਕਾਰਨ ਬਾਦਲ ਦੀਆਂ ਬੱਸਾ ਅਤੇ ਵਪਾਰ ਤੋਂ ਕਿਸਾਨ ਕਿਨਾਰਾ ਕਰਨ – ਸੁਖਦੇਵ ਢੀਡਸਾ

0
44

ਬੁਢਲਾਡਾ 02 ਜਨਵਰੀ (ਸਾਰਾ ਯਹਾ /ਅਮਨ ਮਹਿਤਾ): ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੁੰਮ ਹੋਏ 328 ਪਾਵਨ ਸਰੂਪਾ ਤੋਂ ਬਾਅਦ ਕਿਸਾਨਾਂ ਦੀ ਰੋਟੀ ਖੋਹਣ ਲਈ ਕਾਰਪੋਰੇਟ ਘਰਾਣਿਆ ਨਾਲ ਆਪਣੀ ਸਾਂਝ ਨੂੰ ਕਾਇਮ ਰੱਖਣ ਲਈ ਤਿੰਨ ਖੇਤੀ ਕਾਨੂੰਨ ਦੇ ਹੱਕ ਵਿੱਚ ਹਾ ਦਾ ਨਾਅਰਾ ਮਾਰਨ ਵਾਲੇ ਬਾਦਲਾਂ ਦਾ ਕਿਸਾਨ ਬਾਈਕਾਟ ਕਰਨ। ਇਹ ਸਬਦ ਅੱਜ ਇੱਥੇ ਸ੍ਰੋਮਣੀ ਅਕਾਲੀਦਲ ਡੈਮੋਕ੍ਰੇਟਿਵ ਦੇ ਪ੍ਰਧਾਨ ਅਤੇ ਰਾਜ ਸਭਾ ਮੇਂਬਰ ਸੁਖਦੇਵ ਸਿੰਘ ਢੀਡਸਾ ਨੇ ਕਹੇ। ਉਨ੍ਹਾਂ ਕਿਹਾ ਕਿ ਬਾਦਲਾਂ ਦੀ ਕਾਰਪੋਰੇਟ ਘਰਾਣਿਆ ਦੀ ਸਾਂਝ ਜੱਗ ਂਜਾਹਿਰ ਹੋ ਚੁੱਕੀ ਹੈ ਜਿਸਦੇ ਬਚਾਵ ਲਈ ਪੰਜਾਬ ਦੀ ਕੈਪਟਨ ਸਰਕਾਰ ਸਾਹਮਣੇ ਆ ਚੁੱਕੀ ਹੈ। ਉਨ੍ਹਾਂ ਦਾ ਇਸਾਰਾ ਜੀਓ ਟਾਵਰਾਂ ਤੇ ਕਿਸਾਨਾਂ ਵੱਲੋਂ ਕੱਟੇ ਗਏ ਕੁਨੇਕਸਨਾਂ ਵੱਲ ਸੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਾਦਲਾਂ ਨਾਲ ਸਾਝ ਨੂੰ ਜੱਗ ਜਾਹਿਰ ਕਰਦਿਆਂ ਕਿਹਾ ਕਿ ਜਿੱਥੇ ਪੰਜਾਬ ਦੀ ਟਰਾਸਪੋਰਟ ਪੀ ਆਰ ਟੀ ਸੀ ਘਾਟੇ ਵਿੱਚ ਚੱਲ ਰਹੀ ਹੈ ਉੱਥੇ ਬਾਦਲਾਂ ਦੀਆਂ ਬੱਸਾਂ ਦਿਨੋ ਦਿਨ ਵੱਧ ਰਹੀਆ ਹਨ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਕਿਹਾ ਕਿ ਕਾਰਪੋਰੇਟ ਘਰਾਣਿਆ ਨਾਲ ਸਾਂਝ ਪਾਉਣ ਵਾਲੇ ਬਾਦਲਾਂ ਦੀਆਂ ਬੱਸਾਂ ਤੋ ਵੀ ਕਿਨਾਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਵੱਲੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸੀ ਲਾਹਾਂ ਲੈਣ ਲਈ ਵਰਤਿਆ ਜਾ ਰਿਹਾ ਹੈ। ਸ੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰੇ, ਸਕੂਲ ਕਾਲਜ, ਘਾਟੇ ਵਿੱਚ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਨੂੰ ਸਹੀ ਲੀਹਾਂ ਤੇ ਤੋਰਣ ਲਈ ਅਸੀਂ ਡੈਮੋਕ੍ਰੇਟਿਵ ਦੇ ਮੰਚ ਤੇ ਇੱਕਠੇ ਹੋਏ ਹਾਂ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਵਪਾਰੀ ਅਕਾਲੀ ਦਲ ਬਣ ਕੇ ਰਹਿ ਗਿਆ ਹੈ ਅੱਜ ਪੰਥ ਦਰਦਿਆਂ ਨੂੰ ਇੱਕਠੇ ਹੋਣ ਦੀ ਲੋੜ ਹੈ। ਉਨ੍ਹਾਂ ਬਤੋਰ ਪਾਰਟੀ ਪ੍ਰਧਾਨ ਹੋਣ ਦੇ ਨਾਤੇ (ਸੁਖਦੇਵ ਸਿੰਘ ਢੀਡਸਾ) ਨੇ ਐਲਾਨ ਕੀਤਾ ਕਿ ਉਹ ਕੋਈ ਵੀ ਚੋਣ ਨਹੀਂ ਲੜਨਗੇ। ਇਸ ਮੋਕੇ ਤੇ ਪਾਰਟੀ ਵਿੱਚ ਸਾਮਿਲ ਹੋਣ ਵਾਲੇ ਸਾਬਕਾ ਮੈਬਰ ਪਾਰਲੀਮੈਂਟ ਚਤਿੰਨ ਸਿੰਘ ਸਮਾਓ ਦੇ ਸਪੁੱਤਰ ਮਲਕੀਤ ਸਿੰਘ ਸਮਾਓ ਸਮੇਤ ਇੱਕ ਦਰਜਨ ਦੇ ਕਰੀਬ ਲੋਕਾਂ ਨੂੰ ਸਿਰੋਪਾ ਭੇਟ ਕਰਕੇ ਪਾਰਟੀ ਵਿੱਚ ਸਾਮਿਲ ਕੀਤਾ ਗਿਆ। ਇਸ ਮੋਕੇ ਤੇ ਪਾਰਟੀ ਦੇ ਸੀਨੀਅਰ ਨੇਤਾ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਰਜਿੰਦਰ ਸਿੰਘ ਕਾਝਲਾ, ਰਾਮਪਾਲ ਸਿੰਘ ਬੈਨੀਪਾਲ, ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਪੀਆਣਾ, ਮਿੱਠੂ ਸਿੰਘ ਕਾਹਨੇਕੇ, ਕੋਰ ਸਿੰਘ ਖਾਰਾ, ਭੋਲਾ ਸਿੰਘ ਕਾਹਨਗੜ੍ਹ,  ਹਰਬੰਸ ਸਿੰਘ ਬਰੇਟਾ, ਦਰਸਨ ਸਿੰਘ, ਸੋਹਣ ਸਿੰਘ ਕਲੀਪੁਰ, ਗੁਰਵਿੰਦਰ ਸਿੰਘ ਪਟਵਾਰੀ, ਹੰਸਾਂ ਸਿੰਘ ਬੀ ਪੀ ਈ ਓ, ਜਸਵੰਤ ਸਿੰਘ ਕੋਟੜਾ, ਪਰਮਜੀਤ ਸਿੰਘ ਭੀਖੀ, ਰਾਜਦੀਪ ਸਿੰਘ ਬਰੇਟਾ ਆਦਿ ਹਾਜਰ ਸਨ।  

LEAVE A REPLY

Please enter your comment!
Please enter your name here