ਅੰਮ੍ਰਿਤਸਰ 30 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਨਵੇਂ ਸਾਲ ਆਮਦ ਮੌਕੇ 31 ਦਸੰਬਰ ਦੀ ਰਾਤ 10 ਵਜੇ ਤੋਂ ਬਾਅਦ ਲੋਕ ਸੜਕਾਂ ‘ਤੇ ਨਹੀਂ ਨਿਕਲ ਪਾਉਣਗੇ। ਸਰਕਾਰ ਦੀਆਂ ਹਦਾਇਤਾਂ ਤੇ 10 ਵਜੇ ਤੋਂ ਬਾਅਗ ਕਰਫਿਊ ਲੱਗੇਗਾ। ਫਿਲਹਾਲ ਸਰਕਾਰ ਵੱਲੋਂ ਨਵੇਂ ਸਾਲ ਬਾਰੇ ਕੋਈ ਗਾਈਡਲਾਈਨਜ ਜਾਰੀ ਨਹੀਂ ਕੀਤੀਆਂ ਗਈਆਂ।
ਅੰਮ੍ਰਿਤਸਰ ਪੁਲਸ ਦੇ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਪੁਲਿਸ ਵੱਲੋਂ 10 ਵਜੇ ਤੋਂ ਬਾਅਦ ਕਰਫਿਊ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਨਿਯਮਾਂ ਦੀ ਪਾਲਣਾ ਕਰਨ ਤੇ ਜੇਕਰ ਕਿਸੇ ਨੇ ਕੁਤਾਹੀ ਕੀਤੀ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਗਿੱਲ ਨੇ ਆਖਿਆ ਕਿ ਡੀਸੀਪੀ ਜਗਮੋਹਨ ਸਿੰਘ ਦੀ ਅਗਵਾਈ ‘ਚ ਪੁਲਿਸ ਵੱਲੋਂ ਚੌਕਸੀ ਵਧਾ ਕੇ ਸ਼ਹਿਰ ਵਿੱਚ ਅਹਿਮ ਸਥਾਨਾਂ ਤੇ ਨਾਕੇਬੰਦੀ ਕੀਤੀ ਜਾਵੇਗੀ। ਖਾਸ ਲਾਰੰਸ ਰੋਡ ਸਮੇਤ ਮਹੱਤਵਪੂਰਨ ਸਥਾਨਾਂ ਤੇ ਪੁਲਿਸ ਵਾਧੂ ਫੋਰਸ ਤਾਇਨਾਤ ਕਰੇਗੀ।