ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ‘ਤੇ ਇਕ ਬਹੁਤ ਐਕਟਿਵ ਹਸਤੀ ਹੈ। ਹਾਲ ਹੀ ‘ਚ ਕੰਗਨਾ ਪਰਿਵਾਰ ਨਾਲ ਹਾਈਕਿੰਗ ਦਾ ਮਜ਼ਾ ਲੈਂਦੀ ਨਜ਼ਰ ਆਈ, ਜਿਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ ‘ਤੇ ਵੀ ਪੋਸਟ ਕੀਤੀਆਂ। ਇਸ ਦੌਰਾਨ ਉਸ ਨੇ ਇੱਕ ਕਵਿਤਾ ਵੀ ਲਿਖੀ। ਕੰਗਨਾ ਨੇ ਆਪਣੀ ਆਵਾਜ਼ ‘ਚ ਪੜ੍ਹੀ ਕਵਿਤਾ ਨੂੰ ਆਪਣੀ ਹਾਈਕਿੰਗ ਵੀਡੀਓ ਨਾਲ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ।
ਵੀਡੀਓ ਨੂੰ ਸਾਂਝਾ ਕਰਨ ਦੇ ਨਾਲ, ਕੰਗਨਾ ਨੇ ਕੈਪਸ਼ਨ ਵਿੱਚ ਲਿਖਿਆ, “ਹਾਈਕਿੰਗ ਤੋਂ ਪ੍ਰੇਰਿਤ ਇੱਕ ਨਵੀਂ ਕਵਿਤਾ ‘ਰਾਖ’ ਲਿਖੀ ਹੈ। ਜਦੋਂ ਵੀ ਤੁਹਾਡੇ ਕੋਲ ਸਮਾਂ ਹੋਵੇ ਇਸ ਨੂੰ ਵੇਖੋ।” ਵੀਡੀਓ ‘ਚ ਹਾਈਕਿੰਗ ਕਰਦੇ ਦਿਖਾਈ ਦੇ ਰਹੀ ਕੰਗਨਾ ਬੈਕਗਰਾਉਂਡ ‘ਚ ਆਪਣੀ ਕਵਿਤਾ ਬੋਲ ਰਹੀ ਹੈ, ‘ਮੇਰੀ ਅਸਥੀਆਂ ਨੂੰ ਗੰਗਾ ‘ਚ ਨਾ ਵਹਾਉਣਾ। ਹਰ ਨਦੀ ਸਮੁੰਦਰ ਦੇ ਨਾਲ ਮਿਲਦੀ ਹੈ। ਮੈਂ ਸਮੁੰਦਰ ਦੀ ਡੂੰਘਾਈ ਤੋਂ ਡਰਦੀ ਹਾਂ। ਮੈਂ ਅਸਮਾਨ ਨੂੰ ਛੂਹਣਾ ਚਾਹੁੰਦੀ ਹਾਂ ਮੇਰੀਆਂ ਅਸਥੀਆਂ ਪਹਾੜਾਂ ‘ਤੇ ਬਿਖੇਰ ਦੇਣਾ। ਜਦੋਂ ਸੂਰਜ ਚੜ੍ਹੇ, ਤਾਂ ਮੈਂ ਉਸ ਨੂੰ ਛੂਹ ਸਕਾਂ।’
ਵੀਡੀਓ ਵਿੱਚ ਕੰਗਨਾ ਬਰਫ ਨਾਲ ਆਪਣੇ ਪਰਿਵਾਰ ਨਾਲ ਮਸਤੀ ਕਰ ਰਹੀ ਹੈ। ਇਸ ਟਰਿੱਪ ‘ਤੇ ਉਹ ਆਪਣੀ ਭੈਣ ਰੰਗੋਲੀ, ਭਾਬੀ ਰੀਤੂ ਅਤੇ ਭਤੀਜੇ ਪ੍ਰਿਥਵੀ ਦੇ ਨਾਲ ਸੀ। ਕੰਗਨਾ ਨੇ ਇਸ ਹਾਈਕਿੰਗ ਟਰਿੱਪ ਦੀ ਫੋਟੋ ਸਾਂਝੀ ਕੀਤੀ ਅਤੇ ਕੈਪਸ਼ਨ ‘ਚ ਲਿਖਿਆ ਕਿ, ਕੱਲ੍ਹ ਉਹ ਪਰਿਵਾਰ ਨਾਲ ਸੈਰ ਕਰਨ ਗਈ ਸੀ। ਇਹ ਇਕ ਬਹੁਤ ਵਧੀਆ ਤਜਰਬਾ ਸੀ। ਮੇਰੀ ਭਾਬੀ ਇਕ ਇੰਸਟਾਗ੍ਰਾਮ ਕੁਈਨ ਹੈ। ਉਹ ਸਾਰੇ ਫਿਲਟਰਾਂ ਤੋਂ ਜਾਣੂ ਹੈ। ਉਨ੍ਹਾਂ ਨੇ ਮੈਨੂੰ ਸਿਖਾਇਆ ਕਿ ਇਨ੍ਹਾਂ ਨੂੰ ਕਿਵੇਂ ਯੂਜ਼ ਕਰਨਾ ਹੈ।
ਦੱਸ ਦੇਈਏ ਕਿ ਕੰਗਣਾ ਰਣੌਤ ਨੇ ਪਹਿਲਾਂ ਵੀ ਅਕਾਸ਼ ਦੇ ਸਿਰਲੇਖ ਨਾਲ ਇੱਕ ਕਵਿਤਾ ਲਿਖੀ ਸੀ ਅਤੇ ਇਸ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਸੀ। ਇਸ ਕਵਿਤਾ ‘ਚ ਉਸ ਨੇ ਅਸਮਾਨ ਬਾਰੇ ਗੱਲ ਕੀਤੀ।