ਮਾਨਸਾ 27 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) ਸ੍ਰੀ ਅਮਰਨਾਥ ਯਾਤਰਾ ਲੰਗਰ ਸੇਵਾ ਸੰਮਤੀ ਰਜਿ ਨੰ: 236 (ਮਾਨਸਾ) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੇਂ ਸਾਲ
ਦੀ ਖੁਸ਼ੀ ਦੇ ਮੌਕੇ ਤੇ ਮਾਤਾ ਸ੍ਰੀ ਵੈਸ਼ਨੂੰ ਦੇਵੀ ਜੀ ਦੇ ਦਰਵਾਰ ਤੇ ਸਥਾਨ ਸ੍ਰੀ ਚਰਨ ਪਾਦੁਕਾ ਮੰਦਿਰ ਵਿਖੇ ਮਿਤੀ
27-12-2020 ਤੋਂ 01-01-2021 ਤੱਕ ਭੰਡਾਰਾ ਲਗਾਇਆ ਜਾ ਰਿਹਾ ਹੈ। ਇਸ ਭੰਡਾਰੇ ਦੀ ਰਵਾਨਗੀ ਅੱਜ ਮਿਤੀ
27-12-2020 ਨੂੰ ਸਵੇਰੇ 07:15 ਵਜ਼ੇ ਪੰਡਿਤ ਸ੍ਰੀ ਨਰੇਸ਼ ਕੁਮਾਰ ਜੀ ਵੱਲੋਂ ਸ੍ਰੀ ਸੁਰਿੰਦਰ ਕੁਮਾਰ ਕਾਲਾ ਜੀ ਵੱਲੋਂ, ਗਨੇਸ਼
ਪੂਜਨ ਅਤੇ ਹਵਨ ਪੂਜਨ ਦੀ ਵਿਧੀ ਨੂੰ ਸ਼ਰਧਾਪੂਰਵਕ ਨਿਭਾਇਆ ਗਿਆ ਇਸ ਤੋਂ ਬਾਅਦ ਨਾਰੀਅਲ ਰਸਮ ਸ੍ਰੀ ਸੁਰਿੰਦਰ
ਕੁਮਾਰ ਸ਼ਿੰਦੀ ਜੀ ਵੱਲੋਂ, ਜੋਤੀ ਪ੍ਰਚੰਡ ਰਸਮ ਸ੍ਰੀ ਅਸ਼ਵਨੀ ਕੁਮਾਰ (ਤਪਾ ਮੰਡੀ) ਵੱਲੋਂ ਵਿਸ਼ਾਲ ਭੰਡਾਰਾ ਰਵਾਨਗੀ ਸ੍ਰੀ ਚਿਮਨ
ਲਾਲ (ਮਾਨਸਾ ਮੈਡੀਕਲ ਹਾਲ ਮਾਨਸਾ) ਦੁਆਰਾ ਨਿਭਾਈ ਗਈ ਇਸ ਭੰਡਾਰੇ ਵਿੱਚ ਆਈਆਂ ਸਾਰੀਆਂ ਸਮਾਜ ਸੇਵੀ
ਸੰਸਥਾਵਾਂ ਸ੍ਰੀ ਸਨਾਤਨ ਧਰਮ ਸਭਾ ਮਾਨਸਾ, ਸ੍ਰੀ ਪਰਸ਼ੂਰਾਮ ਸੰਕੀਰਤਨ ਮੰਡਲੀ ਮਾਨਸਾ, ਸ੍ਰੀ ਸ਼ਕਤੀ ਕੀਰਤਨ ਮੰਡਲੀ (ਜੈ
ਮਾਂ ਮੰਦਰ ਵਾਲੇ) ਆਦਿ ਸੰਸਥਾਵਾਂ ਦੇ ਪ੍ਰਧਾਨ ਸ੍ਰੀ ਵਿਨੋਦ ਕੁਮਾਰ ਭੰਮਾ, ਸ੍ਰੀ ਇੰਦਰ ਸੈਨ, ਸ੍ਰੀ ਕਮਲਜੀਤ ਸ਼ਰਮਾਂ, ਸ੍ਰੀ
ਬਿੰਦਰ ਕੁਮਾਰ ਜੀ ਵੱਲੋਂ ਸੰਮਤੀ ਨੂੰ ਪੂਰਨ ਸਹਿਯੋਗ ਰਿਹਾ, ਸ੍ਰੀ ਪ੍ਰੇਮ ਕਾਲੀ ਅਤੇ ਸ੍ਰੀ ਮੱਖਣ ਲਾਲ (ਸੈਕਟਰੀ ਜੈ ਜਵਾਲਾ ਜੀ
ਟਰਸ਼ਟ) ਅਤੇ ਸੰਮਤੀ ਦੇ ਮੌਜੂਦ ਹਾਜਰ ਮੈਂਬਰ ਵਾਈਸ ਪ੍ਰਧਾਨ ਦੀਪਕ ਕੁਮਾਰ ਨੀਟਾ, ਕੈਸ਼ੀਅਰ ਸ੍ਰੀ ਦੀਪਕ ਗਰਗ,
ਸੈਕਟਰੀ ਸ੍ਰੀ ਤਰਸੇਮ ਗਰਗ, ਚੇਅਰਮੈਨ ਸ੍ਰੀ ਬਬਲੂ ਜਿੰਦਲ, ਜੁਆਇੰਟ ਕੈਸ਼ੀਅਰ ਸ੍ਰੀ ਵਿਨੋਦ ਕੁਮਾਰ ਹੈਪੀ, ਸ੍ਰੀ ਅਸ਼ੋਕ
ਕੁਮਾਰ, ਸ੍ਰੀ ਹਰੀ ਓਮ, ਸ੍ਰੀ ਕਿਸ਼ਨ, ਸ੍ਰੀ ਦਰਸ਼ਨ ਪਾਲ, ਸ੍ਰੀ ਨਰੇਸ਼ ਬਿਰਲਾ, ਸ੍ਰੀ ਹਨੀ ਕੁਮਾਰ, ਸ੍ਰੀ ਓਮ ਪ੍ਰਕਾਸ਼, ਸ੍ਰੀ ਨਰੇਸ਼
ਕੁਮਾਰ, ਸ੍ਰੀ ਅਰੁਨ ਕੁਮਾਰ, ਸ੍ਰੀ ਅਸ਼ਵਨੀ ਕੁਮਾਰ ਆਦਿ ਮੈਂਬਰ ਹਾਜਰ ਹੋਏ। ਸੰਮਤੀ ਵੱਲੋਂ ਇਸ ਸੁਭ ਅਵਸਰ ਦੇ ਮੌਕੇ ਤੇ
ਮਾਨਸਾ ਸ਼ਹਿਰ ਵਾਸੀਆਂ ਦਾ ਪੂਰਨ ਸਹਿਯੋਗ ਰਿਹਾ ਅਤੇ ਸੰਮਤੀ ਮਾਨਸਾ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੀ ਹੈ।