ਪੁਲਿਸ ਦੇ ਸ਼ਿਕਾਇਤ ਨਿਪਟਾਰਾ ਕੈਂਪ ਚ ਲੋਕਾ ਨੂੰ ਰਾਹਤ

0
29

ਬੁਢਲਾਡਾ 26 ਦਸੰਬਰ (ਸਾਰਾ ਯਹਾ /ਅਮਨ ਮਹਿਤਾ): ਭਾਈਚਾਰਕ ਸਾਂਝ ਨੂੰ ਕਾਇਮ ਕਰਨ ਲਈ ਵਿਚਾਰਾਂ ਦੀ ਤਬਦੀਲੀ ਜ਼ਰੂਰੀ ਹੈ। ਇਹ ਸ਼ਬਦ ਅੱਜ ਇੱਥੇ ਸੂਪਰਡੈਂਟ ਪੁਲਿਸ ਡਿਟੈਕਟਿਵ ਸਤਨਾਮ ਸਿੰਘ ਨੇ ਕਹੇ।  ਉਹ ਅੱਜ ਇੱਥੇ ਪੁਲਿਸ ਵੱਲੋਂ ਨਵੇ ਸਾਲ ਦੀ ਆਮਦ ਤੋਂ ਪਹਿਲਾ ਲੋਕਾਂ ਦੇ ਛੋਟੇ ਮੋਟੇ ਝਗੜਿਆਂ ਦੇ ਨਿਪਟਾਰੇ ਲਈ ਲਗਾਏ ਗਏ ਸ਼ਪੈਸ਼ਲ ਸ਼ਿਕਾਇਤ ਨਿਪਟਾਰਾ ਕੈਂਪ ਦੌਰਾਨ ਸਬ ਡਵੀਜਨ ਦੇ ਵੱਖ ਵੱਖ ਥਾਣਿਆ ਨਾਲ ਸੰਬੰਧਤ ਇੱਕ ਦਰਜਨ ਲੋਕਾ ਦੇ ਨਿਪਟਾਰੇ ਕਰਵਾਏ ਗਏ। ਇਸ ਮੌਕੇ ਤੇ ਬੋਲਦਿਆਂ ਡੀ ਐਸ ਪੀ ਬਲਜਿੰਦਰ ਸਿੰਘ ਪੰਨੂੰ ਨੇ ਕਿਹਾ ਕਿ ਐਸ ਐਸ ਪੀ ਮਾਨਸਾ ਸ੍ਰੀ ਸੁਰਿੰਦਰ ਕੁਮਾਰ ਲਾਬਾਂ ਦੇ ਯਤਨਾ ਸਦਕਾ ਜਿਲ੍ਹੇ ਵਿੱਚ ਇਹ ਪਹਿਲੀ ਵਾਰ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਜਿੱਥੇ ਲੋਕਾਂ ਨੂੰ ਸਮੇਂ ਸਿਰ ਇੰਨਸਾਫ ਮਿਲੇਗਾ ਉੱਥੇ ਅਦਾਲਤ ਦਾ ਕੀਮਤੀ ਸਮਾਂ ਵੀ ਬੱਚੇਗਾ। ਉੱਥੇ ਲੋਕਾਂ ਨੂੰ ਆਰਥਿਕ ਤੌਰ ਤੇ ਵੀ ਸਹਿਯੋਗ ਮਿਲੇਗਾ। ਉਨ੍ਹਾਂ ਕਿਹਾ ਕਿ ਜਨਤਾ ਤੱਕ ਸੰਦੇਸ਼ ਭੇਜਣਾ ਅਤੇ ਭਾਈਚਾਰਕ ਸਾਂਝ ਨਾਲ ਹਰ ਮੁਸ਼ਕਲ ਦਾ ਹੱਲ ਲੱਭਿਆ ਜਾ ਸਕਦਾ ਹੈ। ਇਸ ਮੌਕੇ ਤੇ ਮਾਰਕਫੈਡ ਦੇ ਸਾਬਕਾ ਮੈਨੇਜਰ ਗੁਰਦਿਆਲ ਸਿੰਘ, ਐਸ ਐਚ ਓ ਸਿਟੀ ਗੁਰਲਾਲ ਸਿੰਘ, ਐਸ ਐਚ ਓ ਸਦਰ ਜ਼ਸਪਾਲ ਸਿੰਘ ਸਮਾਓ, ਬਲਵੰਤ ਸਿੰਘ ਭੀਖੀ, ਐਡਵੋਕੇਟ ਬੀਨੂੰ ਰਾਜਪਾਲ, ਸਾਬਕਾ ਕੋਸਲਰ ਮਹਿੰਦਰ ਸਿੰਘ ਕਾਕੂ, ਬਲਾਕ ਸੰਮਤੀ ਮੈਂਬਰ ਗੀਤੂ ਬੀਰੋਕੇ ਕਲਾ ਆਦਿ ਹਾਜ਼ਰ ਸਨ। 

LEAVE A REPLY

Please enter your comment!
Please enter your name here