ਮਾਨਸਾ ਲਈ ਮਾਨ ਦੀ ਗੱਲ..! ਪੂਰੇ ਵਿਸ਼ਵ ਚ ਚਰਚਾ ਦਾ ਵਿਸ਼ਾ ਬਣੇ ਕਿਸਾਨ ਅੰਦੋਲਨ ‘ਚ ਮਾਨਸਾ ਕੇਂਦਰਿਤ ਬਣਿਆ ਹੋਇਆ ਹੈ

0
182

ਮਾਨਸਾ24 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ)-ਪੂਰੇ ਵਿਸ਼ਵ ਚ ਚਰਚਾ ਦਾ ਵਿਸ਼ਾ ਬਣੇ ਕਿਸਾਨ ਅੰਦੋਲਨ ਚ ਮਾਨਸਾ ਕੇਂਦਰਿਤ ਬਣਿਆ ਹੋਇਆ ਹੈ ।ਜਿੱਥੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦਾ ਖੂੰਡਾ ਚਰਚਾ ਦਾ ਕੇੱਦਰ ਬਣਿਆ ਹੋਇਆ ਹੈ ਉੱਥੇ ਚਰਚਿਤ ਟਰਾਲੀ ਟਾਇਮਜ਼ ਤੇ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਦੀ ਕਮਾਂਡ ਮਾਨਸਾ ਦੇ ਨਵਕਿਰਨ ਨੱਤ,ਅਜੈਪਾਲ ਨੱਤ, ਹਰਭਗਵਾਨ ਭੀਖੀ ,ਗੁਰਨਾਮ ਭੀਖੀ ਤੇ ਪੰਜਾਬ ਦੀ ਧੀ ਗੁਰਮੇਹਰ ਕੌਰ ਨੇ ਸਾਂਭੀ ਹੋਈ ਹੈ।
ਦੁਨੀਆਂ ਭਰ ਵਿਚ ਚਰਚਿਤ ਕਿਸਾਨ ਅੰਦੋਲਨ ਨਵੇਂ ਮਿਆਰ ਸਥਾਪਤ ਕਰ ਰਿਹਾ ਹੈ।ਇਸ ਅੰਦੋਲਨ ਵਿਚ ਜਿੱਥੇ ਖੱਬੇ ਪੱਖੀ ਤੋਂ ਲੈਕੇ ਸੱਜੇ ਪੱਖੀ,ਆਸਤਿਕ ਤੋਂ ਲੈ ਨਾਸਤਿਕ ਤੱਕ ਹਰ ਧਾਰਾ ਦੇ ਲੋਕ ਸ਼ਾਮਲ ਹਨ।ਉਥੇ ਇਸ ਅੰਦੋਲਨ ਨੇ ਸੰਗਤ ,ਪੰਗਤ ਤੇ ਲੰਗਰ ,ਸਾਂਝੀਵਾਲਤਾ, ਕਮਿਊਨ ਤੇ ਸਾਂਝੇ ਚੁੱਲ੍ਹੇ ਦੀ ਧਾਰਨਾ ਨੂੰ ਬਹੁਤ ਮਜ਼ਬੂਤ ਕੀਤਾ ਹੈ।ਦੂਸ਼ਿਤ ਸੱਭਿਆਚਾਰ ਦੇ ਮੁਕਾਬਲੇ ਲੋਕ ਪੱਖੀ ਸੱਭਿਆਚਾਰ ਲੋਕਾਂ ਦੀ ਜੁਬਾਨ ਦਾ ਹਿੱਸਾ ਬਣਿਆ ਹੈ।ਨੌਜਵਾਨ ਪੀੜ੍ਹੀ ਜਿਸ ਬਾਰੇ ਏਹ ਪ੍ਰਚਾਰਿਆ ਜਾਂਦਾ ਹੈ ਕਿ ਏਹ ਨਸ਼ਿਆਂ, ਪ੍ਰਵਾਸ, ਤੇ ਖੁਦਗਰਜ਼ੀ ਚ ਗਲਤਾਨ ਹੈ ਨੇ ਇਸ ਧਾਰਨਾ ਨੂੰ ਤੋੜ ਇਸ ਕਿਸਾਨ ਅੰਦੋਲਨ ਨੂੰ ਨਵੀਂ ਦਿਸ਼ਾ ਤੇ ਨਵਾਂ ਇਤਿਹਾਸਕ ਵੇਗ ਦਿੱਤਾ ਹੈ। ਜਿਸ ਜੁਬਾਨੀ ਦੀ ਜੁਬਾਨ ਤੇ ਵੱਢ ਟੁੱਕ, ਹਥਿਆਰਾਂ ਨਸ਼ਿਆਂ ਦੇ ਗੀਤ ਸਨ ਉਹ ਅੱਜ ਉਦਾਸੀ, ਪਾਸ਼ ,ਕੰਵਰ ਗਰੇਵਾਲ ਗਾ ਰਿਹਾ ਹੈ। ਉਹ ਭਗਤ ਸਿੰਘ, ਪਾਸ਼ ,ਸਿੱਖ ਇਤਿਹਾਸ ਨੂੰ ਪੜ੍ਹ ਰਿਹਾ ਹੈ।ਇਸ ਦਾ ਪ੍ਰਤੱਖ ਪ੍ਰਮਾਣ ਹੈ ਸਿੰਗੂ ਬਾਰਡਰ ਤੇ ਚਲਦਾ ਕਿਤਾਬਾਂ ਦਾ ਲੰਗਰ ਤੇ ਟਿੱਕਰੀ ਬਾਰਡਰ ਤੇ ਚਲਦੀ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ।ਜਿਸ ਨੂੰ ਲੋਕ ਖਾਸ ਕਰ ਨੌਜਵਾਨ ਪੀੜ੍ਹੀ ਭਰਵਾਂ ਹੁੰਗਾਰਾ ਦੇ ਰਹੀ ਹੈ। ਨੌਜਵਾਨ ਲਾਇਬਰੇਰੀ ਤੋਂ ਕਿਤਾਬਾਂ ਜਾਰੀ ਕਰਵਾਉਂਦੇ ਹਨ ਪੜ੍ਹ ਕੇ ਵਾਪਿਸ ਤੇ ਫਿਰ ਹੋਰ ਕਿਤਾਬਾਂ ਲੈ ਜਾਂਦੇ ਹਨ । ਹਰ ਕਿਸਮ ਦੀ ਉਮਰ ਦੇ ਲੋਕਾਂ ਚ ਸ਼ਹੀਦ ਭਗਤ ਸਿੰਘ ਤੇ ਪਾਸ਼ ਪ੍ਰਤੀ ਬਹੁਤ ਖਿੱਚ ਹੈ।ਟਿੱਕਰੀ ਬਾਰਡਰ ਤੇ ਲੱਗੇ ਮੋਰਚੇ ਤੇ ਚੱਲ ਰਹੀ ਸ਼ਹੀਦ ਭਗਤ ਸਿੰਘ ਲਾਇਬਰੇਰੀ ਸਥਾਨ ਤੇ ਮੌਜੂਦ ਖੱਬੇ ਪੱਖੀ ਆਗੂ ਹਰਭਗਵਾਨ ਭੀਖੀ,ਨੇ ਦੱਸਿਆ ਕਿ ਨੌਜਵਾਨਾਂ ਚ ਪੜ੍ਹਨ ਪ੍ਰਤੀ ਐਨਾ ਉਤਸ਼ਾਹ ਹੈ ਕਿ ਇੰਝ ਲੱਗਦਾ ਹੈ ਨੌਜਵਾਨ ਪੀੜ੍ਹੀ ਨਵੇਂ ਦਿਸਹੱਦਿਆਂ ਵੱਲ ਵਧਦੀ ਹੋਈ ਮੁੜ ਆਪਣੇ ਅਮੀਰ ਇਤਿਹਾਸਕ ਵਿਰਸੇ ਨਾਲ ਜੁੜ ਰਹੀ ਹੈ।ਅੰਤਾਂ ਦੀ ਠੰਡ ਚ ਲੋਕ ਠੰਡੇ ਬੁਰਜ ਨੂੰ ਯਾਦ ਕਰਦਿਆਂ ਮੌਸਮ ਤੇ ਮੋਦੀ ਦੋਵਾਂ ਨੂੰ ਪਸਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਾਸ਼ ਤੇ ਭਗਤ ਸਿੰਘ ਬਾਰੇ ਛਪਿਆ ਗਿਆ ਪੋਸਟਰ ਪਹਿਲੇ ਦਿਨ ਖਤਮ ਹੋ ਗਿਆ।

ਕਿਸਾਨ ਅੰਦੋਲਨ ਜੋ ਲੋਕ ਅੰਦੋਲਨ ਬਣ ਚੁੱਕਾ ਹੈ ਨੇ ਜਨਤਾ ਤੇ ਨੌਜਵਾਨ ਪੀੜ੍ਹੀ ਅੰਦਰ ਸਵੈਮੁੱਖੀ ਸੋਚ ਦੇ ਉਲਟ ਸਮੁੱਚਤਾ ਤੇ ਸਮੂਹਿਕਤਾ ਦੀ ਧਾਰਨਾ ਨੂੰ ਮਜ਼ਬੂਤ ਕੀਤਾ ਹੈ।
ਗੋਦੀ,ਮੋਦੀ ਤੇ ਬੋਦੀ ਮੀਡੀਆ ਦੇ ਮੁਕਾਬਲੇ ਲੋਕਾਂ ਦੀ ਆਪਣੀ ਆਵਾਜ਼ ਦੇ ਨਾਅਰੇ ਹੇਠ ਸ਼ੁਰੂ ਹੋਇਆ ਅਖਬਾਰ ਟਰਾਲੀ ਟਾਇਮਜ਼ ਸੰਪਾਦਕੀ ਬੋਰਡ ਦਾ ਹਿੱਸਾ ਅਜੈਪਾਲ ਨੱਤ ਨੇ ਲੋਕਾਂ ਅੰਦਰ ਪੜ੍ਹਨ ਦੀ ਲਗਨ ਜਨੂੰਨ ਦੀ ਹੱਦ ਤੱਕ ਹੈ। ਕਿ ਕਿਤਾਬਾਂ ਤੇ ਅਖਬਾਰ ਦੀ ਘਾਟ ਪੈ ਰਹੀ ਹੈ। ਮੋਰਚੇ ਤੇ ਮੌਜੂਦ ਬਲਵਿੰਦਰ ਕੌਰ ਖਾਰਾ ਨੇ ਕਿਹਾ ਇਸ ਅੰਦੋਲਨ ਨੇ ਔਰਤ ਮਰਦ ਦੇ ਵਖਰੇਵੇਂ ਨੂੰ ਮਿਟਾ ਦਿੱਤਾ ਹੈ ਤੇ ਨੌਜਵਾਨ ਮੁੰਡੇ ਕੁੜੀਆਂ ਸਵੈ ਇੱਛਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੰਦੋਲਨ ਚ ਨਵੀਂ ਰੂਹ ਪਾ ਰਹੇ ਹਨ।
ਮੋਰਚੇ ਤੇ ਪਹਿਲੇ ਦਿਨ ਤੋਂ ਮੌਜੂਦ ਕਿਸਾਨ ਆਗੂ ਗੁਰਨਾਮ ਭੀਖੀ ਨਾਲ ਜਦ ਚੱਲ ਰਹੀ ਲਾਇਬਰੇਰੀ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਜਦ ਹਮਲਾ ਵੱਡਾ ਹੋਵੇ ਤਾਂ ਸ਼ਾਨਾਮੱਤਾ ਇਤਿਹਾਸ ਤੇ ਸਾਹਿਤ ਹੀ ਢਾਲ ਬਣਦਾ ਹੈ।

ਪੰਜਾਬ ਕਿਸਾਨ ਯੂਨੀਅਨ ਦੇ ਕੈਂਪ ਚੱਲ ਰਹੇ ਟਰਾਲੀ ਟਾਇਮਜ਼ ਦੇ ਦਫਤਰ ਤੇ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਅੱਜ ਕੱਲ੍ਹ ਪੂਰੀ ਖਿੱਚ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਦੁਨੀਆਂ ਭਰ ਵਿਚ ਚਰਚਿਤ ਕਿਸਾਨ ਅੰਦੋਲਨ ਨਵੇਂ ਮਿਆਰ ਸਥਾਪਤ ਕਰ ਰਿਹਾ ਹੈ।ਇਸ ਅੰਦੋਲਨ ਵਿਚ ਜਿੱਥੇ ਖੱਬੇ ਪੱਖੀ ਤੋਂ ਲੈਕੇ ਸੱਜੇ ਪੱਖੀ,ਆਸਤਿਕ ਤੋਂ ਲੈ ਨਾਸਤਿਕ ਤੱਕ ਹਰ ਧਾਰਾ ਦੇ ਲੋਕ ਸ਼ਾਮਲ ਹਨ।ਉਥੇ ਇਸ ਅੰਦੋਲਨ ਨੇ ਸੰਗਤ ,ਪੰਗਤ ਤੇ ਲੰਗਰ ,ਸਾਂਝੀਵਾਲਤਾ, ਕਮਿਊਨ ਤੇ ਸਾਂਝੇ ਚੁੱਲ੍ਹੇ ਦੀ ਧਾਰਨਾ ਨੂੰ ਬਹੁਤ ਮਜ਼ਬੂਤ ਕੀਤਾ ਹੈ।ਦੂਸ਼ਿਤ ਸੱਭਿਆਚਾਰ ਦੇ ਮੁਕਾਬਲੇ ਲੋਕ ਪੱਖੀ ਸੱਭਿਆਚਾਰ ਲੋਕਾਂ ਦੀ ਜੁਬਾਨ ਦਾ ਹਿੱਸਾ ਬਣਿਆ ਹੈ।ਨੌਜਵਾਨ ਪੀੜ੍ਹੀ ਜਿਸ ਬਾਰੇ ਏਹ ਪ੍ਰਚਾਰਿਆ ਜਾਂਦਾ ਹੈ ਕਿ ਏਹ ਨਸ਼ਿਆਂ, ਪ੍ਰਵਾਸ, ਤੇ ਖੁਦਗਰਜ਼ੀ ਚ ਗਲਤਾਨ ਹੈ ਨੇ ਇਸ ਧਾਰਨਾ ਨੂੰ ਤੋੜ ਇਸ ਕਿਸਾਨ ਅੰਦੋਲਨ ਨੂੰ ਨਵੀਂ ਦਿਸ਼ਾ ਤੇ ਨਵਾਂ ਇਤਿਹਾਸਕ ਵੇਗ ਦਿੱਤਾ ਹੈ। ਜਿਸ ਜੁਬਾਨੀ ਦੀ ਜੁਬਾਨ ਤੇ ਵੱਢ ਟੁੱਕ, ਹਥਿਆਰਾਂ ਨਸ਼ਿਆਂ ਦੇ ਗੀਤ ਸਨ ਉਹ ਅੱਜ ਉਦਾਸੀ, ਪਾਸ਼ ,ਕੰਵਰ ਗਰੇਵਾਲ ਗਾ ਰਿਹਾ ਹੈ। ਉਹ ਭਗਤ ਸਿੰਘ, ਪਾਸ਼ ,ਸਿੱਖ ਇਤਿਹਾਸ ਨੂੰ ਪੜ੍ਹ ਰਿਹਾ ਹੈ।ਇਸ ਦਾ ਪ੍ਰਤੱਖ ਪ੍ਰਮਾਣ ਹੈ ਸਿੰਗੂ ਬਾਰਡਰ ਤੇ ਚਲਦਾ ਕਿਤਾਬਾਂ ਦਾ ਲੰਗਰ ਤੇ ਟਿੱਕਰੀ ਬਾਰਡਰ ਤੇ ਚਲਦੀ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ।ਜਿਸ ਨੂੰ ਲੋਕ ਖਾਸ ਕਰ ਨੌਜਵਾਨ ਪੀੜ੍ਹੀ ਭਰਵਾਂ ਹੁੰਗਾਰਾ ਦੇ ਰਹੀ ਹੈ। ਨੌਜਵਾਨ ਲਾਇਬਰੇਰੀ ਤੋਂ ਕਿਤਾਬਾਂ ਜਾਰੀ ਕਰਵਾਉਂਦੇ ਹਨ ਪੜ੍ਹ ਕੇ ਵਾਪਿਸ ਤੇ ਫਿਰ ਹੋਰ ਕਿਤਾਬਾਂ ਲੈ ਜਾਂਦੇ ਹਨ । ਹਰ ਕਿਸਮ ਦੀ ਉਮਰ ਦੇ ਲੋਕਾਂ ਚ ਸ਼ਹੀਦ ਭਗਤ ਸਿੰਘ ਤੇ ਪਾਸ਼ ਪ੍ਰਤੀ ਬਹੁਤ ਖਿੱਚ ਹੈ।ਟਿੱਕਰੀ ਬਾਰਡਰ ਤੇ ਲੱਗੇ ਮੋਰਚੇ ਤੇ ਚੱਲ ਰਹੀ ਸ਼ਹੀਦ ਭਗਤ ਸਿੰਘ ਲਾਇਬਰੇਰੀ ਸਥਾਨ ਤੇ ਮੌਜੂਦ ਖੱਬੇ ਪੱਖੀ ਆਗੂ ਹਰਭਗਵਾਨ ਭੀਖੀ,ਹਰਵਿੰਦਰ ਦੀਵਾਨਾ ਨੇ ਦੱਸਿਆ ਕਿ ਨੌਜਵਾਨਾਂ ਚ ਪੜ੍ਹਨ ਪ੍ਰਤੀ ਐਨਾ ਉਤਸ਼ਾਹ ਹੈ ਕਿ ਇੰਝ ਲੱਗਦਾ ਹੈ ਨੌਜਵਾਨ ਪੀੜ੍ਹੀ ਨਵੇਂ ਦਿਸਹੱਦਿਆਂ ਵੱਲ ਵਧਦੀ ਹੋਈ ਮੁੜ ਆਪਣੇ ਅਮੀਰ ਇਤਿਹਾਸਕ ਵਿਰਸੇ ਨਾਲ ਜੁੜ ਰਹੀ ਹੈ।ਅੰਤਾਂ ਦੀ ਠੰਡ ਚ ਲੋਕ ਠੰਡੇ ਬੁਰਜ ਨੂੰ ਯਾਦ ਕਰਦਿਆਂ ਮੌਸਮ ਤੇ ਮੋਦੀ ਦੋਵਾਂ ਨੂੰ ਪਸਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਾਸ਼ ਤੇ ਭਗਤ ਸਿੰਘ ਬਾਰੇ ਛਪਿਆ ਗਿਆ ਪੋਸਟਰ ਪਹਿਲੇ ਦਿਨ ਖਤਮ ਹੋ ਗਿਆ।
ਕਿਸਾਨ ਅੰਦੋਲਨ ਜੋ ਲੋਕ ਅੰਦੋਲਨ ਬਣ ਚੁੱਕਾ ਹੈ ਨੇ ਜਨਤਾ ਤੇ ਨੌਜਵਾਨ ਪੀੜ੍ਹੀ ਅੰਦਰ ਸਵੈਮੁੱਖੀ ਸੋਚ ਦੇ ਉਲਟ ਸਮੁੱਚਤਾ ਤੇ ਸਮੂਹਿਕਤਾ ਦੀ ਧਾਰਨਾ ਨੂੰ ਮਜ਼ਬੂਤ ਕੀਤਾ ਹੈ।

ਗੋਦੀ,ਮੋਦੀ ਤੇ ਬੋਦੀ ਮੀਡੀਆ ਦੇ ਮੁਕਾਬਲੇ ਲੋਕਾਂ ਦੀ ਆਪਣੀ ਆਵਾਜ਼ ਦੇ ਨਾਅਰੇ ਹੇਠ ਸ਼ੁਰੂ ਹੋਇਆ ਅਖਬਾਰ ਟਰਾਲੀ ਟਾਇਮਜ਼ ਸੰਪਾਦਕੀ ਬੋਰਡ ਦਾ ਹਿੱਸਾ ਅਜੈਪਾਲ ਨੱਤ ਨੇ ਲੋਕਾਂ ਅੰਦਰ ਪੜ੍ਹਨ ਦੀ ਲਗਨ ਜਨੂੰਨ ਦੀ ਹੱਦ ਤੱਕ ਹੈ। ਕਿ ਕਿਤਾਬਾਂ ਤੇ ਅਖਬਾਰ ਦੀ ਘਾਟ ਪੈ ਰਹੀ ਹੈ। ਮੋਰਚੇ ਤੇ ਮੌਜੂਦ ਬਲਵਿੰਦਰ ਕੌਰ ਖਾਰਾ ਨੇ ਕਿਹਾ ਇਸ ਅੰਦੋਲਨ ਨੇ ਔਰਤ ਮਰਦ ਦੇ ਵਖਰੇਵੇਂ ਨੂੰ ਮਿਟਾ ਦਿੱਤਾ ਹੈ ਤੇ ਨੌਜਵਾਨ ਮੁੰਡੇ ਕੁੜੀਆਂ ਸਵੈ ਇੱਛਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੰਦੋਲਨ ਚ ਨਵੀਂ ਰੂਹ ਪਾ ਰਹੇ ਹਨ।
ਮੋਰਚੇ ਤੇ ਪਹਿਲੇ ਦਿਨ ਤੋਂ ਮੌਜੂਦ ਕਿਸਾਨ ਆਗੂ ਗੁਰਨਾਮ ਭੀਖੀ ਨਾਲ ਜਦ ਚੱਲ ਰਹੀ ਲਾਇਬਰੇਰੀ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਜਦ ਹਮਲਾ ਵੱਡਾ ਹੋਵੇ ਤਾਂ ਸ਼ਾਨਾਮੱਤਾ ਇਤਿਹਾਸ ਤੇ ਸਾਹਿਤ ਹੀ ਢਾਲ ਬਣਦਾ ਹੈ।

LEAVE A REPLY

Please enter your comment!
Please enter your name here