ਮਾਨਸਾ ਵਿਚ ਰਾਹਗੀਰਾਂ ਪਾਸੋੋਂ ਝਪਟ ਮਾਰ ਕੇ ਮੋਬਾਇਲ ਫੋੋਨ ਖੋਹਣ ਵਾਲੇ 2 ਮੁਲਜਿਮ ਕਾਬੂ

0
158

ਮਾਨਸਾ, 22 ਦਸੰਬਰ (ਸਾਰਾ ਯਹਾ /ਜੌਨੀ ਜਿੰਦਲ) ਥਾਣਾ ਸਿਟੀ-1 ਮਾਨਸਾ ਦੇ ਏਰੀਆ ਵਿੱਚੋੋ ਝਪਟ ਮਾਰ ਕੇ ਮੋਬਾਇਲ ਫੋੋਨ ਖੋਹਣ ਵਾਲੇ 2 ਮੁਲਜਿਮਾਂ ਚੰਦਨ ਕੁਮਾਰ ਉਰਫ ਮੋੋਨੂੰ ਪੁੱਤਰ ਬਾਲੀ ਕੁਮਾਰ ਅਤੇ ਕੁਲਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀਅਨ ਮਾਨਸਾ ਨੂੰ ਗਿ੍ਰਫਤਾਰ ਕਰਕੇ ਉਹਨਾਂ ਪਾਸੋੋਂ ਤਿੰਨ ਮੋਬਾਇਲ ਫੋੋਨ (2 ਮੋਬਾਇਲ ਫੋੋਨ ਮਾਰਕਾ ਵੀਵੋੋ ਅਤੇ 1 ਮੋੋਬਾਇਲ ਫੋੋੋਨ ਮਾਰਕਾ ਰੈਡਮੀ ਕੰਪਨੀ) ਬਰਾਮਦ ਕਰਨ ਵਿੱੱਚ ਸਫਲਤਾਂ ਹਾਸਲ ਕੀਤੀ ਗਈ ਹੈ। ਮੁਲਜਿਮਾਂ ਵੱਲੋੋਂ ਵਾਰਦਾਤਾਂ ਵਿੱਚ ਵਰਤੇ ਮੋੋਟਰਸਾਈਕਲ ਮਾਰਕਾ ਹੀਰੋੋ ਨੰ:ਪੀਬੀ.31ਕੇ-8921 ਨੂੰ ਵੀ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਬਰਾਮਦ ਤਿੰਨਾਂ ਮੋਬਾਇਲਾਂ ਦੀ ਕੁੱਲ ਮਾਲੀਤੀ 40,000/-ਰੁਪਏ ਤੋੋਂ ਵੱਧ ਬਣਦੀ ਹੈ।
ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ-1 ਮਾਨਸਾ ਦੀ ਪੁਲਿਸ ਪਾਰਟੀ ਪਾਸ ਮੁਦੱਈ ਕੌੌਸ਼ਲ ਕੁਮਾਰ ਪੁੱਤਰ ਚੰਦਰ ਸੇਖਰ ਵਾਸੀ ਵਾਰਡ ਨੰ:16 ਮਾਨਸਾ ਨੇ ਬਿਆਨ ਲਿਖਾਇਆ ਕਿ ਮਿਤੀ 09-12-2020 ਨੂੰ ਵਕਤ ਕਰੀਬ 9/9.15 ਵਜੇ ਰਾਤ ਉਹ ਆਪਣੇ ਕੰਮ ਤੋੋਂ ਵਿਹਲਾ ਹੋੋ ਕੇ ਆਪਣੇ ਘਰ ਪੈਦਲ ਹੀ ਵਾਪਸ ਆ ਰਿਹਾ ਸੀ ਤਾਂ ਜਦੋ ਉਹ ਡਾਕਟਰ ਰਾਮਪਾਲ ਬੀਰਨਗਰ ਮੁਹੱਲਾ ਮਾਨਸਾ ਪਾਸ ਪੁੱਜਿਆ ਤਾਂ ਉਸਦੇ ਘਰੋੋ ਫੋੋਨ ਆਉਣ ਕਰਕੇ ਉਹ ਆਪਣਾ ਮੋੋਬਾਇਲ ਫੋੋਨ ਸੁਨਣ ਲੱਗਾ ਤਾਂ ਪਿਛੋੋ ਮੋੋਟਰਸਾਈਕਲ ਪਰ ਸਵਾਰ 2 ਨੌੌਜਵਾਨਾਂ ਨੇ ਝਪਟ ਮਾਰ ਕੇ ਉਸਦਾ ਮੋੋਬਾਇਲ ਫੋੋਨ ਖੋਹ ਲਿਆ ਅਤੇ ਮੋੋਟਰਸਾਈਕਲ ਭਜਾ ਕੇ ਲੈ ਗਏ, ਜਿਸਦੀ ਉਹ ਆਪਣੇ ਤੌੌਰ ਤੇ ਤਲਾਸ਼ ਕਰਦਾ ਰਿਹਾ ਹੈ। ਮਿਤੀ 19-12-2020 ਨੂੰ ਮੁਦੱਈ ਵੱਲੋੋਂ ਬਿਆਨ ਲਿਖਾਉਣ ਤੇ ਮੁਕੱਦਮਾ ਨੰਬਰ 201 ਮਿਤੀ 19-12-2020 ਅ/ਧ 379-ਬੀ. ਹਿੰ:ਦੰ: ਥਾਣਾ ਸਿਟੀ-1 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ।

LEAVE A REPLY

Please enter your comment!
Please enter your name here