ਫੇਸਬੁੱਕ ਤੋਂ ‘ਕਿਸਾਨ ਏਕਤਾ ਮੋਰਚਾ’ ਪੇਜ ਗਾਇਬ, ਕਿਸਾਨਾਂ ਦਾ ਕੇਂਦਰ ‘ਤੇ ਇਲਜ਼ਾਮ

0
62

ਕਿਸਾਨ ਏਕਤਾ ਮੋਰਚਾ ਨਾਂਅ ਦਾ ਬਣਿਆ ਪੇਜ ਫੇਸਬੁੱਕ ਤੋਂ ਡਿਲੀਟ ਕਰ ਦਿੱਤਾ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਇਲਜ਼ਾਮ ਲਾਇਆ ਕਿ ਇਹ ਕੇਂਦਰ ਸਰਕਾਰ ਦੀ ਕੋਝੀ ਚਾਲ ਹੈ। ਕੇਂਦਰ ਸਰਕਾਰ ਨੇ ਸਾਡੀ ਆਵਾਜ਼ ਦਬਾਉਣ ਲਈ ਇਹ ਕਾਰਾ ਕੀਤਾ ਗਿਆ ਹੈ। ਇਸ ਪੇਜ ‘ਤੇ ਕਿਸਾਨ ਆਪਣੇ ਮੋਰਚੇ ਨਾਲ ਸਬੰਧਤ ਹਰ ਜਾਣਕਾਰੀ ਸਾਂਝੀ ਕਰਦੇ ਸਨ।

ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਸੋਸ਼ਲ ਮੀਡੀਆ ਜ਼ਰੀਏ ਲੋਕਾਂ ਤਕ ਆਪਣੀ ਆਵਾਜ਼, ਆਪਣੇ ਵਿਚਾਰ ਪਹੁੰਚਾਉਣਾ ਚਾਹੁੰਦੇ ਸੀ ਪਰ ਅੱਜ ਫੇਸਬੁੱਕ ਤੋਂ ਇਹ ਪੇਜਹਟਾ ਦਿੱਤਾ ਗਿਆ ਹੈ। ਅਜੇ ਕੁਝ ਦਿਨ ਪਹਿਲਾਂ ਹੀ ਕਿਸਾਨਾਂ ਵੱਲੋਂ ਇਹ ਕਿਸਾਨ ਏਕਤਾ ਮੋਰਚਾ ਨਾਂਅ ਦਾ ਪੇਜ ਹਟਾ ਦਿੱਤਾ ਗਿਆ ਹੈ। ਕਿਸਾਨਾਂ ਨੇ ਮੋਰਚੇ ਨੂੰ ਭਰਵਾਂ ਹੁੰਗਾਰਾ ਦੇਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਇਹ ਪੇਜ ਸ਼ੇਅਰ ਕਰਨ ‘ਤੇ ਇਸ ਨਾਲ ਜੁੜਨ ਦੀ ਅਪੀਲ ਕੀਤੀ ਹੈ।

ਕਿਸਾਨ ਏਕਤਾ ਮੋਰਚਾ ਪੇਜ ਫੇਸਬੁੱਕ ਤੋਂ ਹਟਣ ਦਾ ਕਾਰਨ ਕੀ ਹੈ। ਕੋਈ ਤਕਨੀਕੀ ਗੜਬੜੀ ਜਾਂ ਹੋਰ ਕਾਰਨ ਹੈ। ਇਹ ਫਿਲਹਾਲ ਸਪਸ਼ਟ ਨਹੀਂ ਹੋ ਸਕਿਆ ਪਰ ਕਿਸਾਨ ਜਥੇਬੰਦੀਆਂ ਨੇ ਇਲਜ਼ਾਮ ਲਾਇਆ ਕਿ ਇਹ ਕੇਂਦਰ ਵੱਲੋਂ ਕੀਤਾ ਗਿਆ ਹੈ। ਹਾਲਾਂਕਿ ਟਵਿਟਰ ਅਤੇ ਯੂਟਿਊਬ ‘ਤੇ ਕਿਸਾਨ ਏਕਤਾ ਮੋਰਚਾ ਨਾਂਅ ਦਾ ਪੇਜ ਮੌਜੂਦ ਹੈ।

LEAVE A REPLY

Please enter your comment!
Please enter your name here