ਪੰਜਾਬ ਦੇ ਲੋਕ ਕਿਸਾਨ ਅੰਦੋਲਨ ‘ਚ ਦੇ ਰਹੇ ਯੋਗਦਾਨ, ਹੁਣ ਕਿਸਾਨਾਂ ਲਈ ਗੀਜ਼ਰ, ਵਾਸ਼ਿੰਗ ਮਸ਼ੀਨਾਂ ਅਤੇ ਦੋ ਲੱਖ ਟਰੱਕ ਰਵਾਨਾ

0
3

ਮਾਨਸਾ 18 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਖੇਤੀ ਕਾਨੂੰਨ ਨੂੰ ਲੈ ਕੇ ਦਿੱਲੀ ਵਿੱਚ ਚੱਲ ਰਹੇ ਧਰਨੇ ‘ਤੇ ਹੁਣ ਆਮ ਲੋਕਾਂ ਨੇ ਆਪਣਾ ਯੋਗਦਾਨ ਦੇਣਾ ਸ਼ੁਰੂ ਕਰ ਦਿੱਤਾ ਹੈ। ਮਾਨਸਾ ਦੇ ਈਕੋ ਵ੍ਹੀਲਰ ਸਾਈਕਲ ਗਰੁੱਪ ਵਲੋਂ ਪਾਣੀ ਦੇ ਗੀਜ਼ਰ, ਕੱਪੜੇ ਧੋਣ ਲਈ ਵਾਸ਼ਿੰਗ ਮਸ਼ੀਨ ਅਤੇ ਲੱਕੜ ਦੇ ਦੋ ਟਰੱਕ ਅੱਜ ਦਿੱਲੀ ਧਰਨੇ ‘ਤੇ ਬੈਠੇ ਕਿਸਾਨਾਂ ਲਈ ਭੇਜੇ ਗਏ। ਇਸ ਦੇ ਨਾਲ ਹੀ ਸਾਈਕਲ ਸਮੂਹ ਦੇ ਨੌਜਵਾਨ ਵੀ ਮਾਨਸਾ ਤੋਂ ਦਿੱਲੀ ਧਰਨੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਏ।

ਪੰਜਾਬ ਦੇ ਲੋਕ ਕਿਸਾਨ ਅੰਦੋਲਨ 'ਚ ਦੇ ਰਹੇ ਯੋਗਦਾਨ, ਹੁਣ ਕਿਸਾਨਾਂ ਲਈ ਗੀਜ਼ਰ, ਵਾਸ਼ਿੰਗ ਮਸ਼ੀਨਾਂ ਅਤੇ ਦੋ ਲੱਖ ਟਰੱਕ ਰਵਾਨਾ

ਇਸ ਮੌਕੇ ਸਾਈਕਲ ਸਮੂਹ ਅਤੇ ਕਿਸਾਨ ਯੂਨੀਅਨ ਦੇ ਨੇਤਾਵਾਂ ਨੇ ਕਿਹਾ ਕਿ ਦਿੱਲੀ ਵਿੱਚ ਜ਼ਿਆਦਾ ਠੰਢ ਕਰਕੇ ਕਿਸਾਨ ਬਿਮਾਰ ਹੋ ਰਹੇ ਹਨ। ਇਸ ਲਈ ਕਿਸਾਨਾਂ ਨੂੰ ਗਰਮ ਪਾਣੀ ਅਤੇ ਕੱਪੜੇ ਧੋਣ ਲਈ ਵਾਸ਼ਿੰਗ ਮਸ਼ੀਨ ਦੀ ਬਹੁਤ ਜ਼ਿਆਦਾ ਲੋੜ ਸੀ, ਜਿਸ ਨੂੰ ਮਾਨਸਾ ਸਾਈਕਲ ਸਮੂਹ ਨੇ ਪੂਰਾ ਕਰਨ ਦੀ

People are contributing to the farmers Protest, now geysers, washing machines dispatched For farmers

ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਸਾਰੇ ਵਰਗ ਕਿਸਾਨਾਂ ਦੇ ਅੰਦੋਲਨ ‘ਚ ਆਪਣਾ ਯੋਗਦਾਨ ਦੇ ਰਹੇ ਹਨ।

ਪੰਜਾਬ ਦੇ ਲੋਕ ਕਿਸਾਨ ਅੰਦੋਲਨ 'ਚ ਦੇ ਰਹੇ ਯੋਗਦਾਨ, ਹੁਣ ਕਿਸਾਨਾਂ ਲਈ ਗੀਜ਼ਰ, ਵਾਸ਼ਿੰਗ ਮਸ਼ੀਨਾਂ ਅਤੇ ਦੋ ਲੱਖ ਟਰੱਕ ਰਵਾਨਾ

ਦੂਜੇ ਪਾਸੇ ਮਾਨਸਾ ਕਿਸਾਨ ਯੂਨੀਅਨ ਨੇਤਾਵਾਂ ਨੇ ਮਦਦ ਕਰਨ ਵਾਲੇ ਹਰ ਇੱਕ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀ ਠੰਢ ਵਿਚ ਕਿਸਾਨ ਆਪਣੇ ਬਚਾਅ ਲਈ ਸੰਘਰਸ਼ ਕਰ ਰਿਹਾ ਹੈ ਤੇ ਕੇਂਦਰ ਸਰਕਾਰ ਕਾਰਪੋਰੇਟ ਹੱਥ ਦੀ ਕਠਪੁਤਲੀ ਬਣ ਗਈ ਹੈ।

LEAVE A REPLY

Please enter your comment!
Please enter your name here