ਘਰਾਂਗਣਾ ਤੋਂ ਕਿਸਾਨਾਂ ਦਾ ਜਥਾ ਦਿੱਲੀ ਧਰਨੇ ਵਿੱਚ ਸ਼ਮੂਲੀਅਤ ਲਈ ਗਿਆ

0
86

ਮਾਨਸਾ 18 ਦਸੰਬਰ (ਸਾਰਾ ਯਹਾ /ਬੀਰਬਲ ਧਾਲੀਵਾਲ) : ਪੰਜਾਬ ਅੰਦਰ ਕਿਸਾਨ ਵਿਰੋਧੀ ਬਿਲਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੌਰਾਨ ਦਿੱਲੀ ਵਿੱਚ ਬੈਠੇ ਹੋਏ ਕਿਸਾਨਾਂ ਦੇ ਹੱਕ ਵਿਚ ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਂਗਣਾ ਤੋ ਇੱਕ ਜਥਾ  ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ ਜਾਣਕਾਰੀ ਦਿੰਦਿਆਂ ਗੁਰਮੇਲ ਸਿੰਘ ਪਰਮਜੀਤ ਸਿੰਘ ਨੇ ਦੱਸਿਆ ਕਿ ਅਸਲ ਚ ਚੌਥੀ ਵਾਰ ਜਥਿਆਂ ਦੇ ਰੂਪ ਵਿੱਚ ਜਾ ਰਹੇ ਹਾਂ ।ਪਹਿਲਾਂ ਵੀ ਤਿੰਨ ਵਾਰ  ਦਿੱਲੀ ਧਰਨੇ ਵਿੱਚ ਟਿਕਰੀ ਬਾਰਡਰ ਤੇ ਸ਼ਮੂਲੀਅਤ ਕਰਕੇ ਆਏ ਹਾਂ। ਹੁਣ ਵੀ ਅਸੀਂ ਆਪਣੇ ਸਾਥੀਆਂ ਸਮੇਤ ਲੰਗਰ ਅਤੇ ਲੱਕੜਾਂ ਦਾ ਪ੍ਰਬੰਧ ਕਰਕੇ ਧਰਨੇ ਵਿਚ ਜਾ ਰਹੇ ਹਾਂ ।ਅਸੀਂ ਉਦੋਂ ਤੱਕ ਦਿੱਲੀ ਦੇ ਟਿਕਰੀ ਬਾਰਡਰ ਤੇ ਡਟੇ ਰਹਾਂਗੇ ਜਦੋਂ ਤਕ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਪਾਸ ਕੀਤੇ ਤਿੰਨੇ ਬਿਲ ਵਾਪਸ ਨਹੀਂ ਲਏ ਜਾਂਦੇ।  ਇਸ ਮੌਕੇ ਜਾਣਕਾਰੀ ਦਿੰਦਿਆਂ ਮਲਕੀਅਤ ,ਸਿੰਘ ਲਵਪ੍ਰੀਤ ਸਿੰਘ, ਹਰਦੀਪ ਸਿੰਘ ,ਅਮਰੀਕ ਸਿੰਘ ,ਨੇ ਦੱਸਿਆ ਕਿ ਸਾਨੂੰ ਪੂਰੇ ਪਿੰਡ ਦਾ ਸਹਿਯੋਗ ਹੈ ਇਸ ਲਈ ਅਸੀਂ ਵਾਰੀ ਵਾਰੀ  ਧਰਨੇ ਵਿੱਚ ਸ਼ਮੂਲੀਅਤ ਕਰ ਰਹੇ ਹਾਂ ਪਿੰਡ ਰਹਿ ਗਏ ਕਿਸਾਨ ਦੂਜੇ ਕਿਸਾਨਾਂ ਨਾਲ ਖੇਤੀਬਾਡ਼ੀ ਅਤੇ ਘਰੇਲੂ ਕੰਮਾਂ ਵਿੱਚ ਹੱਥ ਵਟਾ ਰਹੇ ਹਨ ।

LEAVE A REPLY

Please enter your comment!
Please enter your name here