ਜ਼ਿਲ੍ਹੇ ਦੇ ਪ੍ਰਾਇਮਰੀ ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਲੈ ਡੀਟੀਐੱਫ ਦਾ ਇੱਕ ਵਫਦ ਡੀਈਓ ਪ੍ਰਾਇਮਰੀ ਨੂੰ ਮਿਲਿਆ

0
31

ਮਾਨਸਾ15,ਦਸੰਬਰ (ਸਾਰਾ ਯਹਾ /ਜੋਨੀ ਜਿੰਦਲ) ਜ਼ਿਲ੍ਹੇ ਦੇ ਪ੍ਰਾਇਮਰੀ ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ  ਨੂੰ ਲੈ ਡੀਟੀਐੱਫ ਦਾ ਇੱਕ ਵਫਦ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਦੀ ਅਗਵਾਈ ਵਿੱਚ ਡੀਈਓ ਪ੍ਰਾਇਮਰੀ ਨੂੰ ਮਿਲਿਆ। ਇਸ ਮੌਕੇ ਸਿੱਖਿਆ ਪ੍ਰੋਵਾਈਡਰਜ਼ ਤੇ ਵਲੰਟੀਅਰਜ਼ ਨੂੰ ਤਜ਼ਰਬਾ ਸਰਟੀਫਿਕੇਟ ਬਣਵਾਉਣ ਸਬੰਧੀ ਆ ਰਹੀ ਮੁਸ਼ਕਿਲ ਬਾਰੇ ਚਰਚਾ ਕੀਤੀ ਗਈ।ਜਿਸਦਾ ਦਾ ਮੌਕੇ ਤੇ ਹੀ ਹੱਲ ਕੱਢਿਆ ਗਿਆ। ਇਸ ਸਬੰਧੀ ਜਿਲਾ ਸਿੱਖਿਆ ਅਫਸਰ ਨੇ ਕਿਹਾ ਕਿ ਉਹ ਤਜ਼ਰਬਾ ਪ੍ਰਕ੍ਰਿਆ ਨੂੰ ਸੁਖਾਲਾ ਬਣਾਉਣ ਲਈ ਸਰਵਿਸ ਬੁੱਕ ਦੇ ਆਧਾਰ ‘ਤੇ ਤਜ਼ਰਬਾ ਸਰਟੀਫਿਕੇਟ ਬਣਾਉਣ ਦੇ ਹੁਕਮ ਬੀਪੀਈਓਜ਼ ਨੂੰ ਦੇਣਗੇ। ਇਸ ਮੌਕੇ ਪ੍ਰਾਇਮਰੀ ਅਧਿਆਪਕਾਂ ਦੀਆਂ ਐੱਚਟੀਜ਼ ਦੀ ਪੈਂਡਿੰਗ ਤਰੱਕੀਆਂ ਬਾਰੇ ਵੀ ਚਰਚਾ ਹੋਈ ਤੇ ਡੀਈਓ ਪ੍ਰਾਇਮਰੀ ਨੀ ਭਲਾਈ ਵਿਭਾਗ ਤੋ ਗਾਈਡਲਾਈਨਜ਼ ਲੈ ਕੇ ਜਲਦੀ ਹੀ ਪੈਂਡਿੰਗ ਤਰੱਕੀਆਂ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਇੰਦਰਜੀਤ ਡੇਲੂਆਣਾ,ਰਾਜਵਿੰਦਰ ਸਿੰਘ ਬੈਹਣੀਵਾਲ,ਰਜਿੰਦਰਪਾਲ ਸਿੰਘ ਜਵਾਹਰਕੇ,ਸ਼ਮਸ਼ੇਰ ਦਸੌਂਧੀਆਂ,ਲਖਵਿੰਦਰ ਸਿੰਘ ਜੀਟੀਯੂ,ਸਹਿਦੇਵ ਸਿੰਘ ਜੀਟੀਯੂ,ਚਰਨਪਾਲ ਦਸੌਂਧੀਆਂ,ਜਗਤਾਰ ਔਲਖ,ਦਰਸ਼ਨ ਅਲੀਸ਼ੇਰ ਬੀਐੱਡ ਫਰੰਟ ,ਹਰਪਾਲ ਸਿੰਘ,ਮੱਘਰ ਸਿੰਘ, ਰਜਿੰਦਰ ਸਿੰਘ ਐੱਚ ਟੀ, ਜਸਵਿੰਦਰ ਸਿੰਘ,ਤਰਵਿੰਦਰ ਸਿੰਘ,ਗੁਰਬਚਨ ਸਿੰਘ,ਅਮਨਦੀਪ ਸਿੰਘ,ਕਰਨਪਾਲ ਸਿੰਘ ਆਦਿ ਅਧਿਆਪਕ ਹਾਜ਼ਰ ਸਨ। ਆਦਿ ਅਧਿਆਪਕ ਹਾਜ਼ਰ ਸਨ।

LEAVE A REPLY

Please enter your comment!
Please enter your name here