ਬਲਬੀਰ ਸਿੰਘ ਸਿੱਧੂ ਨੇ ਸਿਵਲ ਹਸਪਤਾਲਾਂ ਵਿਖੇ ਜਖਮੀ ਕਿਸਾਨਾਂ ਦਾ ਹਾਲਚਾਲ ਪੁੱਛਿਆ

0
33

ਚੰਡੀਗੜ, 15 ਦਸੰਬਰ (ਸਾਰਾ ਯਹਾ / ਮੁੱਖ ਸੰਪਾਦਕ) : ਸਿਹਤ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਵਲ ਹਸਪਤਾਲਾਂ ਮੁਹਾਲੀ ਵਿਖੇ ਇਕ ਦੁਰਘਟਨਾ ਵਿਚ ਜਖਮੀ ਹੋਏ ਕਿਸਾਨਾਂ ਦਾ ਹਾਲਚਾਲ ਪੁੱਛਿਆ। ਇਹ ਕਿਸਾਨ ਦਿੱਲੀ ਮੋਰਚੇ ਤੋਂ ਵਾਪਸ ਆ ਰਹੇ ਸਨ ਜੋ ਮੁਹਾਲੀ ਜਿਲੇ ਦੇ ਪਿੰਡ ਮਜਾਤੜੀ ਤੇ ਰੰਗੀਆਂ ਦੇ ਵਸਨੀਕ ਹਨ।
        ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ. ਬਲਬੀਰ ਸਿੱਧੂ ਨੇ ਦੱਸਿਆ ਕਿ ਇਹ ਕਿਸਾਨ  ਛੋਟਾ ਹਾਥੀ (ਫੋਰ ਵੀਲਰ) ਵਿਚ ਸਵਾਰ ਸਨ ਅਤੇ ਭਾਗੋਮਾਜਰਾ ਮੁਹਾਲੀ ਵਿਖੇ ਟਿੱਪਰ ਨਾਲ ਹੋਈ ਟੱਕਰ ਦੀ ਮੰਦਭਾਗੀ ਘਟਨਾ ਕਾਰਣ ਦੋ ਕਿਸਾਨ ਦੀਪ ਸਿੰਘ ਪਿੰਡ ਪੋਪਨਾ ਜਿਲਾ ਮੁਹਾਲੀ ਤੇ ਸੁਖਦੇਵ ਸਿੰਘ ਪਿੰਡ ਡਡਿਆਣਾ ਜਿਲਾ ਫਤਿਹਗੜ ਸਾਹਿਬ ਦੀ ਮੌਤ ਹੋ ਗਈ ਜਦਕਿ 4 ਕਿਸਾਨਾਂ ਦੀ ਹਾਲਤ ਨਾਜ਼ੁਕ ਹੋਣ ਕਾਰਣ ਇਨਾਂ ਨੂੰ ਸਿਵਲ ਹਸਪਤਾਲ ਮੁਹਾਲੀ ਤੋਂ ਅੱਗੇ ਪੀ.ਜੀ.ਆਈ ਤੇ 32- ਹਸਪਤਾਲ, ਚੰਡੀਗੜ ਰੈਫੱਰ ਕਰ ਦਿੱਤਾ ਗਿਆ।
        ਉਨਾਂ ਅੱਗੇ ਦੱਸਿਆ ਕਿ 3 ਕਿਸਾਨ ਮੁਹਾਲੀ ਹਸਪਤਾਲ ਵਿਖੇ ਜ਼ੇਰੇ-ਏ-ਇਲਾਜ ਹਨ ਜਿਨਾਂ ਦਾ ਹਸਪਤਾਲ ਜਾ ਕੇ ਹਾਲਚਾਲ ਪੁੱਛਿਆ। ਉਨਾਂ ਦੱਸਿਆ ਕਿ 2 ਕਿਸਾਨਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।ਉਨਾਂ ਐਸ.ਐਮ.ਓ ਡਾ. ਅਰੀਤ ਕੌਰ ਨੂੰ ਕਿਸਾਨਾਂ ਦੇ ਮਿਆਰੀ ਇਲਾਜ ਯਕੀਨੀ ਕਰਨ ਲਈ ਹਦਾਇਤਾਂ ਵੀ ਦਿੱਤੀਆਂ।

LEAVE A REPLY

Please enter your comment!
Please enter your name here