ਬਠਿੰਡਾ 14,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਦਿੱਲੀ ਬਾਰਡਰ ‘ਤੇ ਧਰਨੇ ਦੇ ਰਹੇ ਕਿਸਾਨਾਂ ਨੂੰ ਬੀਜੇਪੀ ਸਮਰਥਕਾਂ ਵੱਲੋਂ ਕਦੇ ਅੱਤਵਾਦੀ, ਕਦੇ ਖਾਲਿਸਤਾਨੀ ਤੇ ਕਦੇ ਪਾਕਿਸਤਾਨੀ ਕਿਹਾ ਜਾ ਰਿਹਾ ਹੈ। ਇੱਥੋਂ ਤੱਕ ਕਿ ਇਹ ਵੀ ਕਿਹਾ ਜਾ ਰਿਹਾ ਕਿ ਖਾਲਿਸਤਾਨੀ ਸੰਗਠਨਾਂ ਵੱਲੋਂ ਕਿਸਾਨੀ ਅੰਦੋਲਨ ਨੂੰ ਚਲਾਉਣ ਲਈ ਫੰਡਿੰਗ ਕੀਤੀ ਜਾ ਰਹੀ ਹੈ।
ਪਰ ਦਿੱਲੀ ਬਾਰਡਰ ‘ਤੇ ਧਰਨੇ ਦੇ ਰਹੇ ਬਹੁਤਿਆਂ ਕਿਸਾਨਾਂ ਦੇ ਪੁੱਤਰ ਅਜਿਹੇ ਹਨ ਜੋ ਭਾਰਤੀ ਫੌਜ ‘ਚ ਭਰਤੀ ਹਨ। ਉਹ ਹਮੇਸ਼ਾ ਦੇਸ਼ ਦੀ ਸਰਹੱਦ ‘ਤੇ ਆਪਣੀ ਜਾਨ ਵਾਰਨ ਲਈ ਤਿਆਰ ਰਹਿੰਦੇ ਹਨ। ਅਜਿਹੇ ‘ਚ ਉਨ੍ਹਾਂ ਫੌਜੀਆਂ ਦਾ ਵੀ ਹੁਣ ਖੂਨ ਖੋਲ੍ਹ ਰਿਹਾ ਹੈ, ਜਿਨ੍ਹਾਂ ਦੇ ਪਿਓ-ਦਾਦਿਆਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ‘ਚ ਇੱਕ ਜਵਾਨ ਹੇਠ ‘ਚ ਪੋਸਟਰ ਲੈ ਕੇ ਟਰਾਲੀ ‘ਚ ਖੜ੍ਹਾ ਨਜ਼ਰ ਆ ਰਿਹਾ ਹੈ। ਇਹ ਜਵਾਨ ਬਠਿੰਡਾ ਦਾ ਰਹਿਣ ਵਾਲਾ ਹੈ। ਉਸ ਦੇ ਪੋਸਟਰ ‘ਤੇ ਲਿਖਿਆ ਹੋਇਆ ਹੈ ਕਿ “ਮੇਰਾ ਪਿਤਾ ਇੱਕ ਕਿਸਾਨ ਹੈ। ਜੇ ਉਹ ਅੱਤਵਾਦੀ ਹੈ ਤਾਂ ਮੈਂ ਵੀ ਅੱਤਵਾਦੀ ਹਾਂ।”