ਬੁਢਲਾਡਾ 10,ਦਸੰਬਰ (ਸਾਰਾ ਯਹਾ /ਅਮਨ ਮਹਿਤਾ): ਕੋਰੋਨਾ ਦਾ ਕਹਿਰ ਘਟਣ ਦਾ ਨਾਮ ਨਹੀ ਲੈ ਰਿਹਾ ਅਤੇ ਕਰੋਨਾ ਕਾਰਨ ਮੌਤਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਕੋਰੋਨਾ ਕਾਰਨ ਸ਼ਹਿਰ ਅੰਦਰ ਇਕ ਹੋਰ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਸ਼ਹਿਰ ਦੀ ਪੁਰਾਣੇ ਟੈਲੀਫੋਨ ਐਕਸਚੇਂਜ ਦੇ ਨਜਦੀਕ ਵਸਨੀਕ 55 ਸਾਲਾ ਵਿਅਕਤੀ ਜੋ ਕਿ ਪਿਛਲੇ ਕਈ ਦਿਨਾਂ ਤੋਂ ਅਪੋਲੋ ਲੁਧਿਆਣਾ ਵਿਖੇ ਦਾਖਲ ਸੀ ਦੀ ਕੋਰੋਨਾ ਰਿਪੋਰਟ ਪੌਜਟਿਵ ਆਉਣ ਤੋਂ ਬਾਅਦ ਮੋਤ ਹੋ ਗਈ।