ਟਰਾਂਸਫਾਰਮ ਅਤੇ ਬਿਜਲੀ ਦੇ ਖੰਭੇ ਤੁਰੰਤ ਐੱਸ ਟੀ ਹਟਾਉਣ ਦੀ ਬਿਜਲੀ ਮੁਲਾਜ਼ਮਾਂ ਨੂੰ ਕੀਤੀ ਹਦਾਇਤ – ਐੱਸਡੀਐੱਮ

0
211

ਬੁਢਲਾਡਾ 10 ਦਸੰਬਰ (ਸਾਰਾ ਯਹਾ /ਅਮਨ ਮਹਿਤਾ): ਸਥਾਨਕ ਸਹਿਰ ਦੇ ਪਾਮ ਸਟਰੀਟ ਨਿਰਮਾਣ ਦੇ ਕਾਰਜ ਨੂੰ ਅੱਗੇ   ਤੋਰਦਿਆ ਅੱਜ ਅੈਸ ਡੀ ਅੈਮ ਸਾਗਰ ਸੇਤੀਆ ਵਲੋ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਨਾਲ ਮੌਕੇ ਤੇ ਪੁੱਜ ਕੇ ਟਰੈਫਿਕ ਵਿੱਚ ਵਿਘਨ ਅਤੇ ਰੋਡ ਦੇ ਵਿਚਕਾਰ ਲਗੇ ਬਿਜਲੀ ਦੇ ਖੱਬੇ ਅਤੇ ਬਕਸਿਆ ਨੂੰ ਤੁਰੰਤ ਹਟਾਉਣ ਦੀ ਹਦਾਇਤ ਕੀਤੀ ਗਈ। ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ਤੇ ਲੱਗੇ ਟਰਾਸਫਾਰਮ ਖੰਭੇ  ਅਤੇ ਲਮਕ ਰਹੇ ਤਾਰਾ ਦੇ ਗੁੱਛਿਆਂ ਨੂੰ ਸਹੀ ਢੰਗ  ਨਾਲ ਠੀਕ ਕਰਨ ਲਈ ਕਿਹਾ। ਉਹਨਾ ਦਸਿਆ ਕਿ ਪਾਮ ਸਟਰੀਟ ਦੇ ਨਿਰਮਾਣ ਤੋ ਪਹਿਲਾ ਇਕ ਸਾਇਡ ਤੇ ਸਿਵਰੇਜ ਦੀਆ ਪਾਇਪਾ ਵੀ ਪਾਇਆ ਜਾ ਰਹੀਆ ਹਨ। ਇਸ ਮੋਕੇ ਤੇ ਅੈਸ ਡੀ ਅੈਮ ਵਲੋ ਸਫਾਈ ਪ੍ਰਬੰਧਾ ਦਾ

ਵੀ ਜਾਇਜਾ ਲਿਆ ਗਿਆ। ਉਹਨਾ ਮੌਕੇ ਤੇ ਕੁਝ ਦੁਕਾਨਦਾਰਾ ਨੂੰ ਦੁਕਾਨ ਅਗੇ ਪਏ ਕੁੜੇ ਸਬੰਧੀ ਝਜੋੜਦਿਆ ਕਿਹਾ ਕਿ ਸਾਡੀ ਵੀ ਨੈਤਿਕ ਤੋਰ ਤੇ ਸ਼ਹਿਰ ਨੂੰ ਸਾਫ ਰੱਖਣ ਦੀ ਜਿਮੇਵਾਰੀ ਬਣਦੀ ਹੈ। ਇਸ ਮੋਕੇ ਤੇ ਅੈਕਸੀਅਨ ਉੱਤਮ ਕੁਮਾਰ ਬਾਸਲ, ਅੈਸ ਡੀ ਓ ਜਸਪ੍ਰੀਤ ਸਿੰਘ, ਰੋਹਿਤ ਕੁਮਾਰ ਸ਼ਰਮਾ, ਜੇ ਈ ਹਿਤਅਭਿਲਾਸੀ ਸਿੰਗਲਾ, ਕਾਰਜ ਸਾਧਕ ਅਫਸਰ ਵਿਜੇ ਜਿੰਦਲ, ਧੀਰਜ ਕੁਮਾਰ ਆਦਿ ਹਾਜਰ ਸਨ। 

LEAVE A REPLY

Please enter your comment!
Please enter your name here