ਮਾਨਸਾ 10,ਦਸੰਬਰ (ਸਾਰਾ ਯਹਾ /ਜੋਨੀ ਜਿੰਦਲ) : ਮਾਨਸਾ ਜਿਲ੍ਹੇ ਦੀਆਂ ਸਮੂਹ ਯੂਥ ਕਲੱਬਾਂ ਦੇ ਨੋਜਵਾਨਾਂ ਨੇ ਜਿਥੇ ਕੋਰੋਨਾ ਮਾਂਹਮਾਰੀ ਦੋਰਾਨ ਲੋਕਾਂ ਨੂੰ ਜਾਗਰੁਕ ਕਰਨ ਵਿੱਚ ਆਪਣਾ ਯੋਗਦਾਨ ਪਾਇਆ ਹੈ ਉਥੇ ਹੀ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਕੋਰੋਨਾ ਟੈਸਟ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ ਇਸ ਗੱਲ ਦਾ ਪ੍ਰਗਟਾਵਾ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਕੋਵਿਡ-2019 ਦੇ ਜਿਲ੍ਹਾ ਨੋਡਲ ਅਫਸਰ ਡਾ: ਰਣਜੀਤ ਸਿੰਘ ਰਾਏ ਨੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਕੋਰੋਨਾ ਟੈਸਟ ਕਰਨ ਲਈ ਲਾਏ ਗਏ ਕੈਂਪ ਦੋਰਾਨ ਕੀਤਾ।ਉਹਨਾਂ ਕਿਹਾ ਕਿ ਜਦੋਂ ਤੱਕ ਕੋਰੋਨਾ ਵੈਕਸੀਨ ਨਹੀ ਆਂਉਦੀ ਉਦਂੋ ਤੱਕ ਸਾਨੂੰ ਕੋਰੋਨਾ ਪ੍ਰਤੀ ਸਾਵਧਾਨੀਆਂ ਵਰਤਦੇ ਹੋਏ ਆਪਣਾ ਰੋਜਾਨਾ ਦਾ ਕਾਰ ਵਿਵਹਾਰ ਕਰਨਾ ਚਾਹੀਦਾ ਹੈ।
ਡਾ.ਰਾਏ ਨੋ ਲੋਕਾ ਨੂੰ ਅਪੀਲ ਕੀਤੀ ਕਿ ਉਹ ਵੱਧ ਤੋ ਵੱਧ ਆਪਣਾ ਕੋਰਨਾ ਪ੍ਰਤੀ ਟੈਸਟ ਕਰਵਾਉਣ ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਕੋਰੋਨਾ ਪਾਜੇਟਿਵ ਵੀ ਆ ਜਾਂਦਾ ਹੈ ਉਸ ਦਾ ਇਲਾਜ ਘਰ ਵਿੱਚ ਵੀ ਹੀ ਕੀਤਾ ਜਾਂਦਾ ਹੈ ਇਸ ਲਈ ਕੋਰਨਾ ਟੈਸਟ ਕਰਵਾਉਣ ਲਈ ਕਿਸੇ ਕਿਸਮ ਦਾ ਡਰਨਾ ਨਹੀ ਚਾਹੀਦਾ ਅਤੇ ਸਮੇਂ ਸਿਰ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ।
ਨਹਿਰੂ ਯੂਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਕੋਆਰਡੀਨੇਟਰ ਸ਼੍ਰੀ ਸਰਬਜੀਤ ਸਿੰਘ ਅਤੇ ਸੀਨੀਅਰ ਲੇਖਾਕਾਰ ਸ਼੍ਰੀ ਸੰਦੀਪ ਸਿੰਘ ਘੰਡ ਨੇ ਖੁਦ ਟੈਸਟ ਕਰਵਾਕੇ ਇਸ ਟੈਸਟ ਕੈਂਪ ਦੀ ਸ਼ਰੁਆਤ ਕੀਤੀ ਅਤੇ ਕਿਹਾ ਕਿ ਆਉਣ ਵਾਲੇ ਦਿੰਨਾਂ ਵਿੱਚ ਯੂਥ ਕਲੱਬਾਂ ਵੱਲੋ ਪਿੰਡ ਪੱਧਰ ਤੇ ਕੈਪ ਲਗਾ ਕੇ ਟੂਸਟ ਕੀਤੇ ਜਾਣਗੇ।ਉਹਨਾਂ ਕਿਹਾ ਕਿ ਲੋਕਾਂ ਨੂੰ ਕੋਰਨਾ ਪ੍ਰਤੀ ਜਾਗਰੂਕ ਕਰਨ ਲਈ ਅਜੇ ਵੀ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਜ ਘਰ ਘਰ ਜਾਕੇ ਕੋਰਨਾ ਪ੍ਰਤੀ ਸਾਵਧਾਨੀਆਂ ਵਰਤਣ ਜਿਵੇਂ ਵਾਰ ਵਾਰ ਹੱਥ ਧੋਣਾ,ਮਾਸਕ ਪਹਿਨਣਾ,ਇੱਕ ਮੀਟਰ ਦੀ ਦੂਰੀ ਬਣਾਈ ਰੱਖਣ ਲਈ ਸਟਿੱਕਰ,ਪੋਸਟਰ ਅਤੇ ਫਲੈਕਸ ਲਗਾ ਕੇ ਜਾਗਰੂਕ ਕਰ ਰਹੇ ਹਨ।
ਇਸ ਮੌਕੇ ਸਿਵਲ ਹਸਪਤਾਲ ਮਾਨਸਾ ਵੱਲੋ ਡਾ.ਰਮਨਦੀਪ ਕੌਰ ਮੈਡੀਕਲ ਅਫਸਰ ਅਤੇ ਉਹਨਾਂ ਦੀ ਟੀਮ ਦੇ ਮੈਵਬਰ ਜਿੰਨਾਂ ਵਿੱਚ ਸ਼੍ਰੀਮਤੀ ਹਰਪਾਲ ਕਿਰਨ ਸਟਾਫ ਨਰਸ, ਸ਼੍ਰੀ ਮਨੀਸ਼ ਵਰਾਡ ਅਟੈਡੈਟ ਅਤੇ ਅੰਜੂ ਦੀ ਅਗਵਾਈ ਹੇਠ 30 ਦੇ ਕਰੀਬ ਮਨੌਜਵਾਨਾਂ ਦੇ ਕੋਰੋਨਾ ਸਬੰਧੀ ਟੈਸਟ ਕੀਤੇ ਗਏ। ਇਸ ਮੌਕੇ ਹੋਰਨਾ ਤੋ ਇਲਾਵਾ ਸੰਦੀਪ ਸਿੰਘ ਘੁਰਕੱਣੀ,ਲੱਡੂ ਸਿੰਘ,ਮਨਦੀਪ ਕੌਰ,ਲਵਪ੍ਰੀਤ ਕੌਰ,ਗੁਰਵਿੰਦਰ ਸਿੰਘ ਅਤੇ ਕਰਮਜੀਤ ਸਿੰਘ ਵੀ ਹਾਜਰ ਸਨ।