ਮਾਨਸਾ 7,ਦਸੰਬਰ (ਸਾਰਾ ਯਹਾ /ਹੀਰਾ ਸਿੰਘ ਮਿੱਤਲ) : ਦੇਸ਼ ਦੀ ਫਾਸ਼ੀਵਾਦੀ ਮੋਦੀ ਸਰਕਾਰ ਦੇ ਖਿਲਾਫ ਚੱਲ ਰਹੇ ਇਤਿਹਾਸਿਕ ਕਿਸਾਨ ਅੰਦੋਲਨ ਦੇ ਸਮਰਥਨ ਅਤੇ 08 ਦਸੰਬਰ ਦੇ ਬੰਦ ਦੇ ਸਮਰਥਨ ਵਿੱਚ ਮਾਨਸਾ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਸ਼ਹਿਰ ਵਿੱਚ ਮਾਰਚ ਕੀਤਾ ਗਿਆ। ਇਸ ਸਮੇਂ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਦੇਸ਼ ਦੇ ਅੰਨਦਾਤੇ ਖਿਲਾਫ ਕਾਲੇ ਕਨੂੰਨ ਲਿਆ ਕੇ ਉਹਨਾਂ ਨੂੰ ਖਤਮ ਕਰਨ ਦੀ ਜੋ ਚਾਲ ਚੱਲੀ ਹੋਈ ਹੈ ਉਸਨੂੰ ਹਰਗਿਜ਼ ਸਵੀਕਾਰ ਨਹੀ ਕੀਤਾ ਜਾਵੇਗਾ। ਇਸ ਮੌਕੇ ਸੰਬੋਧਨ ਕਰਦੇ ਹੋਏ ਬੀਐਡ ਅਧਿਆਪਕ ਫਰੰਟ ਦੇ ਪ੍ਰਧਾਨ ਦਰਸ਼ਨ ਸਿੰਘ ਅਲੀਸ਼ੇਰ ਨੇ ਕਿਹਾ ਮੋਦੀ ਸਰਕਾਰ ਵਿਰੁੱਧ ਦਿੱਲੀ ਵਿਖੇ ਹੋ ਰਿਹਾ ਅੰਦੋਲਨ ਇਸਦੇ ਪਿਛਲੇ ਛੇ ਸਾਲ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਨਤੀਜਾ ਹੈ। ਇਸ ਮੌਕੇ ਗੌਰਮਿੰਟ ਟੀਚਰ ਯੂਨੀਅਨ ਦੇ ਪ੍ਰਧਾਨ ਨਰਿੰਦਰ ਮਾਖਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਨੋਟਬੰਦੀ ਤੇ ਜੀਐਸਟੀ ਕਰਕੇ ਲੋਕਾਂ ਨੂੰ ਭੁੱਖਮਰੀ ਦੀ ਕਗਾਰ ਤੇ ਲਿਆ ਖੜਾ ਕੀਤਾ ਹੈ। ਇਸ ਮੌਕੇ ਡੀਟੀਐਫ ਦੇ ਜਿਲਾ ਪ੍ਰਧਾਨ ਕਰਮਜੀਤ ਤਾਮਕੋਟ ਨੇ ਕਿਹਾ ਕਿ ਸਰਕਾਰ ਦੇ ਹੁਣ ਤੱਕ ਦੇ ਸਾਰੇ ਕਾਨੂੰਨ ਲੋਕ ਵਿਰੋਧੀ ਸਾਬਿਤ ਹੋਏ ਹਨ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਜਿੰਨਾ ਵਿੱਚ ਗੁਰਪਿਆਰ ਕੋਟਲੀ ਡੀਟੀਐਫ, ਜਸਮੇਲ ਅਤਲਾ ਪਸਸਫ, ਮੱਖਣ ਉੱਡਤ, ਗੁਰਦਾਸ ਬਾਜੇਵਾਲਾ,ਗੁਰਤੇਜ ਉੱਭਾ, ਰਾਜਵਿੰਦਰ ਬੈਹਣੀਵਾਲ ਆਦਿ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਹਾਲਤ ਵਿੱਚ ਕਾਲੇ ਕਾਨੂੰਨ ਵਾਪਸ ਕਰਵਾ ਹਟਾਂਗੇ।
ਇਸ ਤੋ ਬਾਅਦ ਗੁਰੂਦੁਆਰਾ ਚੌਂਕ ਤੋ ਬੱਸ ਸਟੈਂਡ ਤੱਕ ਰੋਸ ਮਾਰਚ ਕਰਦਿਆਂ ਸਮਾਜ਼ ਦੇ ਹਰ ਵਰਗ ਨੂੰ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ। ਆਗੂਆਂ ਨੇ 08 ਦਸੰਬਰ ਦੇ ਭਾਰਤ ਬੰਦ ਨੂੰ ਪੂਰੀ ਤਰਾ ਸਮਰਥਨ ਦੇਣ ਦਾ ਅਹਿਦ ਲਿਆ ।
ਇਸ ਮੌਕੇ ਗੁਰਪ੍ਰੀਤ ਦਲੇਲਵਾਲਾ,ਲਖਵਿੰਦਰ ਮਾਨ,ਬਲਵਿੰਦਰ ਉੱਲਕ,ਸਹਿਦੇਵ ਸਿੰਘ ,ਗੁਰਜੀਤ ਰੜ ਹਾਜ਼ਰ ਸਨ।