ਬੁਢਲਾਡਾ/ਬਰੇਟਾ 7ਦਸੰਬਰ (ਸਾਰਾ ਯਹਾ /ਅਮਨ ਮਹਿਤਾ): ਮਾਮੇ ਦੇ ਬਿਮਾਰ ਹੋਣ ਤੋਂ ਬਾਅਦ ਉਸ ਨੂੰ ਇਲਾਜ ਲਈ ਬਾਹਰ ਲੈ ਕੇ ਜਾਣ ਦੌਰਾਨ ਸਕੀ ਮਾਮੀ ਨਾਲ ਹੋਟਲ ਵਿੱਚ ਜਬਰ ਜਨਾਹ ਕਰਨ ਨੂੰ ਲੈ ਕੇ ਬਰੇਟਾ ਪੁਲਿਸ ਨੇ ਇੱਕ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ, ਪਰ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਿਸ ਦੀ ਇੱਕ ਟੀਮ ਇਸ ਦੀ ਜਾਂਚ ਲਈ ਜਬਰ ਜਨਾਹ ਘਟਨਾ ਸਥਾਨ ਹਿਸਾਰ ਲਈ ਵੀ ਰਵਾਨਾ ਹੋਈ ਹੈ। ਜਾਨਕਾਰੀ ਅਨੁਸਾਰ ਪੁਲਿਸ ਨੂੰ ਪਿੰਡ ਕੁਲਰੀਆਂ ਵਾਸੀ ਇੱਕ ਵਿਆਹੁਤਾ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਦੇ ਬਿਮਾਰ ਹੋਣ ਤੋਂ ਬਾਅਦ ਉਸ ਨੂੰ ਇਲਾਜ ਲਈ ਹਿਸਾਰ ਦੇ ਇੱਕ ਹਸਪਤਾਲ ਵਿਖੇ ਲਿਜਾਇਆ ਗਿਆ। ਜਿਸ ਦੌਰਾਨ ਉਸ ਦਾ ਭਾਣਜਾ ਵੀ ਨਾਲ ਗਿਆ। ਬਾਅਦ ਵਿੱਚ ਉਸ ਦਾ ਭਾਣਜਾ ਉਸ ਨੂੰ ਕਿਸੇ ਹੋਟਲ ਵਿੱਚ ਲੈ ਗਿਆ ਤੇ ਉਸ ਨਾਲ ਜਬਰ ਜਨਾਹ ਕਰਦਾ ਰਿਹਾ। ਬਰੇਟਾ ਪੁਲਿਸ ਨੇ ਪੀੜ੍ਹਤ ਵਿਆਹੁਤਾ ਦੇ ਬਿਆਨਾਂ ਤੇ ਨੌਜਵਾਨ ਗੁਰਦੀਪ ਸਿੰਘ ਵਾਸੀ ਭੂੰਦੜਵਾਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਪਰ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਥਾਣਾ ਬਰੇਟਾ ਦੇ ਮੁੱਖੀ ਜਸਵੰਤ ਸਿੰਘ ਨੇ ਦੱਸਿਆ ਕਿ ਪੀੜ੍ਹਤਾ ਮੁਜਲਮ ਨੌਜਵਾਨ ਦੀ ਮਾਮੀ ਲੱਗਦੀ ਸੀ। ਜਿਸ ਨੇ ਵਿਆਹੁਤਾ ਨੂੰ ਜਬਰ ਜਨਾਹ ਦੀ ਸ਼ਿਕਾਰ ਬਣਾਇਆ। ਉਨ੍ਹਾਂ ਦੱਸਿਆ ਕਿ ਨੌਜਵਾਨ ਦੇ ਖਿਲਾਫ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਦੀ ਅਗਲੀ ਪੜਤਾਲ ਲਈ ਤਫਤੀਸ਼ ਦੇ ਦਸਤਾਵੇਜ ਹਿਸਾਰ ਵੀ ਭੇਜੇ ਹਨ ਤਾਂ ਜੋ ਘਟਨਾ ਸਥਾਨ ਦੀ ਰਿਪੋਰਟ ਪਤਾ ਲੱਗ ਸਕੇ।