ਸਾਡਾ ਦੇਸ਼ ਖੇਤੀ ਆਧਾਰਿਤ ਦੇਸ਼ ਹੈ ਤੇ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹਨ : ਧਾਲੀਵਾਲ/ਬੱਲੀ

0
17

ਬਰੇਟਾ 7,ਦਸੰਬਰ (ਸਾਰਾ ਯਹਾ /ਰੀਤਵਾਲ) ਬਾਰ ਐਸੋਸੀਏਸ਼ਨ ਬੁਢਲਾਡਾ ਵੱਲੋਂ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦੇ
ਭਾਰਤ ਬੰਦ ਦੇ ਸੱਦੇ ਤਹਿਤ ਕੰਮ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਬਾਰ ਪ੍ਰਧਾਨ ਐਡਵੋਕੇਟ
ਜਸਵਿੰਦਰ ਸਿੰਘ ਧਾਲੀਵਾਲ ਅਤੇ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਕਿਹਾ ਹੈ ਕਿ ਜੋ ਕਾਨੂੰਨ ਕੇਂਦਰ
ਸਰਕਾਰ ਨੇ ਖੇਤੀ ਸੰਬੰਧੀ ਪਾਸ ਕੀਤੇ ਹਨ । ਉਸ ਦਾ ਅਸਰ ਇਕੱਲੇ ਕਿਸਾਨ ਤੇ ਹੀ ਨਹੀਂ ਹੋਣਾ ਸਗੋਂ ਉਸ
ਨਾਲ ਸਮੁੱਚੇ ਵਗਰਾਂ ਤੇ ਮਾੜਾ ਪ੍ਰਭਾਵ ਪੈਣਾ ਹੈ। ਉਹਨਾਂ ਕਿਹਾ ਕਿ ਇਹਨਾਂ ਕਾਨੂੰਨਾਂ ਨੇ ਜਿੱਥੇ
ਸਾਡਾ ਮੰਡੀ ਢਾਂਚਾ ਤਬਾਹ ਕਰ ਦੇਣਾ ਹੈ , ਉਥੇ ਸ਼ੈਲਰਾਂ ਤੋਂ ਲੈ ਕੇ ਟਰੱਕਾਂ ਵਾਲਿਆਂ ਅਤੇ ਉਥੇ
ਕੰਮ ਕਰਦੇ ਮਜ਼ਦੂਰਾਂ ਤੋਂ ਉਹਨਾਂ ਦਾ ਰੁਜ਼ਗਾਰ ਖੋਹਣਾ ਹੈ। ਇਹਨਾਂ ਕਾਨੂੰਨਾਂ ਨੇ ਸਰਕਾਰੀ ਏਜੰਸੀਆਂ
ਐਫ.ਸੀ.ਆਈ. ਵਗੈਰਾ ਨੂੰ ਵੀ ਖਤਮ ਕਰ ਦੇਣਾ ਹੈ । ਜਿੱਥੇ ਹਜਾਰਾਂ ਮੁਲਾਜ਼ਮ ਅਤੇ ਪੱਲੇਦਾਰ ਕੰਮ ਕਰਦੇ
ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਜੋ ਐਮ.ਐਸ.ਪੀ. ਖਤਮ ਨਾ ਕਰਨ ਦਾ ਰਾਗ ਅਲਾਪ ਰਹੀ ਹੈ । ਉਹ
ਗਲਤ ਹੈ ਕਿਉਂਕਿ ਇਹ ਸਿਰਫ ਕਾਗਜੀ ਹੋਵੇਗੀ ਜਿਵੇਂ ਨਰਮੇ ਮੱਕੀ ਸਮੇਤ ਲਗਭਗ ੨੩ ਫਸਲਾਂ ਦਾ
ਐਮ.ਐਸ.ਪੀ. ਐਲਾਨਿਆਂ ਜਾਂਦਾ ਹੈ ਪਰ ਕਣਕ ਅਤੇ ਝੋਨੇ ਤੋਂ ਬਿਨਾਂ ਹੋਰ ਕਿਸੇ ਫਸਲ ਦੀ ਸਰਕਾਰੀ ਖਰੀਦ
ਨਾ ਹੋਣ ਕਾਰਨ ਕਿਸੇ ਵੀ ਫਸਲ ਦੀ ਵਿਕਰੀ ਐਮ.ਐਸ.ਪੀ. ਮੁਤਾਬਕ ਨਹੀਂ ਹੁੰਦੀ । ਜਿਸ ਨਾਲ ਕਿਸਾਨਾਂ ਨੂੰ
ਵੱਡਾ ਘਾਟਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਸਾਡਾ ਦੇਸ਼ ਖੇਤੀ ਆਧਾਰਿਤ ਦੇਸ਼ ਹੈ ਤੇ ਕਿਸਾਨ ਦੇਸ਼ ਦੀ
ਰੀੜ ਦੀ ਹੱਡੀ ਹਨ । ਜੇ ਕਿਸਾਨ ਖਤਮ ਹੋ ਜਾਂਦਾ ਹੈ ਤਾਂ ਦੇਸ਼ ਨੂੰ ਬਰਬਾਦ ਹੋਣ ਤੋਂ ਕੋਈ ਨਹੀਂ ਬਚਾ
ਸਕਦਾ। ਉਹਨਾਂ ਕਿਹਾ ਕਿ ਬਾਰ ਇਸ ਦੇਸ਼ ਵਿਆਪੀ ਕਿਸਾਨ ਅੰਦੋਲਨ ਦੇ ਨਾਲ ਹੈ ਅਤੇ ਅੱਜ ਭਾਰਤ ਬੰਦ ਦੇ
ਸਮੱਰਥਨ ਵਿੱਚ ਕੰਮ ਬੰਦ ਰੱਖਿਆ ਜਾਵੇਗਾ। ਇਸ ਮੌਕੇ ਐਡਵੋਕੇਟ ਸੁਰਜੀਤ ਸਿੰਘ ਗਰੇਵਾਲ, ਜਗਤਾਰ ਚਹਿਲ,
ਜਗਦੀਪ ਸਿੰਘ ਦਾਤੇਵਾਸ, ਜਸਵਿੰਦਰ ਸਿੰਘ ਝਿੰਜਰ, ਸੁਖਦਰਸ਼ਨ ਚੌਹਾਨ, ਜਸਪ੍ਰੀਤ ਗੁਰਨੇ, ਸੁਨੀਲ ਗਰਗ, ਸੁਖਪਾਲ
ਸਮਰਾ, ਕਿਰਤੀ ਸ਼ਰਮਾ, ਅਵਤਾਰ ਸਿੰਘ ਸਿੱਧੂ ਆਦਿ ਵਕੀਲ ਹਾਜ਼ਰ ਸਨ।

LEAVE A REPLY

Please enter your comment!
Please enter your name here