ਮੁੱਖ ਮੰਤਰੀ ਪੰਜਾਬ ਵੱਲੋਂ ਵੀਡੀਓ ਕਾਨਫਰੰਸਿਗ ਰਾਹੀਂ 66 ਕੇ.ਵੀ.ਗਰਿੱਡ ਸਬ-ਸਟੇਸ਼ਨ ਮੂਸਾ ਲੋਕਾਂ ਨੂੰ ਸਮਰਪਿਤ

0
70

ਮਾਨਸਾ, 4 ਦਸੰਬਰ (ਸਾਰਾ ਯਹਾ / ਮੁੱਖ ਸੰਪਾਦਕ) :  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮਾਨਸਾ ਜ਼ਿਲੇ ਅਧੀਨ ਪੈਂਦੇ 66 ਕੇ.ਵੀ.ਗਰਿੱਡ ਸਬ-ਸਟੇਸ਼ਨ ਮੂਸਾ ਨੂੰ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ  ਕਿ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਭਰੋਸੇਯੋਗ ਅਤੇ ਨਿਰਵਿਘਨ ਬਿਜਲੀ ਮੁਹੱਈਆ ਕਰਵਾਉਣ ਲਈ ਹਮੇਸ਼ਾਂ ਵਚਨਬੱਧ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਹੋਰ ਵੀ ਵਧੇਰੇ ਚੰਗੀਆਂ ਸੇਵਾਵਾਂ ਦੇਣ ਲਈ ਯਤਨਸ਼ੀਲ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਸ਼੍ਰੀ ਬਿਕਰਮ ਮੋਫ਼ਰ, ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ, ਸੀਨੀਅਰ ਆਗੂ ਸ਼੍ਰੀਮਤੀ ਮੰਜੂ ਬਾਂਸਲ, ਸਰਪੰਚ ਮੂਸਾ ਸ਼੍ਰੀਮਤੀ ਚਰਨ ਕੌਰ ਸਿੱਧੂ, ਐਸ.ਡੀ.ਐਮ ਸ਼ਿਖਾ ਭਗਤ ਸਮੇਤ ਹੋਰ ਸਖ਼ਸੀਅਤਾਂ ਨੇ ਵੀਡੀਓ ਕਾਨਫਰੰਸਿੰਗ ਵਿੱਚ ਹਿੱਸਾ ਲਿਆ।  ਇਸ ਉਪਰੰਤ ਸ਼੍ਰੀ ਮੋਫ਼ਰ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਵੱਲੋਂ ਪਾਵਰਕੌਮ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪਿੰਡ ਮੂਸਾ ਵਿਖੇ ਜਾ ਕੇ 66 ਕੇ.ਵੀ. ਗਰਿੱਡ ਸਬ-ਸਟੇਸ਼ਨ ਦਾ ਜਾਇਜ਼ਾ ਲਿਆ।

ਸ਼੍ਰੀ ਮੋਫ਼ਰ ਨੇ ਦੱਸਿਆ ਕਿ ਇਸ ਸਬ-ਸਟੇਸ਼ਨ ਨੂੰ ਆਧੁਨਿਕ ਤਕਨੀਕ ਨਾਲ ਉਸਾਰਿਆ ਗਿਆ ਹੈ। ਇਸ ਗਰਿਡ ਸਬ-ਸਟੇਸ਼ਨ ‘ਤੇ ਕੋਈ ਵਿਅਕਤੀ ਨਹੀ ਬੈਠੇਗਾ ਸਗੋਂ ਇਹ ਗਰਿੱਡ ਸਬ-ਸਟੇਸ਼ਨ ਆਧੁਨਿਕ ਸੂਚਨਾ ਟੈਕਨਾਲਜੀ ਦੇ ਅਧਾਰ ‘ਤੇ ਬਿਜਲੀ ਸਪਲਾਈ ਕਰੇਗਾ। ਉਨ੍ਹਾਂ ਦੱਸਿਆ ਕਿ 6.3/8 ਐਮ.ਵੀ.ਏ ਸਮਰੱਥਾ ਦਾ ਟ੍ਰਾਂਸਫਾਰਮਰ ਸਥਾਪਿਤ ਹੈ ਅਤੇ ਇਸ ਗਰਿਡ ਸਬ ਸਟੇਸ਼ਨ ਨੂੰ ਝੁਨੀਰ ਤੋ ਰਾਏਪੁਰ ਤੱਕ ਟੀ-ਆਫ ਕਰ ਕੇ ਚਾਰਜ ਕੀਤਾ ਗਿਆ ਹੈ।     ਉਹਨਾਂ ਦੱਸਿਆ ਕਿ ਇਸ ਗਰਿਡ ਸਬ-ਸਟੇਸ਼ਨ ਦੇ ਸ਼ੁਰੂ ਹੋਣ ਨਾਲ ਤਿੰਨ ਗਰਿਡ ਸਬ-ਸਟੇਸ਼ਨ ਜਿਹਨਾਂ ਵਿੱਚ 66 ਕੇ.ਵੀ. ਅਨਾਜ ਮੰਡੀ 66 ਕੇ.ਵੀ. ਰਾਏਪੁਰ ਅਤੇ 66 ਕੇ.ਵੀ. ਕੋਟਲੀ ਨੂੰ ਬਿਜਲੀ ਸਪਲਾਈ ਕਰਨ ਵਿੱਚ ਰਾਹਤ ਮਿਲੇਗੀ। ਇਸ ਗਰਿਡ ਸਬ-ਸਟੇਸ਼ਨ ਦੇ ਸ਼ੁਰੂ ਹੋਣ ਨਾਲ ਮੂਸਾ, ਔਤਾਂਵਾਲੀ, ਮਾਨਬੀਬੜੀਆਂ ਪਿੰਡਾਂ ਦੇ ਖੇਤੀਬਾੜੀ ਖਪਤਕਾਰਾਂ ਦੀ ਬਿਜਲੀ ਸਪਲਾਈ ਵਿੱਚ ਬਹੁਤ ਸੁਧਾਰ ਹੋਵੇਗਾ। ਇਸ ਤੋਂ ਇਲਾਵਾ ਪਿੰਡ ਮਾਖਾ, ਰਾਏਪੁਰ, ਗਾਗੋਵਾਲ ਅਤੇ ਥਾਪਿਆਂ ਵਾਲੀ ਦੇ ਖੇਤੀਬਾੜ੍ਹੀ ਖਪਤਕਾਰਾਂ ਦੀ ਬਿਜਲੀ ਸਪਲਾਈ ਵਿੱਚ ਵੀ ਸੁਧਾਰ ਹੋਵੇਗਾ। ਇਸ ਤੋਂ ਪਹਿਲਾਂ ਇਨ੍ਹਾਂ ਚਾਰਾਂ ਪਿੰਡਾਂ ਨੂੰ 11 ਕੇ.ਵੀ. ਮਾਖਾ, 11 ਕੇ.ਵੀ. ਗਾਗੋਵਾਲ ਅਤੇ 11 ਕੇ.ਵੀ. ਛਾਪਿਆਂ ਵਾਲੀ ਤੋਂ ਬਿਜਲੀ ਦੀ ਸਪਲਾਈ ਹੁੰਦੀ ਸੀ। ਇਸ ਗਰਿਡ ਸਬ-ਸਟੇਸ਼ਨ ਦੇ ਸ਼ੁਰੂ ਹੋਣ ਨਾਲ ਪਿੰਡ ਮੂਸਾ ਨੂੰ ਹੁਣ ਸ਼ਹਿਰ ਦੀ ਤਰਜ਼ ‘ਤੇ ਬਿਜਲੀ ਸਪਲਾਈ ਕੀਤੀ ਜਾਵੇਗੀ। 

ਇਸ ਮੌਕੇ ‘ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਦੇ ਮੁੱਖ ਇੰਜੀਨੀਅਰ/ਵੰਡ ਪੱਛਮ ਜ਼ੋਨ, ਬਠਿੰਡਾ ਇੰਜ: ਜੀਵਨ ਕਾਂਸਲ, ਇੰਜ: ਸਾਹਿਲ ਗੁਪਤਾ ਸੀ.ਕਾ.ਕਾਂ.ਇੰਜ:, ਮਾਨਸਾ, ਇੰਜ: ਬੀ.ਕੇ.ਜਿੰਦਲ ਨਿਗਰਾਨ ਇੰਜ: ਪੀ ਤੇ ਐਮਬਠਿੰਡਾ, ਇੰਜ: ਅਸ਼ੋਕ ਅਰੋੜਾ ਸੀਨੀਅਰ ਕਾਰਜਕਾਰੀ ਇੰਜੀਨੀਅਰ ਗਰਿਡ ਉਸਾਰੀ, ਇੰਜੀ: ਅੰਮ੍ਰਿਤਪਾਲ ਐਸ.ਡੀ.ਓ ਸਿਟੀ ਮਾਨਸਾ, ਗੁਰਦੇਵ ਸਿੰਘ ਐਸ.ਡੀ.ਓ , ਨਰਿੰਦਰ ਕੁਮਾਰ ਐਸ.ਡੀ.ਓ ਅਤੇ ਇਲਾਕੇ ਦੀਆ ਹੋਰ ਸਮਾਜਕ ਸ਼ਖਸੀਅਤਾਂ ਨੇ ਹਿੱਸਾ ਲਿਆ।

LEAVE A REPLY

Please enter your comment!
Please enter your name here