ਨਵੀਂ ਦਿੱਲੀ 2 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕਿਸਾਨਾਂ ਦੇ ਪ੍ਰਦਰਸ਼ਨਾਂ ਦੌਰਾਨ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ। ਕਿਸਾਨਾਂ ਨੇ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈਸ ਵੇਅ ਜਾਮ ਕਰ ਦਿੱਤਾ ਹੈ ਤੇ ਨਾਲ ਹੀ ਦਿੱਲੀ-ਨੋਇਡਾ ਨੂੰ ਜੋੜਨ ਵਾਲੀ ਡੀਐਨਡੀ ਸੜਕ ਵੀ ਬੰਦ ਕਰ ਦਿੱਤੀ ਗਈ ਹੈ। ਇਸ ਕਾਰਨ ਦਿੱਲੀ ਤੇ ਨੋਇਡਾ ਦਰਮਿਆਨ ਯਾਤਰਾ ਕਰਨ ਵਾਲਿਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣੋ ਦਿੱਲੀ ਆਉਣ ਦੇ ਕਿਹੜੇ ਰਸਤੇ ਬੰਦ
ਸਿੰਘੂ ਸਰਹੱਦ ਬੰਦ ਹੈ … ਇਹ ਦਿੱਲੀ ਚੰਡੀਗੜ੍ਹ ਰੋਡ ਹੈ।
ਟਿਕਾਰੀ ਬਾਰਡਰ ਬੰਦ ਹੈ … ਇਹ ਦਿੱਲੀ ਰੋਹਤਕ ਰੋਡ ਹੈ।
ਨੋਇਡਾ ਬਾਰਡਰ ਬੰਦ ਹੈ … ਨੋਇਡਾ ਮਯੂਰ ਵਿਹਾਰ ਤੋਂ ਦਿੱਲੀ ਜਾਣ ਵਾਲੀ ਸੜਕ।
ਗਾਜੀਪੁਰ ਸਰਹੱਦ ਬੰਦ ਹੈ … ਇਹ ਦਿੱਲੀ-ਗਾਜ਼ੀਆਬਾਦ ਨੂੰ ਜੋੜਦੀ ਹੈ।
ਬਦਰਪੁਰ ਬਾਰਡਰ ਖੁੱਲ੍ਹਾ ਹੈ … ਇਹ ਸੜਕ ਫਰੀਦਾਬਾਦ ਨੂੰ ਜਾਂਦੀ ਹੈ।
ਦਿੱਲੀ ਗਰੂਗ੍ਰਾਮ ਰੋਡ ਖੁੱਲ੍ਹੀ ਹੈ…ਇਹ ਸੜਕ ਜੈਪੁਰ ਵੱਲ ਜਾਂਦੀ ਹੈ।
ਲੋਨੀ ਬਾਰਡਰ ਖੁੱਲ੍ਹਾ ਹੈ … ਇਹ ਬਾਗਪਤ ਨੂੰ ਜਾਂਦਾ ਹੈ।