ਸਿੱਖਿਆ ਵਿਭਾਗ ਦੇ ਭਰਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਨੇ ਇੱਕ ਬੇਰੁਜਗਰ ਅਧਿਆਪਕ ਦੀ ਲਈ ਜਾਨ

0
150

ਬਰੇਟਾ2 ਦਸੰਬਰ (ਸਾਰਾ ਯਹਾ /ਰੀਤਵਾਲ) : ਪੰਜਾਬ ਸਿੱਖਿਆ ਵਿਭਾਗ ਦੇ ਭਰਤੀ ਸਬੰਧੀ ਬਣਾਏ ਕਾਲੇ
ਕਾਨੂੰਨਾਂ ਨੇ ਇੱਕ ਅੰਗਹੀਣ ਈ.ਟੀ.ਟੀ ਟੈØੱਟ ਪਾਸ ਅਧਿਆਪਕ ਦੀ ਜਾਨ ਲੈ ਲਈ ਹੈ। ਇਹ
ਜਾਣਕਾਰੀ ਦਿੰਦਿਆਂ ਬੇਰੁਜਗਾਰ ਈ.ਟੀ.ਟੀ. ਅਧਿਆਪਕ ਯੂਨੀਅਨ ਮਾਪੇ ਐਕਸਨ ਕਮੇਟੀ ਦੇ
ਆਗੂ ਸ਼ਾਮ ਸਿੰਘ ਖੱਤਰੀਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾ ਵੀ
ਚੱਕ ਭਾਈਕੇ ਦੇ ਬੇਰੁਜਗਾਰ ਟੈਟ ਪਾਸ ਅਧਿਆਪਕ ਨੇ ਖੁਦਕੁਸ਼ੀ ਕਰ ਲਈ ਸੀ, ਕਿਉਂਕਿ
ਸਿੱਖਿਆ ਵਿਭਾਗ ਵਿੱਚ ਭਰਤੀ ਕਰਨ ਦੀਆਂ ਨਵੀਆਂ ਸ਼ਰਤਾਂ ਪੂਰੀਆ ਨਹੀਂ ਕਰਦਾ
ਸੀ।ਉਨ੍ਹਾਂ ਕਿਹਾ ਕਿ ਸਥਾਨਕ ਵਾਸੀ ਭੁਪਿੰਦਰ ਸਿੰਘ ਕਾਲੇ ਕਾਨੂੰਨਾਂ ਵਜੋਂ ਜਾਣਿਆ
ਜਾਂਦਾ ਈ.ਟੀ. ਟੀ. ਦਾ ਦੂਜਾ ਪੇਪਰ ਦੇ ਕੇ ਆਇਆ ਸੀ।ਘਰ ਪਹੁੰਚ ਕੇ ਅਗਲੇ ਦਿਨ ਈ.ਟੀ.ਟੀ
ਦੇ ਦੂਜੇ ਟੈਸਟ ਦੇ ਨੰਬਰਾਂ ਦੀ ਗਿਣਤੀ ਕਰ ਰਿਹਾ ਸੀ। ਨੰਬਰ ਘੱਟ ਬਣਨ ਕਾਰਨ ਉਹ ਦਿਮਾਗੀ
ਤੌਰ ਤੇ ਪ੍ਰੇਸ਼ਾਨ ਹੋ ਗਿਆ ਅਤੇ ਇਸ ਪ੍ਰੇਸ਼ਾਨੀ ਦੇ ਚਲਦਿਆਂ ਉਸਦੀ ਮੌਤ ਹੋ ਗਈ।ਇਸ
ਤੋਂ ਪਹਿਲਾਂ ਵੀ ਇਹ ਭਰਤੀ ਦੇ ਕਾਲੇ ਕਾਨੂੰਨਾਂ ਕਾਰਨ ਭਰਤੀ ਦੀ ਸ਼ਰਤ ਤੋਂ ਬਾਹਰ ਹੋ ਗਿਆ
ਸੀ, ਕਿਉਂਕਿ ਇਸ ਨੇ ੧੨ਵੀਂ ਕਰਨ ਤੋਂ ਬਾਅਦ ਹੀ ਈ.ਟੀ.ਟੀ ਦਾ ਕੋਰਸ ਕਰ ਲਿਆ ਸੀ। ਬਾਅਦ
ਵਿੱਚ ਈ.ਟੀ.ਟੀ ਦੀ ਭਰਤੀ ਲਈ ਯੋਗਤਾ ਗਰੇਜੂਏਸ਼ਨ ਕਰ ਦਿੱਤੀ ਗਈ ਸੀ।ਉਨ੍ਹਾਂ ਦੱਸਿਆ ਕਿ
ਇਨਾਂ ਵੱਲੋਂ ਮਾਨਯੋਗ ਕੋਰਟ ਦਾ ਦਰਵਾਜਾ ਖੜਕਾਇਆ ਗਿਆ, ਕਿਉਂਕਿ ਜਿਹੜੀ ਈ.ਟੀ.ਟੀ
ਅਧਿਆਪਕਾਂ ਦੇ ਹੈਂਡੀਕੈਪਟ ਕੋਟੇ ਦੀ ਭਰਤੀ ਹੋਈ ਸੀ ।

ਉਸ ਵਿੱਚ ਬੀ.ਏ. ਪਾਸ ਅਧਿਆਪਕ
ਨੌਕਰੀ ਤੇ ਰੱਖੇ ਗਏ।ਇਹ ਉਸ ਦਿਨ ਤੋæ ਹੀ ਪ੍ਰੇਸ਼ਾਨ ਸੀ।ਉਨ੍ਹਾਂ ਕਿਹਾ ਕਿ ਇਸ ਦੀ
ਮੌਤ ਦੇ ਜਿੰਮੇਵਾਰ ਸਿੱਖਿਆ ਵਿਭਾਗ ਦੀ ਭਰਤੀ ਸਬੰਧੀ ਬਣਾਏ ਗਏ ਕਾਲੇ ਕਾਨੂੰਨ
ਹਨ।ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਮਜਦੂਰ ਮੁਕਤੀ ਮੋਰਚਾ ਦੇ ਆਗੂ
ਨਿੱਕਾ ਸਿੰਘ ਬਹਾਦਰਪੁਰ,ਪਵਨ ਕੁਮਾਰ, ਅਕਾਸ਼ ਕੁਮਾਰ, ਨਵਜੋਤ ਸਿੰਘ,ਵਿੱਕੀ ਬਾਂਸਲ,
ਮੇਜਰ ਸਿੰਘ ਕੈਂਥ, ਵਲੈਤੀ ਰਾਮ,ਜ਼ਸਵੰਤ ਸਿੰਘ ਫੁੱਲੂਵਾਲਾ ਆਦਿ ਹਾਜਰ
ਸਨ।ਆਗੂਆਂ ਨੇ ਇਸ ਮੌਤ ਨੂੰ ਪਰਿਵਾਰ ਲਈ ਪੂਰਾ ਨਾ ਹੋਣ ਵਾਲਾ ਘਾਟਾ ਦੱਸਿਆ।
ਕੈਪਸ਼ਨ-ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਆਗੂ ਅਤੇ ਮ੍ਰਿਤਕ ਭੁਪਿੰਦਰ
ਸਿੰਘ ਦੀ ਪੁਰਾਣੀ ਤਸਵੀਰ

LEAVE A REPLY

Please enter your comment!
Please enter your name here