ਜਿਲ੍ਹੇ ‘ਚ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਨੇ ਪਸਾਰੇ ਆਪਣੇ ਪੈਰ

0
50

ਮਾਨਸਾ 24 ਨਵੰਬਰ (ਸਾਰਾ ਯਹਾ /ਰੀਤਵਾਲ) ਜਿਲ੍ਹੇ ਵਿੱਚ ਚੱਲ ਰਹੀ ਭਿਆਨਕ ਬਿਮਾਰੀ ਕੈਂਸਰ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਆਪਣੇ ਸਿਕੰਜ਼ੇ ਵਿੱਚ ਲੈ
ਲਿਆ ਹੈ ।ਜਿਸ ਦੀ ਗਿਣਤੀ ਕਈ ਸੈਂਕੜਿਆਂ ਨੂੰ ਪਾਰ ਕਰ ਗਈ ਹੈ ਪ੍ਰੰਤੂ ਇਸ ਦੇ ਸੈਂਕੜੇ ਕੇਸ ਅਜਿਹੇ ਵੀ ਹਨ ਜਿਨ੍ਹਾਂ
ਨੂੰ ਮੌਤ ਵੇਲੇ ਹੀ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਕੈਂਸਰ ਦੇ ਦੈਂਤ ਨੇ ਨਿਗਲ ਲਿਆ ਹੈ । ਜਿਸ ਨਾਲ ਕਈ ਪਰਿਵਾਰਾਂ
ਵਿੱਚੋਂ ਤਾਂ ਤਿੰਨ ਜਾਂ ਇਸ ਤੋਂ ਵਧੇਰੇ ਜੀਅ ਇਸ ਨਾਮੁਰਾਦ ਬਿਮਾਰੀ ਤੋਂ ਪੀੜਤ ਹੋ ਕੇ ਜਿੰਦਗੀ ਨੂੰ ਅਲਵਿੰਦਾ ਆਖ
ਗਏ ਹਨ । ਅਨੇਕਾਂ ਘਰਾਂ ਦੀਆਂ ਸੁਆਣੀਆਂ (ਔਰਤਾਂ) ਵੀ ਇਸਦੀ ਭੇਟ ਚੜ੍ਹ ਚੁੱਕੀਆਂ ਹਨ ।ਜਿਨ੍ਹਾਂ ਦੇ ਘਰਾਂ ਵਿੱਚ ਹੁਣ
ਚੁੱਲਾ ਬਾਲਣ ਵਾਲਾ ਕੋਈ ਨਹੀ ਰਿਹਾ ।ਇਸ ਤੋਂ ਬਾਅਦ ਹੁਣ ਪੂਰੇ ਪੰਜਾਬ ਸਮੇਤ ਇਸ ਜਿਲ੍ਹੇ ਵਿੱਚ ਹਾਈ ਬਲੱਡ ਪ੍ਰੈਸ਼ਰ ਅਤੇ
ਸ਼ੂਗਰ ਦੀ ਬਿਮਾਰੀ ਨੇ ਆਪਣੀਆਂ ਜੜ੍ਹਾਂ ਮਜਬੂਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ।ਇਹ ਗੱਲ ਆਮ ਦੇਖੀ ਜਾਂਦੀ ਹੈ ਕਿ
ਜਦੋਂ ਅਸੀ ਕਿਸੇ ਖੁਸ਼ੀ ਜਾਂ ਗਮੀ ਦੇ ਪ੍ਰੋਗਰਾਮ ਤੇ ਇਕੱਠੇ ਹੁੰਦੇ ਹਾਂ ਤਾਂ aੁੱਥੇ ਇੱਕ ਕੇਨੀ ਫਿੱਕੀ ਚਾਹ ਵਾਲੀ ਰੱਖੀ
ਹੁੰਦੀ ਹੈ । ਜਿਸ ਤੋਂ ਸਾਬਤ ਹੁੰਦਾ ਹੈ ਕਿ ਸ਼ੁਗਰ ਨੇ ਵੀ ਵਧੇਰੇ ਲੋਕਾਂ ਨੂੰ ਪੀੜਤ ਕਰ ਰੱਖਿਆ ਹੈ । ਇਸ ਦੇ ਨਾਲ ਹੀ
ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਵੀ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਵਿੱਚ ਆਮ ਦੇਖਣ ਨੂੰ ਮਿਲ ਰਹੀ ਹੈ ।ਜਿਸ ਨਾਲ ਕਈ
ਸੈਂਕੜੇ ਮੌਤਾਂ ਹੋ ਚੁੱਕੀਆਂ ਹਨ , ਕਿਉਕਿ ਜਦੋਂ ਸਰੀਰ ਦੇ ਖੂਨ ਦਾ ਦੌਰਾ ਜਿਆਦਾ ਤੇਜ ਹੋ ਜਾਂਦਾ ਹੈ ਤਾਂ ਕੁੱਝ ਹੀ
ਪਲਾ ਵਿੱਚ ਇਨਸਾਨ ਮੌਤ ਦੇ ਮੂੰਹ ਵਿੱਚ ਜਾ ਪੈਂਦਾ ਹੈ । ਇਸ ਨੂੰ ਦਿਲ ਦੇ ਦੌਰੇ ਦਾ ਨਾਮ ਵੀ ਦਿੱਤਾ ਜਾਂਦਾ ਹੈ
।ਬਲੱਡ ਪ੍ਰੈਸ਼ਰ ਦੀ ਗੋਲੀ ਵੀ ਮਰੀਜ ਨੂੰ ਹਰ ਰੋਜ ਲੈਣੀ ਪੈਂਦੀ ਹੈ ਜੋ ਸਰੀਰ ਵਿੱਚ ਹੋਰ ਅਨੇਕਾਂ ਵਿਕਾਰ ਪੈਂਦਾ ਕਰਦੀ ਹੈ ।ਸਿਹਤ
ਵਿਭਾਗ ਨੂੰ ਵੀ ਇਨ੍ਹਾਂ ਦੋਵਾਂ ਬਿਮਾਰੀਆਂ ਨੂੰ ਭਿਆਨਕ ਬਿਮਾਰੀਆਂ ਵਾਂਗ ਸਮਝ ਕੇ ਇਹਨਾਂ ਪ੍ਰਤੀ ਜਾਗਰੂਕ ਕਰਨਾ
ਚਾਹੀਦਾ ਹੈ ।

LEAVE A REPLY

Please enter your comment!
Please enter your name here