ਕੋਰੋਨਾ ਵੈਕਸੀਨ ਦਾ ਇੰਤਜਾਰ ਜਲਦ ਹੋਵੇਗਾ ਖਤਮ, ਭਾਰਤ ‘ਚ ਇਸ ਕੀਮਤ ‘ਤੇ ਉਪਲਬਧ ਹੋਵੇਗੀ ਵੈਕਸੀਨ

0
71

ਨਵੀਂ ਦਿੱਲੀ 20 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕੋਰੋਨਾ ਵੈਕਸੀਨ ਦਾ ਲੰਮਾ ਇੰਤਜਾਰ ਜਲਦ ਖਤਮ ਹੋਣ ਜਾ ਰਿਹਾ ਹੈ। ਅਜਿਹੇ ‘ਚ ਹੁਣ ਸਵਾਲ ਇਹ ਹੈ ਕਿ ਵੈਕਸੀਨ ਦੀ ਕੀਮਤ ਕੀ ਹੋਵੇਗੀ। ਕਦੋਂ ਤਕ ਵੈਕਸੀਨ ਲੋਕਾਂ ਲਈ ਮੌਜੂਦ ਹੋਵੇਗੀ। ਔਕਸਫੋਰਡ ਦੀ ਕੋਰੋਨਾ ਵੈਕਸੀਨ ਦਾ ਐਸਟ੍ਰੇਜੈਨੇਕਾ ਨਾਲ ਮਿਲ ਕੇ ਭਾਰਤ ‘ਚ ਟ੍ਰਾਇਲ ਕਰ ਰਹੇ ਪੁਣੇ ਸਥਿਤ ਸਰੀਮ ਇੰਸਟੀਟਿਊਟ ਆਫ ਇੰਡੀਆਂ ਦੇ ਸੀਈਓ ਆਦਰ ਪੂਨਾਵਾਲਾ ਦਾ ਕਹਿਣਾ ਹੈ ਕਿ ਇਸ ਵੈਕਸੀਨ ਦੀ ਕੀਮਤ ਭਾਰਤ ‘ਚ 500 ਰੁਪਏ ਤੋਂ 600 ਰੁਪਏ ਦੇ ਵਿਚ ਹੋਵੇਗੀ।

ਇਕ ਪ੍ਰੋਗਰਾਮ ‘ਚ ਇੰਟਰਵਿਊ ਦੌਰਾਨ ਪੂਨਾਵਾਲਾ ਨੇ ਕਿਹਾ ਕਿ 2021 ਦੇ ਪਹਿਲੇ ਕੁਆਰਟਰ ‘ਚ ਔਕਸਫੋਰਡ ਦੀ ਕੋਵਿਡ-19 ਵੈਕਸੀਨ ਦੀ ਕਰੀਬ 30 ਤੋਂ 40 ਕਰੋੜ ਖੁਰਾਕਾਂ ਉਪਲਬਧ ਹੋਣਗੀਆਂ। ਪੂਨਾਵਾਲਾ ਨੇ ਕਿਹਾ ਕਿ ਆਮ ਲੋਕਾਂ ਨੂੰ ਇਸ ਵੈਕਸੀਨ ਲਈ ਪੰਜ ਸੌ ਤੋਂ ਛੇ ਸੌ ਰੁਪਏ ਹੀ ਦੇਣੇ ਹੋਣਗੇ। ਉਨ੍ਹਾਂ ਕਿਹਾ ਭਾਰਤ ਸਰਕਾਰ ਨੂੰ ਇਹ ਸਸਤੀਆਂ ਦਰਾਂ ‘ਤੇ ਦਿੱਤੀ ਜਾਵੇਗੀ। ਸੀਰਮ ਇੰਸਟੀਟਿਊਟ ਆਫ ਇੰਡੀਆਂ ਦੀ ਸੀਈਓ ਨੇ ਕਿਹਾ ਕਿ ਭਾਰਤ ਉਨ੍ਹਾਂ ਦੀ ਪਹਿਲ ਹੈ।

ਓਧਰ ਅਮਰੀਕੀ ਦਵਾਈ ਨਿਰਮਾਤਾ ਕੰਪਨੀ ਮੌਡਰਨਾ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਹੈ ਕਿ ਇਸਦੀ ਕੋਵਿਡ-19 ਵੈਕਸੀਨ 95.5 ਪ੍ਰਤੀਸ਼ਤ ਪ੍ਰਭਾਵੀ ਹੈ। ਜਦਕਿ ਇਸ ਤੋਂ ਪਹਿਲਾਂ ਅਮਰੀਕਾ ਤੇ ਜਰਮਨੀ ਵੱਲੋਂ ਸਾਂਝੇ ਤੌਰ ‘ਤੇ ਫਾਇਜਰ ਤੇ BioNTECh ਨੇ ਵੀ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਐਲਾਨ ਕੀਤਾ ਸੀ। ਇਨ੍ਹਾਂ ਦੋਵਾਂ ਹੀ ਵੈਕਸੀਨ ਦੇ ਤੀਜੇ ਗੇੜ ‘ਚ ਪਰੀਖਣ ਦੌਰਾਨ ਬਿਹਤਰ ਨਤੀਜੇ ਦਿੱਤੇ ਹਨ ਤੇ ਮਨਜੂਰੀ ਤੋਂ ਬਾਅਦ ਦਸੰਬਰ ‘ਚ ਲੋਕਾਂ ਨੂੰ ਵੈਕਸੀਨ ਦੀ ਖੁਰਾਕ ਦੇਣ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here