ਮਾਨਸਾ 18 ਨਵੰਬਰ (ਸਾਰਾ ਯਹਾ /ਜੋਨੀ ਜਿੰਦਲ) ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਮਾਨਸਾ ਸ਼ਹਿਰ ਅੰਦਰ ਜ਼ਰੂਰਤ ਅਨੁਸਾਰ ਮਨੁੱਖਤਾ ਭਲਾਈ ਦੇ ਕਾਰਜ ਲਗਾਤਾਰ ਜਾਰੀ ਹਨ। ਠੰਢ ਦੇ ਸ਼ਰੂ ਹੋਏ ਮੌਸਮ ਦੇ ਮੱਦੇਨਜ਼ਰ ਡੇਰਾ ਪ੍ਰੇਮੀਆਂ ਵੱਲੋਂ ਚੱਲ ਰਹੇ ਨਵੰਬਰ ਮਹੀਨੇ ਦੌਰਾਨ ਤੀਸਰੀ ਵਾਰ 18 ਨਵੰਬਰ ਬੁੱਧਵਾਰ ਨੂੰ ਸ਼ਹਿਰ ਦੇ 79 ਲੋੜਵੰਦ ਅਤੀ ਗਰੀਬ ਪਰਿਵਾਰਾਂ ਨੂੰ ਗਰਮ ਕੱਪੜੇ, ਬੂਟ ਅਤੇ ਜੁਰਾਬਾਂ ਵੰਡਕੇ ਉਨ੍ਹਾਂ ਨੂੰ ਸਰਦੀ ਤੋਂ ਬਚਾਉਣ ਦਾ ਉੱਦਮ ਕੀਤਾ ਗਿਆ।
ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਵੱਲੋਂ ਮਾਨਸਾ ਵਿਖੇ ਪੂਰੀ ਸਰਗਰਮੀ ਨਾਲ ਮਾਨਵਤਾ ਭਲਾਈ ਦੇ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ। ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਆਰਥਿਕ ਪੱਖੋਂ ਅਤੀ ਗਰੀਬ ਲੋਕਾਂ ਨੂੰ ਠੰਢ ਦੇ ਅਸਰ ਤੋਂ ਬਚਾਉਣ ਲਈ ਡੇਰਾ ਪ੍ਰੇਮੀਆਂ ਵੱਲੋਂ 18 ਨਵੰਬਰ ਬੁੱਧਵਾਰ ਨੂੰ ਸ਼ਹਿਰ ਦੀਆਂ ਝੁੱਗੀਆਂ ਝੋਂਪੜੀਆਂ ਵਿੱਚ ਪਹੁੰਚਕੇ 79 ਲੋੜਵੰਦ ਪਰਿਵਾਰਾਂ ਨੂੰ ਗਰਮ ਕੱਪੜੇ, ਬੂਟ ਤੇ ਜੁਰਾਬਾਂ ਵੰਡੇ ਗਏ।
ਇਸ ਸਬੰਧੀ ਗੱਲਬਾਤ ਕਰਦਿਆਂ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪ੍ਰਿਤਪਾਲ ਸਿੰਘ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਸਿੱਖਿਆ ਅਤੇ ਪ੍ਰੇਰਨਾ ਸਦਕਾ ਸੇਵਾਦਾਰ ਲਗਾਤਾਰ ਸੇਵਾ ਕਾਰਜਾਂ ਵਿੱਚ ਜੁਟੇ ਹੋਏ ਹਨ। ਨਵੰਬਰ ਮਹੀਨੇ ਵਿੱਚ ਠੰਢ ਦਾ ਮੌਸਮ ਸ਼ਰੂ ਹੁੰਦਿਆਂ ਹੀ ਲੋੜਵੰਦ ਗਰੀਬ ਪਰਿਵਾਰਾਂ ਨੂੰ ਸਰਦੀ ਤੋਂ ਬਚਾਉਣ ਲਈ ਗਰਮ ਕੱਪੜਿਆਂ, ਬੂਟ ਤੇ ਜੁਰਾਬਾਂ ਦੀ ਸਖਤ ਜ਼ਰੂਰਤ ਨੂੰ ਦੇਖਦੇ ਹੋਏ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਵੱਲੋਂ ਜ਼ਰੂਰਤਮੰਦਾਂ ਦੀ ਲੋੜ ਨੂੰ ਪੂਰਾ ਕਰਨ ਦੇ ਯਤਨ ਲਗਾਤਾਰ ਜਾਰੀ ਹਨ। ਇਸ ਮਹੀਨੇ ਸ਼ਰਧਾਲੂਆਂ ਵੱਲੋਂ ਅੱਜ 18 ਨਵੰਬਰ ਨੂੰ ਤੀਸਰੀ ਵਾਰ ਉਕਤ ਅਨੁਸਾਰ ਜ਼ਰੂਰਤਮੰਦਾਂ ਦੀ ਮੱਦਦ ਕੀਤੀ ਗਈ। ਸੇਵਾਦਾਰਾਂ ਨੂੰ ਇਹ ਪਤਾ ਲੱਗਾ ਸੀ ਕਿ ਉਪਰੋਕਤ ਪਰਿਵਾਰ ਖੁਦ ਗਰਮ ਕੱਪੜੇ, ਬੂਟ ਜਾਂ ਜੁਰਾਬਾਂ ਖਰੀਦਣ ਦੇ ਸਮਰੱਥ ਨਹੀਂ ਹਨ। ਇਸ ਲਈ ਗਰੀਨ ਐਸ ਦੇ ਵਲੰਟੀਅਰਾਂ ਵੱਲੋਂ ਇਨਸਾਨੀ ਫਰਜ਼ ਨਿਭਾਉਂਦਿਆਂ ਸੇਵਾ ਕਾਰਜ ਕੀਤਾ ਗਿਆ। ਉਕਤ ਸੇਵਾਦਾਰਾਂ ਵੱਲੋਂ ਕਰੀਬ ਇਸ ਮਹੀਨੇ ਪਹਿਲਾਂ ਵੀ 143 ਲੋੜਵੰਦ ਪਰਿਵਾਰਾਂ ਨੂੰ ਗਰਮ ਕੱਪੜੇ, ਬੂਟ ਅਤੇ ਜੁਰਾਬਾਂ ਵੰਡੇ ਗਏ ਸਨ।
ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਐਲ.ਆਈ.ਸੀ. ਦੇ ਵਿਕਾਸ ਅਫਸਰ ਬਿਲਾਸ ਚੰਦ ਨੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਦੇ ਜਜਬੇ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਡੇਰਾ ਪ੍ਰੇਮੀ ਮਾਨਸਾ ਵਿਖੇ ਮਨੁੱਖਤਾ ਭਲਾਈ ਦੇ ਕਾਰਜਾਂ ਵਿੱਚ ਮੋਹਰੀ ਰੋਲ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਅਕਸਰ ਹੀ ਗਰੀਨ ਐਸ ਦੇ ਵਲੰਟੀਅਰਾਂ ਨੂੰ ਸੇਵਾ ਦੇ ਕੰਮ ਕਰਦੇ ਦੇਖਿਆ ਜਾਂਦਾ ਹੈ। ਉਨ੍ਹਾਂ ਨੇ ਇਹ ਕਾਰਜ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ।
ਉਪਰੋਕਤ ਮੌਕੇ 15 ਮੈਂਬਰ ਅੰਮ੍ਰਿਤਪਾਲ ਸਿੰਘ, ਰਾਕੇਸ਼ ਕੁਮਾਰ ਤੇ ਤਰਸੇਮ ਚੰਦ, ਨਾਮ ਜਾਮ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਨਰੇਸ਼ ਕੁਮਾਰ, ਬਜ਼ੁਰਗ ਸੰਮਤੀ ਦੇ ਜਿਲ੍ਹਾ ਜਿੰਮੇਵਾਰ ਇੰਸਪੈਕਟਰ ਬੁੱਧ ਰਾਮ ਸ਼ਰਮਾਂ, ਖੂਨਦਾਨ ਸੰਮਤੀ ਦੇ ਜਿਲ੍ਹਾ ਜਿੰਮੇਵਾਰ ਡਾ. ਜੀਵਨ ਕੁਮਾਰ, ਨੇਤਰਦਾਨ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਡਾ. ਕ੍ਰਿਸ਼ਨ ਸੇਠੀ, ਸ਼ਹਿਰੀ ਭੰਗੀਦਾਸ ਠੇਕੇਦਾਰ ਗੁਰਜੰਟ ਸਿੰਘ, ਸੇਵਾ ਮੁਕਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਾਜਰ ਸਿੰਘ ਤੋਂ ਇਲਾਵਾ ਖੁਸ਼ਵੰਤ ਸਿੰਘ, ਰਮੇਸ਼ ਕੁਮਾਰ ਅੰਕੁਸ਼ ਲੈਬ, ਮੁਨੀਸ਼ ਕੁਮਾਰ, ਅਮਿਤ ਕੁਮਾਰ, ਹੰਸ ਰਾਜ, ਰਮੇਸ਼ ਕੁਮਾਰ, ਸੁਭਾਸ਼ ਕੁਮਾਰ, ਰਮੇਸ਼ ਗੱਬਰ, ਕੁਲਦੀਪ ਕੁਮਾਰ, ਖਿੱਚੀ ਟੇਲਰ, ਸੁਨੀਲ ਕੁਮਾਰ, ਰਾਮ ਪ੍ਰਸ਼ਾਦ ਰੁਸਤਮ, ਰਾਮ ਪ੍ਰਤਾਪ ਸਿੰਘ, ਬਲੌਰ ਸਿੰਘ, ਬਿੰਦਰ ਸਿੰਘ ਪਰਵਾਨਾ, ਰਵੀ ਅਤੇ ਰੋਹਿਤ ਆਦਿ ਸਮਤ ਕਾਫੀ ਸੇਵਾਦਾਰ ਹਾਜ਼ਰ ਸਨ।